ਕਪੂਰਥਲਾ, 5 ਮਾਰਚ (ਸਡਾਨਾ)-ਸ੍ਰੀ ਗੁਰੂ ਅੰਗਦ ਦੇਵ ਜੀ ਦੀ ਯਾਦ ਨੂੰ ਸਮਰਪਿਤ ਸ਼ੇਰੇ ਪੰਜਾਬ ਕੇਸਰੀ ਦੁਆਬਾ ਮਹਾਂ ਕੁਸ਼ਤੀ ਮੁਕਾਬਲਾ 7 ਮਾਰਚ ਦਿਨ ਸ਼ਨੀਵਾਰ ਨੂੰ ਦੇਵੀ ਤਲਾਬ ਦੇ ਮੈਦਾਨ ਵਿਖੇ ਕਰਵਾਇਆ ਜਾ ਰਿਹਾ ਹੈ | ਸਵੇਰੇ 9 ਵਜੇ ਤੋਂ ਸ਼ਾਮ 4 ਵਜੇ ਤੱਕ ਹੋਣ ਵਾਲੇ ਇਸ ਕੁਸ਼ਤੀ ਮੁਕਾਬਲੇ ਵਿਚ ਪ੍ਰਸਿੱਧ ਪਹਿਲਵਾਨਾਂ ਦੇ ਮੁਕਾਬਲੇ ਹੋਣਗੇ | ਇਸ ਸਬੰਧੀ ਜਾਣਕਾਰੀ ਦਿੰਦਿਆਂ ਪ੍ਰਬੰਧਕਾਂ ਨੇ ਦੱਸਿਆ ਕਿ ਸੰਤ ਮਹਾਤਮਾ ਮੁਨੀ ਖੈੜਾ ਬੇਟ ਵਾਲੇ, ਸੰਤ ਬਾਬਾ ਲੀਡਰ ਸਿੰਘ ਸੈਫਲਾਬਾਦ ਵਾਲੇ ਤੇ ਬਾਬਾ ਅਮਰੀਕ ਸਿੰਘ ਖੁਖਰੈਣ ਵਾਲਿਆਂ ਦੀ ਰਹਿਨੁਮਾਈ ਹੇਠ ਸੁਖਜੀਤ ਸਿੰਘ ਧਾਲੀਵਾਲ, ਜਗਜੀਤ ਸਿੰਘ ਧਾਲੀਵਾਲ, ਸੁਖਵੀਰ ਸਿੰਘ ਤੇ ਹਰਦੀਪ ਸਿੰਘ ਤਾਊ ਵਲੋਂ ਕਰਵਾਏ ਜਾ ਰਹੇ ਇਸ ਮੁਕਾਬਲੇ ਵਿਚ ਓਪਨ ਅਤੇ ਲੜਕੀਆਂ ਦੇ ਟਾਈਟਲ ਮੁਕਾਬਲੇ ਕਰਵਾਏ ਜਾਣਗੇ, ਜੋ ਕਿ ਵੱਖ-ਵੱਖ ਭਾਰ ਵਰਗ ਵਿਚ ਹੋਣਗੇ | ਸੁਖਜੀਤ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਕੁਸ਼ਤੀ ਮੁਕਾਬਲੇ ਵਿਚ ਅਮਨਸ਼ੇਰ ਸਿੰਘ ਸ਼ੇਰੀ ਕਲਸੀ ਐਮ.ਐਲ.ਏ. ਬਟਾਲਾ ਮੀਤ ਪ੍ਰਧਾਨ ਆਮ ਆਦਮੀ ਪਾਰਟੀ ਪੰਜਾਬ ਮੁੱਖ ਮਹਿਮਾਨ ਵਜੋਂ ਸ਼ਿਰਕਤ ਕਰਨਗੇ, ਜਦਕਿ ਉਨ੍ਹਾਂ ਦੇ ਨਾਲ ਰਾਜਪਾਲ ਸਿੰਘ ਸੰਧੂ ਡੀ.ਆਈ.ਜੀ., ਐਡਵੋਕੇਟ ਕਰਮਬੀਰ ਸਿੰਘ ਚੰਦੀ ਹਲਕਾ ਇੰਚਾਰਜ, ਸੱਜਣ ਸਿੰਘ ਚੀਮਾ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ, ਹੀਰਾ ਸਿੰਘ ਹਲਕਾ ਇੰਚਾਰਜ ਅਮਰਗੜ, ਕਮਲਜੀਤ ਸਿੰਘ ਬਰਾੜ, ਨਵਤੇਜ ਸਿੰਘ ਗੱਗੂ ਬਟਾਲਾ, ਪਹਿਲਵਾਨ ਜੱਸਾ ਪੱਟੀ, ਪਹਿਲਵਾਨ ਮਲਕੀਤ ਮੀਤਾ, ਜਗਜੀਤ ਸਿੰਘ ਸਰੋਆ ਏ.ਆਈ.ਜੀ. ਜਲੰਧਰ, ਸੇਵਾ ਮੁਕਤ ਡੀ.ਐਸ.ਪੀ. ਪਿਆਰਾ ਸਿੰਘ, ਹਰਪ੍ਰੀਤ ਸਿੰਘ ਡੀ.ਐਸ.ਪੀ., ਸਰਵਣ ਸਿੰਘ ਬੱਲ ਡੀ.ਐਸ.ਪੀ. ਤੇ ਸ਼ੇਰ ਸਿੰਘ ਬੇਦੀ ਵੀ ਵਿਸ਼ੇਸ਼ ਤੌਰ 'ਤੇ ਪਹੁੰਚ ਰਹੇ ਹਨ | ਸੁਖਜੀਤ ਧਾਲੀਵਾਲ ਨੇ ਦੱਸਿਆ ਕਿ ਇਸ ਕੁਸ਼ਤੀ ਮੁਕਾਬਲੇ ਨੂੰ ਸਫ਼ਲ ਬਣਾਉਣ ਲਈ ਜਸਪਾਲ ਪ੍ਰਮਾਰ ਯੂ.ਕੇ., ਮੰਨਾ ਵਡਾਲਾ, ਗੁਰਪਿੰਦਰ ਸਿੰਘ ਖ਼ਾਲਸਾ, ਕਾਲਾ ਪਰਮਜੀਤਪੁਰੀਆ, ਅਮਨ ਸੰਧੂ, ਬੰਟੀ ਕੈਨੇਡਾ, ਜੋਤੀ ਸਮਰਾ, ਦਾਰਾ ਗੜੀ, ਬਿੱਲਾ ਪਨੂੰ, ਜੈਸ ਔਜਲਾ ਤੇ ਸਿਕੰਦਰ ਗਰੇਵਾਲ ਆਦਿ ਵਿਸ਼ੇਸ਼ ਸਹਿਯੋਗ ਦੇ ਰਹੇ ਹਨ |