ਕਪੂਰਥਲਾ, 22 ਫਰਵਰੀ (ਸਡਾਨਾ)- ਹਿੰਦੂ ਕੰਨਿਆ ਕਾਲਜ ਕਪੂਰਥਲਾ ਦੀਆਂ ਵਿਦਿਆਰਥਣਾਂ ਨੇ ਬੀਤੇ ਦਿਨ ਲਾਇਲਪੁਰ ਖ਼ਾਲਸਾ ਕਾਲਜ ਕਪੂਰਥਲਾ ਵਿਖੇ ਕਰਵਾਏ ਗਏ 'ਟੈੱਕ ਟਾਈਟਨਜ਼ 2026' ਅੰਤਰ ਕਾਲਜ ਆਈ.ਟੀ. ਤੇ ਸੱਭਿਆਚਾਰਕ ਮੁਕਾਬਲਿਆਂ ਵਿਚ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਓਵਰਆਲ ਟਰਾਫ਼ੀ ਜਿੱਤੀ | ਕਾਲਜ ਵਿਦਿਆਰਥਣ ਕਸ਼ਿਸ਼ ਨੇ ਸੋਲੋ ਡਾਂਸ, ਅਮਨਪ੍ਰੀਤ ਕੌਰ ਨੇ ਲੋਕ ਗੀਤ, ਰਮਨੀਕ, ਨੀਤੂ, ਅਮਨਪ੍ਰੀਤ ਕੌਰ ਤੇ ਦਵਿੰਦਰ ਕੌਰ ਨੇ ਕਵੀਸ਼ਰੀ ਵਿਚ, ਜਦਕਿ ਜਸਲੀਨ ਕੌਰ, ਨਵਪ੍ਰੀਤ ਕੌਰ ਤੇ ਜਸਲੀਨ ਕੌਰ ਨੇ ਬਿਜ਼ਨਸ ਕੁਇਜ਼ ਵਿਚ ਪਹਿਲਾ ਸਥਾਨ ਪ੍ਰਾਪਤ ਕੀਤਾ | ਇਸੇ ਤਰ੍ਹਾਂ ਹਰਮੀਤ ਕੌਰ ਨੇ ਆਨ ਦੀ ਸਪਾਟ ਫ਼ੋਟੋਗਰਾਫ਼ੀ 'ਚ ਪਹਿਲਾ ਸਥਾਨ ਲਿਆ | ਵਿਦਿਆਰਥਣ ਪਲਕਪ੍ਰੀਤ ਕੌਰ, ਕਿਰਨਦੀਪ ਕੌਰ, ਜਸਪ੍ਰੀਤ ਕੌਰ ਦੀ ਟੀਮ ਨੇ ਆਈ.ਟੀ. ਕੁਇਜ਼ ਵਿਚ ਦੂਸਰਾ ਸਥਾਨ ਹਾਸਲ ਕੀਤਾ ਤੇ ਪੂਰਵਸ਼ੀ ਤੇ ਲਵਪ੍ਰੀਤ ਕੌਰ ਨੇ ਸਾਫ਼ਟਵੇਅਰ ਸ਼ੋਅ ਕੇਸ 'ਚ ਦੂਸਰਾ ਸਥਾਨ ਲਿਆ | ਨੈੱਟ ਸੇਵੀ ਵਿਚ ਸਿਮਰਨਪ੍ਰੀਤ ਕੌਰ ਤੇ ਤਨੀਸ਼ਾ ਨੇ, ਪੀ.ਪੀ.ਟੀ. ਪੇਸ਼ਕਾਰੀ ਵਿਚ ਆਕ੍ਰਿਤੀ ਤੇ ਕਮਲਜੀਤ ਕੌਰ ਨੇ, ਜਦਕਿ ਰੀਲ ਕ੍ਰਿਏਸ਼ਨ ਵਿਚ ਮੁਸਕਾਨ ਬੇਗ਼ਮ ਅਤੇ ਵੰਦਨਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ | ਕਾਲਜ ਪਿ੍ੰਸੀਪਲ ਡਾ. ਅਰਚਨਾ ਗਰਗ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੀ ਪ੍ਰਾਪਤੀ 'ਤੇ ਵਧਾਈ ਦਿੱਤੀ ਤੇ ਉਨ੍ਹਾਂ ਦੇ ਸਰਬਪੱਖੀ ਵਿਕਾਸ ਦੇ ਨਾਲ ਨਾਲ ਸੁਨਹਿਰੇ ਭਵਿੱਖ ਦੀ ਕਾਮਨਾ ਕੀਤੀ |