ਫਗਵਾੜਾ, 22 ਫਰਵਰੀ (ਅਸ਼ੋਕ ਕੁਮਾਰ ਵਾਲੀਆ)- ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਪੀ. ਏ. ਸੀ. ਮੈਂਬਰ ਤੇ ਦੋਆਬਾ ਇੰਚਾਰਜ ਜਥੇਦਾਰ ਰਜਿੰਦਰ ਸਿੰਘ ਫੌਜੀ ਦਾ ਅਚਾਨਕ ਦਿਹਾਂਤ ਹੋ ਗਿਆ | ਪਾਰਟੀ ਦੇ ਜ਼ਿਲ੍ਹਾ ਕਪੂਰਥਲਾ ਦੇ ਪੈੱ੍ਰਸ ਸਕੱਤਰ ਗੁਰਦਿਆਲ ਸਿੰਘ ਮਾਨਾਂਵਾਲੀ ਨੇ ਦੱਸਿਆ ਕਿ ਪਿਛਲੇ ਚਾਲੀ ਸਾਲ ਤੋਂ ਦੋਆਬਾ ਜ਼ੋਨ ਵਿਚ ਪਾਰਟੀ ਦਾ ਝੰਡਾ ਬੁਲੰਦ ਰੱਖਣ ਵਾਲੇ ਜਥੇਦਾਰ ਰਜਿੰਦਰ ਸਿੰਘ ਫੌਜੀ ਦੇ ਤੁਰ ਜਾਣ ਨਾਲ ਪਾਰਟੀ ਨੂੰ ਵੱਡਾ ਘਾਟਾ ਪਿਆ ਹੈ | ਮਾਨਾਂਵਾਲੀ ਨੇ ਦੱਸਿਆ ਕਿ ਸ. ਫੌਜੀ ਦਾ ਅੰਤਿਮ ਸੰਸਕਾਰ 24 ਫਰਵਰੀ ਦੁਪਹਿਰ 12 ਵਜੇ ਪਿੰਡ ਨਰੰਗਸ਼ਾਹਪੁਰ (ਫਗਵਾੜਾ) ਵਿਖੇ ਕੀਤਾ ਜਾਵੇਗਾ |