29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-02-2026

ਗਰਮੀਆਂ ਸ਼ੁਰੂ ਹੁੰਦੇ ਸਾਰ ਹੀ ਦੂਸ਼ਿਤ ਪਾਣੀ ਦੇ ਮਾਮਲੇ ਵਧਣ ਲੱਗੇ

Ad Position 21
No active advertisement
ਅਜੀਤ ਡੈਸਕ 24-02-2026
ਜਲੰਧਰ, 23 ਫਰਵਰੀ (ਸ਼ਿਵ)- ਗਰਮੀਆਂ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਸ਼ਹਿਰ ਵਿਚ ਦੂਸ਼ਿਤ ਪਾਣੀ ਆਉਣ ਦੇ ਮਾਮਲੇ ਸਾਹਮਣੇ ਆਉਣੇ ਸ਼ੁਰੂ ਹੋ ਗਏ ਹਨ | ਇਸ ਦਾ ਇੱਕ ਵੱਡਾ ਕਾਰਨ ਕਈ ਥਾਵਾਂ 'ਤੇ ਸੀਵਰੇਜ ਬੰਦ ਹੋਣ ਤੋਂ ਇਲਾਵਾ ਕਈ ਇਲਾਕਿਆਂ ਵਿਚ ਪਾਈਪਾਂ ਨੂੰ ਜੰਗ ਲੱਗਣ ਕਰ ਕੇ ਉਸ ਵਿਚੋਂ ਸੀਵਰੇਜ ਦਾ ਪਾਣੀ ਵੀ ਲੀਕੇਜ ਕਰਕੇ ਚਲਾ ਜਾਂਦਾ ਹੈ, ਇਸ ਨਾਲ ਟੂਟੀਆਂ ਵਿਚ ਗੰਦਾ ਪਾਣੀ ਆਉਣਾ ਸ਼ੁਰੂ ਹੋ ਜਾਂਦਾ ਹੈ | ਜੇਕਰ ਕਿਸੇ ਇਲਾਕੇ ਵਿਚ ਜ਼ਿਆਦਾ ਦੇਰ ਤੱਕ ਸੀਵਰੇਜ ਬੰਦ ਰਹਿੰਦਾ ਹੈ ਤਾਂ ਪਾਣੀ ਲੀਕੇਜ ਕਰਦੀਆਂ ਸਾਫ਼ ਪਾਣੀ ਦੀਆਂ ਪਾਈਪਾਂ 'ਚ ਚਲਾ ਜਾਂਦਾ ਹੈ ਜਿਹੜੀਆਂ ਕਿ ਕਈ ਇਲਾਕਿਆਂ ਵਿਚ ਸਾਲਾਂ ਤੋਂ ਪਈਆਂ ਹਨ ਤਾਂ ਉਨ੍ਹਾਂ ਨੂੰ ਜੰਗ ਲੱਗਾ ਹੋਇਆ ਹੈ | ਬਰਸਾਤਾਂ ਵਿਚ ਇਸ ਤਰ੍ਹਾਂ ਦੇ ਮਾਮਲੇ ਸਾਹਮਣੇ ਆਉਣ ਨਾਲ ਸਥਿਤੀ ਹੋਰ ਵੀ ਜ਼ਿਆਦਾ ਖ਼ਰਾਬ ਹੋ ਜਾਂਦੀ ਹੈ | ਕਈ ਇਲਾਕਿਆਂ ਵਿਚ ਇਸ ਤਰ੍ਹਾਂ ਦੇ ਲੋਕ ਜਾਣਕਾਰੀ ਨਾ ਹੋਣ ਕਰਕੇ ਦੂਸ਼ਿਤ ਪਾਣੀ ਮਿਕਸ ਹੋਇਆ ਪਾਣੀ ਪੀਂਦੇ ਰਹਿੰਦੇ ਹਨ ਤਾਂ ਉਹ ਬਿਮਾਰ ਹੁੰਦੇ ਹਨ | ਇਸ ਬਾਰੇ ਉਨ੍ਹਾਂ ਨੂੰ ਲੰਬੇ ਸਮੇਂ ਬਾਅਦ ਪਤਾ ਲੱਗਦਾ ਹੈ ਕਿ ਦੂਸ਼ਿਤ ਪਾਣੀ ਨਾਲ ਉਨ੍ਹਾਂ ਦੀ ਸਿਹਤ ਨੂੰ ਨੁਕਸਾਨ ਪੁੱਜ ਰਿਹਾ ਹੈ | ਅੱਜ ਮੇਅਰ ਵਨੀਤ ਧੀਰ ਕੋਲ ਕਾਂਗਰਸ ਦੀ ਕੌਂਸਲਰ ਡਾ. ਜਸਲੀਨ ਸੇਠੀ ਦੀ ਅਗਵਾਈ ਵਿਚ ਮਖਦੂਮਪੁਰਾ ਇਲਾਕਾ ਨਿਵਾਸੀਆਂ ਨੇ ਇਸ ਤਰ੍ਹਾਂ ਦੇ ਮਾਮਲੇ ਨੂੰ ਉਠਾ ਕੇ ਹੱਲ ਕਰਵਾਉਣ ਦੀ ਮੰਗ ਕੀਤੀ | ਕੇਂਦਰੀ ਹਲਕੇ ਦੇ ਵਾਰਡ ਨੰਬਰ 30 ਦੇ ਮੁਹੱਲਾ ਮਖਦੂਮਪੁਰਾ 'ਚ ਕਾਫੀ ਸਮੇਂ ਤੋਂ ਗੰਦਾ ਪਾਣੀ ਆ ਰਿਹਾ ਹੈ | ਮੇਅਰ ਨੂੰ ਜਾਣਕਾਰੀ ਦਿੰਦੇ ਹੋਏ ਡਾ. ਜਸਲੀਨ ਸੇਠੀ ਨੇ ਕਿਹਾ ਕਿ ਇਸ ਸਮੱਸਿਆ ਨੂੰ ਹੱਲ ਕਰਵਾਉਣ ਲਈ ਉਹ ਕਈ ਵਾਰ ਨਗਰ ਨਿਗਮ ਅਧਿਕਾਰੀਆਂ ਨੂੰ ਦੱਸਿਆ ਗਿਆ ਹੈ ਪਰ ਕੋਈ ਸੁਣਵਾਈ ਨਹੀਂ ਹੋ ਰਹੀ ਹੈ | ਉਨ੍ਹਾਂ ਨੇ ਇਸ ਗੰਦੇ ਪਾਣੀ ਦੀ ਭਰੀ ਬੋਤਲ ਵੀ ਮੇਅਰ ਨੂੰ ਦਿਖਾਈ ਕਿ ਇਸ ਵਿਚੋਂ ਗੰਦੇ ਨਾਲੇ ਦੇ ਪਾਣੀ ਵਰਗੀ ਬਦਬੂ ਆ ਰਹੀ ਸੀ | ਉਨ੍ਹਾਂ ਕਿਹਾ ਕਿ ਜੇਕਰ ਇਹ ਮਸਲਾ ਹੱਲ ਨਾ ਕੀਤਾ ਗਿਆ ਤਾਂ ਉਨ੍ਹਾਂ ਵੱਲੋਂ ਪ੍ਰਦਰਸ਼ਨ ਕੀਤਾ ਜਾਵੇਗਾ | ਮੇਅਰ ਵਨੀਤ ਧੀਰ ਨੇ ਕਿਹਾ ਕਿ ਇਸ ਸਮੱਸਿਆ ਨੂੰ ਜਲਦੀ ਹੱਲ ਕਰਵਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਸਪੀਕਰ ਕੁਲਤਾਰ ਸਿੰਘ ਸੰਧਵਾਂ ਦਾ ਵੀ. ਕੇ. ਐੱਨ. ਐੱਸ. ਗਰੁੱਪ ਵਲੋਂ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਪਾਣੀ ਸੀਵਰੇਜ ਦੇ ਬਿੱਲ ਨਾ ਦੇਣ ਵਾਲੇ ਲੋਕਾਂ ਦੇ ਕੱਟੇ ਜਾਣ ਕੁਨੈਕਸ਼ਨ- ਮੇਅਰ
Ad Position 24