02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਸਿਹਤ ਬੀਮਾ ਯੋਜਨਾ ਸੰਬੰਧੀ ਬੂਲਪੁਰ ਵਿਖੇ ਕੈਂਪ ਲਗਾਇਆ <br/>

Ad Position 21
No active advertisement
ਅਜੀਤ ਡੈਸਕ 23-02-2026
ਤਲਵੰਡੀ ਚੌਧਰੀਆਂ, 22 ਫ਼ਰਵਰੀ (ਪਰਸਨ ਲਾਲ ਭੋਲਾ)- ਪੰਜਾਬ ਸਰਕਾਰ ਦੁਆਰਾ ਚਲਾਈ ਗਈ 10 ਲੱਖ ਰੁਪਏ ਪ੍ਰਤੀ ਵਿਅਕਤੀ ਸਿਹਤ ਬੀਮਾ ਯੋਜਨਾ ਸੰਬੰਧੀ ਮੁਹੰਮਦ ਰਫੀ ਚੇਅਰਮੈਨ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੀ ਅਗਵਾਈ ਹੇਠ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਦੀ ਦੇਖ-ਰੇਖ ਹੇਠ ਇਕ ਸੁਵਿਧਾ ਕੈਂਪ ਬੂਲਪੁਰ ਵਿਖੇ ਲਗਾਇਆ ਗਿਆ | ਕੈਂਪ ਦੌਰਾਨ ਪਿੰਡ ਬੂਲਪੁਰ ਦੇ ਨਿਵਾਸੀਆਂ ਦੇ ਸਿਹਤ ਬੀਮਾ ਯੋਜਨਾ ਸੰਬੰਧੀ ਕਾਰਡ ਬਣਾਉਣ ਲਈ ਪਰਚੀਆਂ ਜਾਰੀ ਕੀਤੀਆਂ ਗਈਆਂ ਤੇ ਸੰਬੰਧਿਤ ਲਾਭਪਾਤਰੀਆਂ ਨੂੰ ਸੌਂਪੀਆਂ ਗਈਆਂ | ਮੁਹੰਮਦ ਰਫੀ ਚੇਅਰਮੈਨ ਮਾਰਕੀਟ ਕਮੇਟੀ ਸੁਲਤਾਨਪੁਰ ਲੋਧੀ ਦੀ ਅਗਵਾਈ ਹੇਠ ਤੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਮੈਂਬਰ ਪੰਚਾਇਤ ਬਲਵਿੰਦਰ ਸਿੰਘ ਨੇ ਦੱਸਿਆ ਕਿ ਹਰ ਪਰਿਵਾਰ ਨੂੰ 10 ਲੱਖ ਤੱਕ ਸਰਕਾਰੀ ਪ੍ਰਾਈਵੇਟ ਤੇ ਸਰਕਾਰੀ ਹਸਪਤਾਲਾਂ 'ਚ ਨਕਦੀ ਰਹਿਤ ਇਲਾਜ 'ਚ ਵੱਖ-ਵੱਖ ਬਿਮਾਰੀਆਂ, ਸਰਜਰੀ ਤੇ ਦਵਾਈਆਂ ਦੀ ਸਹੂਲਤ ਮਿਲੇਗੀ | ਇਸ ਵਿਚ ਪੰਜਾਬ ਰਾਜ ਦੇ ਸਾਰੇ ਪਰਿਵਾਰ (ਆਮ ਆਦਮੀ, ਸਰਕਾਰੀ ਕਰਮਚਾਰੀ, ਬਜ਼ੁਰਗ ਆਦਿ ਜਿਸ ਵਿਚ ਕੋਈ ਆਮਦਨੀ ਦੀ ਲਿਮਟ ਨਹੀਂ ਹੈ, ਉਹ ਸਾਰੇ ਲਾਭ ਲੈ ਸਕਦੇ ਹਨ | ਕੈਂਪ ਪਿੰਡ ਬੂਲਪੁਰ ਵਿਖੇ ਲਗਾਤਾਰ ਚੱਲ ਰਿਹਾ ਹੈ ਜਿੱਥੇ ਹੋਰ ਵੀ ਪਿੰਡ ਵਾਸੀ ਲਾਭ ਉਠਾ ਸਕਦੇ ਹਨ | ਇਸ ਮੌਕੇ ਡਾ. ਸਵਿਤੋਜ ਸਿੰਘ, ਜਗਜੀਤ ਸਿੰਘ, ਲਾਲ ਸਿੰਘ, ਨਿਰਵੈਰ ਸਿੰਘ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਹਿੰਦੂ ਕੰਨਿਆ ਕਾਲਜ ਦੀਆਂ ਵਿਦਿਆਰਥਣਾਂ ਨੇ 'ਟੈੱਕ ਟਾਈਟਨਜ਼ 2026' 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ <br/> ਅਗਲੀ ਖ਼ਬਰ ਬਿਸਤ ਦੋਆਬਾ ਨਹਿਰ ਨਾਲ ਲੱਗਦੀ ਸੜਕ ਹਾਦਸਿਆਂ ਨੂੰ ਦੇ ਰਹੀ ਸੱਦਾ- ਭਗਤ ਸਿੰਘ ਭੁੰਗਰਨੀ ਸੜਕ ਤੇ ਨਹਿਰ ਦੀਆਂ ਪੁਲੀਆਂ ਨ...
Ad Position 24