06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

ਲੋਕ ਮਨਾਂ ਵਿਚ ਆਪਣਾ ਆਧਾਰ ਗੁਆ ਚੁੱਕੀ ਹੈ 'ਆਪ' ਸਰਕਾਰ- ਚੰਦੀ, ਖੁਰਾਣਾ

Ad Position 21
No active advertisement
ਅਜੀਤ ਡੈਸਕ 06-03-2026
ਫਗਵਾੜਾ, 5 ਮਾਰਚ (ਅਸ਼ੋਕ ਕੁਮਾਰ ਵਾਲੀਆ)-ਸ਼ੋ੍ਰਮਣੀ ਅਕਾਲੀ ਦਲ ਦੇ ਸਮਰਥਨ ਦਾ ਪਾਂਸ਼ਟ ਜ਼ੋਨ ਤੋਂ ਬਲਾਕ ਸੰਮਤੀ ਦੀ ਚੋਣ ਜਿੱਤੇ ਆਜ਼ਾਦ ਉਮੀਦਵਾਰ ਸੁਰਿੰਦਰਪਾਲ ਸਿੰਘ ਬਲਾਕ ਸੰਮਤੀ ਦਾ ਚੇਅਰਮੈਨ ਬਣਨ 'ਤੇ ਸ਼ੋ੍ਰਮਣੀ ਅਕਾਲੀ ਦਲ ਦੇ ਦਿਹਾਤੀ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਤੇ ਸ਼ਹਿਰੀ ਹਲਕਾ ਇੰਚਾਰਜ ਰਣਜੀਤ ਸਿੰਘ ਖੁਰਾਣਾ ਨਾਲ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਨਤਮਸਤਕ ਹੋਣ ਉਪਰੰਤ ਰਜਿੰਦਰ ਸਿੰਘ ਚੰਦੀ ਤੇ ਰਣਜੀਤ ਸਿੰਘ ਖੁਰਾਣਾ ਨੇ ਕਿਹਾ ਕਿ ਲੋਕਾਂ ਦਾ ਹੁਣ ਆਮ ਆਦਮੀ ਪਾਰਟੀ ਦੇ ਮੋਹ ਭੰਗ ਹੋ ਚੁੱਕਾ ਹੈ | ਚੰਦੀ ਤੇ ਖੁਰਾਣਾ ਨੇ ਕਿਹਾ ਕਿ ਫਗਵਾੜਾ ਹਲਕੇ ਦੇ ਪਿੰਡਾਂ ਦੇ ਵੋਟਰਾਂ ਨੇ ਪਹਿਲਾਂ ਹੀ ਝਾੜੂ ਦੇ ਉਮੀਦਵਾਰ ਨੂੰ ੂ ਵੋਟ ਨਹੀਂ ਸੀ ਪਾਈ, ਪਰ ਸਰਕਾਰੀ ਧੱਕੇਸ਼ਾਹੀ ਨਾਲ ਕੁਝ ਬਲਾਕ ਸੰਮਤੀ ਉਮੀਦਵਾਰ ਜਿਤਾਏ ਸਨ | ਚੰਦੀ ਅਤੇ ਖੁਰਾਣਾ ਨੇ ਕਿਹਾ ਕਿ ਲੋਕਾਂ ਦੇ ਚੁਣੇ ਹੋਏ ਨੁਮਾਇੰਦਿਆਂ ਨੇ ਇਹ ਸਿੱਧ ਕਰ ਦਿੱਤਾ ਗਿਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਜੋ ਲੋਕਾਂ ਦੇ ਦਿਲਾਂ ਵਿਚੋਂ ਆਪਣੀ ਜਗ੍ਹਾਂ ਗਵਾ ਚੁੱਕੀ ਹੈ ਅਤੇ ਲੋਕਾਂ ਨੇ ਮੰਨ ਬਣਾ ਲਿਆ ਹੈ ਕਿ 2027 ਵਿਚ ਲੋਕ ਸ਼ੋ੍ਰਮਣੀ ਅਕਾਲੀ ਦਲ ਦੀ ਸਰਕਾਰ ਬਣਾਉਗੇ | ਆਮ ਆਦਮੀ ਪਾਰਟੀ ਦੀ ਅੱਜ ਦੀ ਹਾਰ ਤੋਂ ਲੋਕ ਆਪਣੇ ਮਨਾਂ ਵਿਚ ਖ਼ੁਸ਼ੀ ਮਨਾ ਰਹੇ ਹਨ | ਇਸ ਮੌਕੇ ਚੰਦੀ ਤੇ ਖੁਰਾਣਾ ਨੇ ਇਹ ਵੀ ਦੱਸਿਆ ਸੁਰਿੰਦਰਪਾਲ ਸਿੰਘ ਦਾ ਪਰਿਵਾਰ ਸ਼ੋ੍ਰਮਣੀ ਅਕਾਲੀ ਦਲ ਦੇ ਵਫ਼ਾਦਾਰ ਸਿਪਾਹੀ ਹਨ | ਇਸ ਮੌਕੇ ਸੁਰਿੰਦਰਪਾਲ ਸਿੰਘ ਆਪਣੇ ਗੁਰਦੁਆਰਾ ਸੁਖਚੈਨਆਣਾ ਸਾਹਿਬ ਵਿਖੇ ਨਮਨ ਹੋਏ, ਜਿੱਥੇ ਮੈਨੇਜਰ ਵਲੋਂ ਉਨ੍ਹਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਐਡਵੋਕੇਟ ਜਰਨੈਲ ਸਿੰਘ ਵਾਹਦ, ਬਸਪਾ ਆਗੂ ਮਾਸਟਰ ਹਰਭਜਨ ਬਲਾਲੋ, ਸਤਵਿੰਦਰ ਸਿੰਘ ਘੁੰਮਣ, ਤਜਿੰਦਰਪਾਲ ਸਿੰਘ ਬਿੱਟਾ, ਬਿੰਦਰ ਸਿੰਘ ਰਾਵਲਪਿੰਡੀ, ਸੁਖਦੀਪ ਸਿੰਘ ਵਾਲੀਆ, ਵਿੱਕੀ ਪਾਸ਼ਟਾ, ਜਸਵੀਰ ਸਿੰਘ ਰਾਣੀਪੁਰ, ਮਨਜੀਤ ਕੌਰ ਮਲਕਪੁਰ, ਬਲਵੀਰ ਕੌਰ ਹਰਬੰਸਪੁਰ, ਰੀਨਾ ਕਿਸ਼ਨਪੁਰ, ਗੁਰਦੀਪ ਸਿੰਘ ਖੇੜਾ, ਜੀਤੀ ਖੇੜਾ, ਅਵਤਾਰ ਸਿੰਘ ਮੰਗੀ, ਸਤਪਾਲ ਸਿੰਘ ਕਿਸ਼ਨਪੁਰ, ਲੇਖ ਰਾਜ ਜਮਾਲਪੁਰ, ਬਲਵੀਰ ਖਲਵਾੜਾ, ਸਰੂਪ ਸਿੰਘ ਖਲਵਾੜਾ, ਸੁਰਿੰਦਰਪਾਲ ਸਿੰਘ ਮਲਕਪੁਰ, ਬਲਜੀਤ ਸਿੰਘ ਬਾਜਵਾ, ਅੰਗਰੇਜ ਸਿੰਘ, ਮੱਸਾ ਸਿੰਘ ਚੈੜ, ਕਾਲਾ ਕੌਂਸਲਰ, ਪਰਮਿੰਦਰ ਸਿੰਘ ਲਾਡੀ, ਜੋਗਾ ਸਿੰਘ ਢੱਡੇ, ਸੰਨੀ ਵਾਹਦ, ਅਜਾਇਬ ਸਿੰਘ, ਬਲਜਿੰਦਰ ਸਿੰਘ ਫ਼ਤਿਹਗੜ੍ਹ, ਧਰਮਿੰਦਰ ਕੁਮਾਰ ਟੋਨੀ, ਸ਼ਿੰਗਾਰਾ ਸਿੰਘ, ਬਿੰਦਰ ਸਿੰਘ ਨੰਗਪਲ ਮੱਝਾ, ਨਛੱਤਰ ਸਿੰਘ, ਸਰਪੰਚ ਆਕਾਸ਼ਦੀਪ, ਸੰਤੋਖ ਸਿੰਘ ਵਾਹਦ, ਗੁਰਪ੍ਰੀਤ ਸਿੰਘ, ਜਸਵਿੰਦਰ
Ad Position 22
No active advertisement
ਪਿਛਲੀ ਖ਼ਬਰ ਖਾੜੀ ਦੇਸ਼ਾਂ 'ਚ ਫਸੇ ਪੰਜਾਬੀਆਂ ਨੂੰ ਦੇਸ਼ ਵਾਪਸ ਲਿਆਉਣ ਲਈ ਯਤਨ ਤੇਜ਼ ਕੀਤੇ ਜਾਣ- ਕਾਲੀਆ ਅਗਲੀ ਖ਼ਬਰ ਸ਼ੇਰੇ ਪੰਜਾਬ ਕੇਸਰੀ ਦੁਆਬਾ ਮਹਾਂ ਕੁਸ਼ਤੀ ਮੁਕਾਬਲਾ 7 ਨੂੰ
Ad Position 24