02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-02-2026

ਬਿਸਤ ਦੋਆਬਾ ਨਹਿਰ ਨਾਲ ਲੱਗਦੀ ਸੜਕ ਹਾਦਸਿਆਂ ਨੂੰ ਦੇ ਰਹੀ ਸੱਦਾ- ਭਗਤ ਸਿੰਘ ਭੁੰਗਰਨੀ ਸੜਕ ਤੇ ਨਹਿਰ ਦੀਆਂ ਪੁਲੀਆਂ ਨੂੰ ਚੌੜਾ ਕਰਨ ਦੀ ਕੀਤੀ ਮੰਗ

Ad Position 21
No active advertisement
ਅਜੀਤ ਡੈਸਕ 23-02-2026
ਫਗਵਾੜਾ, 22 ਫਰਵਰੀ (ਅਸ਼ੋਕ ਕੁਮਾਰ ਵਾਲੀਆ)- ਸ਼੍ਰੋਮਣੀ ਅਕਾਲੀ ਦਲ (ਬ) ਜ਼ਿਲ੍ਹਾ ਕਪੂਰਥਲਾ ਦੇ ਸਰਪ੍ਰਸਤ ਗਿਆਨੀ ਭਗਤ ਸਿੰਘ ਭੁੰਗਰਨੀ ਨੇ ਬਿਸਤ ਦੋਆਬਾ ਨਹਿਰ ਦੇ ਨਾਲ ਲੱਗਦੀ ਸੜਕ ਦੀ ਮਾੜੀ ਹਾਲਤ 'ਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਜਲੰਧਰ ਜ਼ਿਲ੍ਹੇ ਦੇ ਆਦਮਪੁਰ ਤੋਂ ਰੋਪੜ ਜ਼ਿਲ੍ਹੇ ਤੱਕ, ਨਹਿਰ ਵਾਲੀ ਸੜਕ ਦੇ ਦੋਵੇਂ ਪਾਸੇ ਦੀਆਂ ਪਟੜੀਆਂ ਬਹੁਤ ਖਸਤਾ ਹਾਲਤ ਵਿੱਚ ਹਨ, ਜਿਸ ਕਾਰਨ ਕਿਸੇ ਵੀ ਸਮੇਂ ਕੋਈ ਵੱਡਾ ਤੇ ਭਿਆਨਕ ਹਾਦਸਾ ਵਾਪਰ ਸਕਦਾ ਹੈ | ਗਿਆਨੀ ਭੁੰਗਰਨੀ ਨੇ ਦੱਸਿਆ ਕਿ ਆਦਮਪੁਰ ਹਵਾਈ ਅੱਡੇ ਅਤੇ ਜਲੰਧਰ, ਕਪੂਰਥਲਾ, ਐਸ.ਬੀ.ਐਸ. ਨਗਰ ਤੇ ਰੋਪੜ ਜ਼ਿਲਿ੍ਹਆਂ ਨੂੰ ਜੋੜਨ ਵਾਲੀ ਇਹ ਸੜਕ ਹਜ਼ਾਰਾਂ ਵਾਹਨਾਂ ਦੀ ਰੋਜ਼ਾਨਾ ਆਵਾਜਾਈ ਲਈ ਇੱਕ ਪ੍ਰਮੁੱਖ ਰਸਤਾ ਹੈ | ਇਸ ਸੜਕ 'ਤੇ ਰੋਜ਼ਾਨਾ ਵੱਡੀ ਗਿਣਤੀ ਵਿੱਚ ਛੋਟੇ ਤੇ ਵੱਡੇ ਵਾਹਨ ਗੁਜ਼ਰਦੇ ਹਨ ਪਰ ਸੜਕ ਦੀ ਤੰਗ ਚੌੜਾਈ ਤੇ ਕਿਨਾਰਿਆਂ ਦੀ ਖਸਤਾ ਹਾਲਤ ਚਾਲਕਾਂ ਲਈ ਕਾਫ਼ੀ ਜੋਖ਼ਮ ਪੈਦਾ ਕਰਦੀ ਹੈ | ਉਨ੍ਹਾਂ ਕਿਹਾ ਕਿ ਖ਼ਾਸ ਕਰਕੇ ਰਾਤ ਨੂੰ , ਸੰਘਣੀ ਸਰਦੀਆਂ ਦੀ ਧੁੰਦ ਦੌਰਾਨ ਤੇ ਬਰਸਾਤ ਦੇ ਮੌਸਮ ਵਿਚ ਹਾਦਸਿਆਂ ਦਾ ਖ਼ਤਰਾ ਬਹੁਤ ਜ਼ਿਆਦਾ ਵੱਧ ਜਾਂਦਾ ਹੈ | ਕਈ ਥਾਵਾਂ 'ਤੇ ਸੜਕ ਦੇ ਕਿਨਾਰੇ ਧੱਸ ਗਏ ਹਨ, ਜੋ ਜਨਤਕ ਸੁਰੱਖਿਆ ਲਈ ਗੰਭੀਰ ਖ਼ਤਰਾ ਪੈਦਾ ਕਰਦੇ ਹਨ | ਸੀਨੀਅਰ ਅਕਾਲੀ ਆਗੂ ਨੇ ਮੰਗ ਕੀਤੀ ਕਿ ਪੰਜਾਬ ਸਰਕਾਰ ਬਿਸਤ ਦੋਆਬਾ ਨਹਿਰ ਦੇ ਨਾਲ ਲੱਗਦੀ ਸੜਕ ਨੂੰ ਚੌੜਾ ਕਰਕੇ ਮਜ਼ਬੂਤ ਬਣਾਏ | ਉਨ੍ਹਾਂ ਇਹ ਵੀ ਮੰਗ ਕੀਤੀ ਅਤੇ ਨਾਲ ਹੀ ਸੁਚਾਰੂ ਆਵਾਜਾਈ ਨੂੰ ਯਕੀਨੀ ਬਣਾਉਣ ਤੇ ਕਿਸੇ ਵੀ ਅਣਸੁਖਾਵੀਂ ਘਟਨਾ ਤੋਂ ਬਚਾਅ ਲਈ ਨਹਿਰ ਦੀਆਂ ਪੁਲੀਆਂ ਨੂੰ ਵੀ ਚੌੜਾ ਕੀਤਾ ਜਾਵੇ |
Ad Position 22
No active advertisement
ਪਿਛਲੀ ਖ਼ਬਰ ਸਿਹਤ ਬੀਮਾ ਯੋਜਨਾ ਸੰਬੰਧੀ ਬੂਲਪੁਰ ਵਿਖੇ ਕੈਂਪ ਲਗਾਇਆ <br/> ਅਗਲੀ ਖ਼ਬਰ ਜਥੇਦਾਰ ਰਜਿੰਦਰ ਸਿੰਘ ਫੌਜੀ ਨਹੀਂ ਰਹੇ <br/>
Ad Position 24