02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸਹੁਰਾ ਪਰਿਵਾਰ ਵਲੋਂ ਨੂੰਹ ਨੂੰ ਡੀਜ਼ਲ ਪਾ ਕੇ ਸਾੜਨ ਦੀ ਕੋਸ਼ਿਸ਼

Ad Position 21
No active advertisement
ਅਜੀਤ ਡੈਸਕ 23-02-2026
ਕਪੂਰਥਲਾ, 22 ਫਰਵਰੀ (ਅਮਨਜੋਤ ਸਿੰਘ ਵਾਲੀਆ)-ਪਿੰਡ ਮਾਂਗੇਵਾਲ ਵਿਖੇ ਇਕ ਨਵਵਿਆਹੁਤਾ ਲੜਕੀ ਨੂੰ ਸਹੁਰੇ ਪਰਿਵਾਰ ਨੇ ਘਰ ਵਿਚ ਡੀਜ਼ਲ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਗਈ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਹਸਪਤਾਲ ਕਪੂਰਥਲਾ ਵਿਖੇ ਜੇਰੇ ਇਲਾਜ ਜਸਮੀਤ ਸ਼ਰਮਾ ਪਤਨੀ ਪ੍ਰਦੀਪ ਸਿੰਘ ਵਾਸੀ ਮਾਂਗੇਵਾਲ ਨੇ ਦੱਸਿਆ ਕਿ ਉਸ ਦਾ ਵਿਆਹ ਲਗਭਗ ਇਕ ਸਾਲ ਪਹਿਲਾਂ ਹੋਇਆ ਸੀ ਤੇ ਉਸ ਦਾ ਪਤੀ ਵਿਦੇਸ਼ ਵਿਚ ਰਹਿੰਦਾ ਹੈ | ਉਸ ਦਾ ਸਹੁਰਾ ਪਰਿਵਾਰ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਅਤੇ ਤਲਾਕ ਦੀ ਮੰਗ ਕਰਦਾ ਹੈ | ਉਸ ਨੇ ਦੱਸਿਆ ਕਿ ਮੇਰਾ ਪਤੀ ਵੀ ਮੈਨੂੰ ਪਿਛਲੇ 5-6 ਮਹੀਨਿਆਂ ਤੋਂ ਕੋਈ ਫ਼ੋਨ ਨਹੀਂ ਕਰਦਾ ਤੇ ਨਾ ਹੀ ਖ਼ਰਚਾ ਭੇਜਦਾ ਹੈ | ਪਿਛਲੇ ਦੋ ਦਿਨਾਂ ਤੋਂ ਉਹ ਘਰ ਵਿਚ ਇਕੱਲੀ ਸੀ ਤੇ ਅੱਜ ਜਦੋਂ ਉਸ ਦਾ ਸਹੁਰਾ ਪਰਿਵਾਰ ਘਰ ਵਿਚ ਆਇਆ ਤਾਂ ਉਸ ਨੰੂ ਤਲਾਕ ਦੇ ਪੇਪਰਾਂ 'ਤੇ ਦਸਤਖ਼ਤ ਕਰਨ ਲਈ ਕਿਹਾ, ਜਦੋਂ ਉਸ ਨੇ ਇਸ ਤਰ੍ਹਾਂ ਕਰਨ ਤੋਂ ਮਨ੍ਹਾਂ ਕੀਤਾ ਤਾਂ ਉਸ ਦੇ ਸਹੁਰਾ ਪਰਿਵਾਰ ਨੇ ਉਸ ਨਾਲ ਮਾਰਕੁੱਟ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਦੇ ਉੱਪਰ ਅਤੇ ਮੂੰਹ ਵਿਚ ਡੀਜ਼ਲ ਪਾ ਕੇ ਅੱਗ ਲਗਾ ਦਿੱਤੀ ਤੇ ਉਸ ਨੇ ਭੱਜ ਕੇ ਘਰੋਂ ਬਾਹਰ ਪਿੰਡ ਵਿਚ ਰੌਲਾ ਪਾਇਆ ਤਾਂ ਪਿੰਡ ਵਾਲਿਆਂ ਨੇ ਉਸ ਨੂੰ ਪਹਿਲਾਂ ਕਰਤਾਰਪੁਰ ਦੇ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ, ਜਿੱਥੇ ਉਸ ਦੀ ਮਾਤਾ ਹਰਜਿੰਦਰ ਕੌਰ, ਉਸ ਦੀ ਭੂਆ ਪਰਮਜੀਤ ਕੌਰ, ਲੜਕੇ ਦੀ ਭੂਆ ਜਸਬੀਰ ਕੌਰ ਜੋ ਕਿ ਵਿਚੋਲਣ ਹੈ, ਉਨ੍ਹਾਂ ਨੇ ਲੜਕੀ ਨੂੰ ਸਿਵਲ ਹਸਪਤਾਲ ਕਪੂਰਥਲਾ ਦਾਖਲ ਕਰਵਾਇਆ ਜਿੱਥੇ ਡਿਊਟੀ ਡਾਕਟਰ ਵਿਜੇ ਵਲੋਂ ਉਸ ਦਾ ਇਲਾਜ ਜਾਰੀ ਹੈ ਤੇ ਐਮ.ਐਲ.ਆਰ. ਕੱਟ ਕੇ ਸਬੰਧਿਤ ਥਾਣੇ ਨੂੰ ਭੇਜ ਦਿੱਤੀ ਗਈ ਹੈ | ਲੜਕੀ ਦੀ ਮਾਤਾ ਤੇ ਭੂਆ ਵਲੋਂ ਮੰਗ ਕੀਤੀ ਗਈ ਹੈ ਕਿ ਉਨ੍ਹਾਂ ਦੀ ਲੜਕੀ ਨੂੰ ਪਿਛਲੇ ਕਾਫ਼ੀ ਸਮੇਂ ਤੋਂ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਸੀ ਤੇ ਪ੍ਰਸ਼ਾਸਨ ਤੋਂ ਇਨਸਾਫ਼ ਦੀ ਮੰਗ ਕੀਤੀ ਹੈ | ਇਸ ਸੰਬੰਧੀ ਥਾਣਾ ਢਿਲਵਾਂ ਦੇ ਐਡੀਸ਼ਨਲ ਐਸ.ਐਚ.ਓ. ਪਰਮਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲ ਗਈ ਹੈ ਤੇ ਉਹ ਪੀੜਤ ਔਰਤ ਤੇ ਪਰਿਵਾਰ ਦੇ ਬਿਆਨ ਲੈ ਕੇ ਮਾਮਲੇ
Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਕਾਲਜ ਵਿਖੇ ਅੰਤਰਰਾਸ਼ਟਰੀ ਮਾਂ ਬੋਲੀ ਦਿਵਸ ਸੰਬੰਧੀ ਇਨਾਮ ਵੰਡ ਸਮਾਗਮ <br/> ਅਗਲੀ ਖ਼ਬਰ ਕਣਕ ਦੀ ਹਰੀ ਫ਼ਸਲ ਵੱਢ ਕੇ ਕੀਤੀ ਚੋਰੀ <br/>
Ad Position 24