06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਬਲਾਕ ਸੰਮਤੀ ਚੋਣਾਂ ਦੌਰਾਨ ਬੀ.ਡੀ.ਪੀ.ਓ. ਦਫ਼ਤਰ ਬਾਹਰ 'ਆਪ' ਮੈਂਬਰਾਂ ਦਾ ਹੰਗਾਮਾ <br/>

Ad Position 21
No active advertisement
ਅਜੀਤ ਡੈਸਕ 06-03-2026
ਫਗਵਾੜਾ, 5 ਮਾਰਚ (ਹਰਜੋਤ ਸਿੰਘ ਚਾਨਾ)- ਬਲਾਕ ਸੰਮਤੀ ਚੇਅਰਮੈਨ ਤੇ ਉਪ ਚੇਅਰਮੈਨ ਦੀ ਹੋਈ ਚੋਣ ਮੌਕੇ 'ਆਪ' ਵਰਕਰਾਂ ਨੂੰ ਉਸ ਸਮੇਂ ਨਾਅਰੇਬਾਜ਼ੀ ਕਰਨੀ ਪਈ ਤੇ ਗੇਟ ਨੂੰ ਧੱਕੇ ਮਾਰਨੇ ਪਏ ਜਦੋਂ 'ਆਪ' ਮੈਂਬਰਾਂ ਨੂੰ ਗੇਟ 'ਤੇ ਰੋਕ ਦਿੱਤਾ, ਜਿਸ ਤੋਂ ਬਾਅਦ ਮੌਕੇ 'ਤੇ ਹਲਕਾ ਇੰਚਾਰਜ ਹਰਜੀ ਮਾਨ ਨੇ ਪੁੱਜ ਕੇ ਬੀ.ਡੀ.ਪੀ.ਓ ਦਫ਼ਤਰ ਦੇ ਗੇਟ ਨੂੰ ਖ਼ੁਦ ਧੱਕੇ ਮਾਰ ਕੇ ਆਪ ਮੈਂਬਰਾਂ ਨੂੰ ਅੰਦਰ ਵਾੜਿਆ ਤੇ ਕਾਂਗਰਸ ਪਾਰਟੀ ਖ਼ਿਲਾਫ਼ ਨਾਅਰੇਬਾਜ਼ੀ ਕੀਤੀ | ਆਪ ਮੈਂਬਰਾਂ ਨੇ ਦੋਸ਼ ਲਗਾਇਆ ਕਿ ਪੂਰੀ ਚੋਣ ਪ੍ਰਕਿਰਿਆ ਦੌਰਾਨ ਸੱਤਾ ਦੇ ਦਬਾਅ ਹੇਠਾਂ ਕੰਮ ਹੋਇਆ ਹੈ ਤੇ ਧੱਕੇ ਨਾਲ ਇਹ ਚੋਣ ਹੋਈ ਹੈ | ਜਿਸ ਤੋਂ ਬਾਅਦ ਆਪ ਦੇ ਹਲਕਾ ਇੰਚਾਰਜ ਹਰਜੀ ਮਾਨ ਦੀ ਅਗਵਾਈ 'ਚ ਵਰਕਰ ਬੀ.ਡੀ.ਪੀ.ਓ. ਦਫ਼ਤਰ ਦੇ ਬਾਹਰ ਇਕੱਠੇ ਹੋ ਗਏ | ਇਸ ਦੌਰਾਨ ਦਫ਼ਤਰ ਦਾ ਗੇਟ ਬੰਦ ਹੋਣ ਕਾਰਨ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ ਜਿਸ ਨਾਲ ਗ਼ੁੱਸੇ 'ਚ ਆਏ ਮੈਂਬਰਾਂ ਨੇ ਗੇਟ ਨੂੰ ਧੱਕੇ ਮਾਰਦੇ ਹੋਏ ਤਿੱਖਾ ਵਿਰੋਧ ਕੀਤਾ ਤੇ ਨਾਅਰੇਬਾਜ਼ੀ ਕੀਤੀ | ਉਨ੍ਹਾਂ ਦੱਸਿਆ ਕਿ ਵਿਧਾਇਕ ਧਾਲੀਵਾਲ ਨੇ ਅਧਿਕਾਰੀਆਂ ਦੇ ਕੋਲ ਬੈਠ ਕੇ ਵੋਟਿੰਗ ਪ੍ਰਕਿਰਿਆ 'ਤੇ ਪ੍ਰਭਾਵ ਪਾਇਆ ਹੈ ਤੇ ਇਹ ਉਨ੍ਹਾਂ ਨਾਲ ਸ਼ਰੇਆਮ ਧੱਕਾ ਹੈ | ਅੰਦਰ ਜਾਣ ਤੋਂ ਰੋਕਣ ਤੋਂ ਬਾਅਦ ਨਾਰਾਜ਼ ਆਪ ਵਰਕਰ ਐਸ.ਡੀ.ਐਮ ਦਫ਼ਤਰ ਪੁੱਜੇ ਤੇ ਉੱਥੇ ਹੇਠਾਂ ਬੈਠ ਕੇ ਰੋਸ ਪ੍ਰਗਟਾਇਆ | ਇਸ ਮੌਕੇ ਅਜੇ ਕੁਮਾਰ ਬਲਾਕ ਸੰਮਤੀ ਮੈਂਬਰ ਜ਼ੋਨ 13 ਨੇ ਸਾਥੀਆਂ ਸਮੇਤ ਐਸ.ਡੀ.ਐਮ. ਨਾਲ ਮੁਲਾਕਾਤ ਕਰਕੇ ਚੋਣ ਪ੍ਰਕਿਰਿਆ 'ਤੇ ਇਤਰਾਜ਼ ਪ੍ਰਗਟਾਉਂਦਿਆਂ ਮੁੜ ਵੋਟਿੰਗ ਕਰਵਾਉਣ ਦੀ ਮੰਗ ਕੀਤੀ |

Ad Position 22
No active advertisement
ਪਿਛਲੀ ਖ਼ਬਰ ਮਾਮੂਲੀ ਗੱਲ ਨੂੰ ਲੈ ਕੇ ਹੋਏ ਝਗੜੇ 'ਚ 2 ਔਰਤਾਂ ਸਮੇਤ 6 ਵਿਅਕਤੀ ਜ਼ਖ਼ਮੀ ਅਗਲੀ ਖ਼ਬਰ ਬੇਹੋਸ਼ੀ ਦੀ ਹਾਲਤ 'ਚ ਨੌਜਵਾਨ ਸਿਵਲ ਹਸਪਤਾਲ ਦਾਖਲ ਕਰਵਾਇਆ
Ad Position 24