25-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-03-2026

ਹਰਿੰਦਰ ਕੁਮਾਰ ਸ਼ੀਤਲ ਬਸਪਾ ਦੇ ਸੂਬਾਈ ਸਕੱਤਰ ਨਿਯੁਕਤ

Ad Position 21
No active advertisement
ਅਜੀਤ ਡੈਸਕ 09-03-2026
ਕਪੂਰਥਲਾ, 8 ਮਾਰਚ (ਵਿ.ਪ੍ਰ.)-ਬਹੁਜਨ ਸਮਾਜ ਪਾਰਟੀ ਦੇ ਸੂਬਾਈ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਕਪੂਰਥਲਾ ਜ਼ਿਲ੍ਹੇ ਦੇ ਬਸਪਾ ਆਗੂ ਹਰਿੰਦਰ ਕੁਮਾਰ ਸ਼ੀਤਲ ਦੀਆਂ ਪਾਰਟੀ ਪ੍ਰਤੀ ਸ਼ਾਨਦਾਰ ਸੇਵਾਵਾਂ ਨੂੰ ਮੁੱਖ ਰੱਖਦਿਆਂ ਉਨ੍ਹਾਂ ਨੂੰ ਪਾਰਟੀ ਦਾ ਸੂਬਾਈ ਸਕੱਤਰ ਤੇ ਹਲਕਾ ਕਪੂਰਥਲਾ ਦਾ ਇੰਚਾਰਜ ਬਣਾਉਣ ਸੰਬੰਧੀ ਨਿਯੁਕਤੀ ਪੱਤਰ ਦਿੱਤਾ | ਹਰਿੰਦਰ ਕੁਮਾਰ ਸ਼ੀਤਲ ਨੇ ਆਪਣੀ ਨਿਯੁਕਤੀ ਲਈ ਪਾਰਟੀ ਦੇ ਸੂਬਾਈ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਤੇ ਪਾਰਟੀ ਹਾਈਕਮਾਮ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਪਾਰਟੀ ਪ੍ਰਧਾਨ ਵਲੋਂ ਜਿਹੜੀ ਜ਼ਿੰਮੇਵਾਰੀ ਮੈਨੂੰ ਸੌਂਪੀ ਗਈ ਹੈ, ਉਹ ਮੈਂ ਇਮਾਨਦਾਰੀ ਤੇ ਸਮਰਪਣ ਦੀ ਭਾਵਨਾ ਨਾਲ ਨਿਭਾਵਾਂਗਾ | ਇਸੇ ਦੌਰਾਨ ਹੀ ਪਾਰਟੀ ਦੇ ਸੂਬਾ ਜਨਰਲ ਸਕੱਤਰ ਤਰਸੇਮ ਸਿੰਘ ਥਾਪਰ, ਜ਼ਿਲ੍ਹਾ ਕਪੂਰਥਲਾ ਦੇ ਉਪ ਪ੍ਰਧਾਨ ਪ੍ਰਗਟ ਸਿੰਘ ਸੰਧੂ, ਕੁਲਦੀਪ ਸਿੰਘ ਸਿੱਧੂ, ਉਂਕਾਰ ਸਿੰਘ, ਕਪੂਰਥਲਾ ਹਲਕੇ ਦੇ ਪ੍ਰਧਾਨ ਬਲਬੀਰ ਚੰਦ ਸਿਧਵਾਂ, ਹਲਕੇ ਦੇ ਜਨਰਲ ਸਕੱਤਰ ਕਿਰਪਾਲ ਸਿੰਘ ਆਰੀਆਂਵਾਲ, ਸ਼ਹਿਰੀ ਪ੍ਰਧਾਨ ਹਰਬੰਸ ਸਿੰਘ ਸਭਰਵਾਲ, ਸ਼ਹਿਰੀ ਜਨਰਲ ਸਕੱਤਰ ਵੇਦ ਪ੍ਰਕਾਸ਼, ਭੁਲੱਥ ਦੇ ਪ੍ਰਧਾਨ ਸੁਖਦੇਵ ਸਿੰਘ ਬੱਬੀ, ਜਸਵਿੰਦਰ ਸਿੰਘ ਪੱਪਾ ਸੁਲਤਾਨਪੁਰ ਲੋਧੀ, ਗੁਰਮੇਜ ਸਿੰਘ ਗੇਜੀ, ਗੁਰਮੇਜ ਸਿੰਘ ਮਸੀਤਾਂ, ਅਸ਼ੋਕ ਗਿੱਲ, ਮੁਖਤਾਰ ਸਿੰਘ, ਸੋਮਨਾਥ, ਬਲਦੇਵ ਮਸੀਹ ਨੇ ਹਰਿੰਦਰ ਕੁਮਾਰ ਸ਼ੀਤਲ ਨੂੰ ਪਾਰਟੀ ਦਾ ਸੂਬਾ ਜਨਰਲ ਸਕੱਤਰ ਬਣਨ 'ਤੇ ਮੁਬਾਰਕਬਾਦ ਦਿੱਤੀ ਤੇ ਉਨ੍ਹਾਂ ਪਾਰਟੀ ਹਾਈਕਮਾਨ ਦਾ ਧੰਨਵਾਦ ਕੀਤਾ |
Ad Position 22
No active advertisement
ਪਿਛਲੀ ਖ਼ਬਰ ਮਲਕੀਤ ਬੱਧਣ ਸੇਵਾ ਮੁਕਤ ਕਰਮਚਾਰੀ ਲੋਕ ਭਲਾਈ ਜਥੇਬੰਦੀ (ਰਜਿ.) ਖਲਵਾੜਾ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਕਪੂਰਥਲਾ ਤੋਂ ਵੱਡੀ ਗਿਣਤੀ 'ਚ ਅਧਿਆਪਕਾਂ ਨੇ ਵਿਧਾਨ ਸਭਾ ਦੇ ਘਿਰਾਓ ਸਮੇਂ ਕੱਢੇ ਰੋਸ ਮਾਰਚ 'ਚ ਲਿਆ ਹਿੱਸਾ
Ad Position 24