23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਅਠੌਲੀ ਵਿਖੇ ਸਾਲਾਨਾ ਕਬੱਡੀ ਟੂਰਨਾਮੈਂਟ 'ਚ ਅੱਜ ਹੋਣਗੇ ਫਸਵੇਂ ਮੁਕਾਬਲੇ

Ad Position 21
No active advertisement
ਅਜੀਤ ਡੈਸਕ 10-03-2026
ਫਗਵਾੜਾ, 9 ਮਾਰਚ (ਅਸ਼ੋਕ ਕੁਮਾਰ ਵਾਲੀਆ)-ਭਾਈ ਦੇਸੁ ਜੀ ਸਪੋਰਟਸ ਕਲੱਬ (ਰਜਿ:) ਪਿੰਡ ਅਠੌਲੀ ਤਹਿ. ਫਗਵਾੜਾ ਵਲੋਂ ਗ੍ਰਾਮ ਪੰਚਾਇਤ ਅਠੌਲੀ, ਸਮੂਹ ਨਗਰ ਨਿਵਾਸੀਆਂ ਤੇ ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ ਦੋ ਰੋਜ਼ਾ ਸਾਲਾਨਾ ਕਬੱਡੀ ਟੂਰਨਾਮੈਂਟ ਦੇ ਦੂਜੇ ਦਿਨ 10 ਮਾਰਚ ਨੂੰ ਕਬੱਡੀ ਦੇ ਫਸਵੇਂ ਮੁਕਾਬਲੇ ਕਰਵਾਏ ਜਾਣਗੇ | ਪ੍ਰਬੰਧਕਾਂ ਮੇਜਰ ਸਿੰਘ ਪ੍ਰਧਾਨ, ਕੁਲਵਿੰਦਰ ਸਿੰਘ ਕਾਲਾ ਸਰਪੰਚ ਨੇ ਦੱਸਿਆ ਕਿ ਟੂਰਨਾਮੈਂਟ ਦੌਰਾਨ ਕਬੱਡੀ ਦੇ ਰੋਮਾਂਚਕ ਮੁਕਾਬਲੇ ਕਰਵਾਏ ਜਾਣਗੇ | ਕਬੱਡੀ ਓਪਨ ਪਿੰਡ ਪੱਧਰ ਵਿਚ ਹਰ ਟੀਮ ਤਿੰਨ ਬਾਹਰਲੇ ਖਿਡਾਰੀ ਖੇਡ ਸਕਦੇ ਹਨ | ਕਬੱਡੀ ਓਪਨ ਦੇ ਪਹਿਲੇ ਇਨਾਮ ਵਜੋਂ 1 ਲੱਖ ਰੁਪਏ ਅਤੇ ਦੂਜੇ ਇਨਾਮ ਵਜੋਂ 75 ਹਜ਼ਾਰ ਰੁਪਏ ਦਿੱਤੇ ਜਾਣਗੇ | ਇਸ ਤੋਂ ਇਲਾਵਾ 10 ਮਾਰਚ ਨੂੰ ਲੜਕੀਆਂ ਦਾ ਕਬੱਡੀ ਸ਼ੋਅ ਮੈਚ ਵੀ ਕਰਵਾਇਆ ਜਾਵੇਗਾ | ਟੂਰਨਾਮੈਂਟ ਦੌਰਾਨ ਲੰਗਰ ਦੀ ਸੇਵਾ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਅਤੁੱਟ ਵਰਤਾਈ ਜਾਵੇਗੀ |

Ad Position 22
No active advertisement
ਪਿਛਲੀ ਖ਼ਬਰ ਪਟਵਾਰੀਆਂ ਦੀ ਹੜਤਾਲ ਕਰਕੇ ਲੋਕਾਂ ਦੀ ਹੋਈ ਖੱਜਲ-ਖੁਆਰੀ <br/> ਅਗਲੀ ਖ਼ਬਰ ਆਨੰਦ ਕਾਲਜ ਆਫ਼ ਇੰਜੀਨੀਅਰਿੰਗ 'ਚ ਕਰਵਾਇਆ ਅੰਤਰਰਾਸ਼ਟਰੀ ਮਹਿਲਾ ਦਿਵਸ ਸੰਬੰਧੀ ਸੈਮੀਨਾਰ <br/>
Ad Position 24