ਨਡਾਲਾ, 21 ਫਰਵਰੀ (ਰਘਬਿੰਦਰ ਸਿੰਘ)- ਪਿਛਲੇ ਦਿਨੀਂ ਜਦ ਡਾਕਟਰ ਪ੍ਰੋ. ਜਸਵੰਤ ਸਿੰਘ ਮੁਰੱਬੀਆ (ਬੇਗੋਵਾਲ) ਦੀ ਨੂੰ ਹ ਡਾ. ਸਰਬਜੀਤ ਕੌਰ ਨੇ ਦੇਸ਼ ਭਗਤ ਯੂਨੀਵਰਸਿਟੀ ਤੋਂ ਪੀ.ਐੱਚ.ਡੀ. ਦੀ ਡਿਗਰੀ ਹਾਸਲ ਕੀਤੀ ਤਾਂ ਪਰਿਵਾਰ ਵਿਚ ਖ਼ੁਸ਼ੀ ਦੀ ਲਹਿਰ ਫੈਲ ਗਈ | ਡਾ. ਸਰਬਜੀਤ ਕੌਰ ਦੇ ਪਤੀ ਡਾ. ਕਮਲਜੀਤ ਸਿੰਘ ਪਹਿਲਾਂ ਹੀ ਪੀ.ਐਚ.ਡੀ. ਹਨ | ਉਨ੍ਹਾਂ ਦੇ ਪੇ੍ਰਰਨਾਸਰੋਤ ਉਨ੍ਹਾਂ ਦੇ ਪਿਤਾ ਡਾ. ਜਸਵੰਤ ਸਿੰਘ ਹਨ, ਜਿਨ੍ਹਾਂ ਨੇ 1999 ਵਿਚ ਲੁਬਾਣਾ ਬਰਾਦਰੀ ਦੇ ਆਰਥਿਕ ਤੇ ਰਾਜਨੀਤਕ ਇਤਿਹਾਸ (1849-1947) ਤੇ ਥੀਸਸ ਲਿਖਿਆ ਜਦਕਿ ਉਨ੍ਹਾਂ ਦੇ ਬੇਟੇ ਨੇ ਇਸੇ ਥੀਸਿਸ ਨੂੰ ਅੱਗੇ ਵਧਾਉਂਦਿਆਂ 1947 ਤੋਂ 2001 ਤੱਕ ਕਵਰ ਕੀਤਾ | ਡਾ. ਜਸਵੰਤ ਸਿੰਘ ਦੇ ਥੀਸਿਸ ਦਾ ਪੁਸਤਕ ਰੂਪ ਪ੍ਰਕਾਸ਼ ਸਿੰਘ ਬਾਦਲ ਨੇ ਰਿਲੀਜ਼ ਕੀਤਾ ਸੀ ਤੇ ਇਸ ਪੁਸਤਕ ਦੀ ਸਿਫ਼ਤ ਉੱਘੇ ਜਰਨਲਿਸਟ ਖੁਸ਼ਵੰਤ ਸਿੰਘ ਨੇ ਆਪਣੇ ਕਾਲਮ ਵਿਚ ਕੀਤੀ | ਪ੍ਰੋ. ਜਸਵੰਤ ਸਿੰਘ ਸਰਕਾਰੀ ਕਾਲਜ ਵਿਚੋਂ ਕਾਰਜਕਾਰੀ ਪਿ੍ੰਸੀਪਲ ਦੇ ਤੌਰ 'ਤੇ ਰਿਟਾਇਰ ਹੋਏ ਜਦਕਿ ਡਾ. ਕਮਲਜੀਤ ਸਿੰਘ ਅਤੇ ਡਾ. ਸਰਬਜੀਤ ਕੌਰ ਮਾਤਾ ਗੁਜਰੀ ਖ਼ਾਲਸਾ ਕਾਲਜ ਕਰਤਾਰਪੁਰ ਵਿਖੇ ਬਤੌਰ ਪ੍ਰਾ-ਅਧਿਆਪਕ ਸੇਵਾਵਾਂ ਨਿਭਾਅ ਰਹੇ ਹਨ | ਇਲਾਕੇ ਦੇ ਉੱਘੇ ਸਿੱਖਿਆ ਸ਼ਾਸਤਰੀ ਡਾ. ਆਸਾ ਸਿੰਘ ਘੁੰਮਣ ਨੇ ਪਰਿਵਾਰ ਨੂੰ ਮੁਬਾਰਕਬਾਦ ਦਿੰਦਿਆਂ ਕਿਹਾ ਕਿ ਨਵੀਂ ਪੀੜ੍ਹੀ ਨੂੰ ਇਸ ਤੋਂ ਸੇਧ ਲੈਣੀ ਚਾਹੀਦੀ ਹੈ ਕਿ ਮਿਹਨਤ ਕਰਕੇ ਪੰਜਾਬ ਵਿੱਚ ਵੀ ਆਪਣੀ ਸਨਮਾਨਯੋਗ ਜਗ੍ਹਾ ਬਣਾਈ ਜਾ ਸਕਦੀ ਹੈ |