23-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਸੰਦਲੀ ਲੇਡੀਜ਼ ਕਲੱਬ ਨਡਾਲਾ ਵਲੋਂ ਕੌਮਾਂਤਰੀ ਮਹਿਲਾ ਦਿਵਸ ਮੌਕੇ ਜਾਗਰੂਕਤਾ ਕੈਂਪ <br/>

Ad Position 21
No active advertisement
ਅਜੀਤ ਡੈਸਕ 10-03-2026
ਨਡਾਲਾ, 9 ਮਾਰਚ (ਰਘਬਿੰਦਰ ਸਿੰਘ)-ਕੌਮਾਂਤਰੀ ਮਹਿਲਾ ਦਿਵਸ ਦੇ ਮੌਕੇ ਸੰਦਲੀ ਲੇਡੀਜ਼ ਕਲੱਬ ਨਡਾਲਾ ਵਲੋਂ ਔਰਤਾਂ ਦੀ ਸਿਹਤ ਸੰਭਾਲ ਸੰਬੰਧੀ ਇਕ ਜਾਗਰੂਕਤਾ ਕੈਂਪ ਲਗਾਇਆ ਗਿਆ | ਕੈਂਪ ਦੌਰਾਨ ਮਹਿਲਾਵਾਂ ਨੂੰ ਆਪਣੀ ਸਿਹਤ ਪ੍ਰਤੀ ਜਾਗਰੂਕ ਰਹਿਣ ਤੇ ਸਮੇਂ-ਸਮੇਂ ਤੇ ਡਾਕਟਰੀ ਜਾਂਚ ਕਰਵਾਉਣ ਲਈ ਪ੍ਰੇਰਿਤ ਕੀਤਾ | ਕੈਂਪ ਦੌਰਾਨ ਡਾਕਟਰਾਂ ਤੇ ਮਾਹਿਰਾਂ ਵਲੋਂ ਮਹਿਲਾਵਾਂ ਨੂੰ ਪੋਸ਼ਣ, ਸਫ਼ਾਈ ਤੇ ਬਿਮਾਰੀਆਂ ਤੋਂ ਬਚਾਅ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ | ਉਨ੍ਹਾਂ ਕਿਹਾ ਕਿ ਮਹਿਲਾਵਾਂ ਪਰਿਵਾਰ ਦਾ ਧੁਰਾ ਹੁੰਦੀਆਂ ਹਨ | ਇਸ ਲਈ ਉਨ੍ਹਾਂ ਦੀ ਸਿਹਤ ਦਾ ਖ਼ਿਆਲ ਰੱਖਣਾ ਬਹੁਤ ਜ਼ਰੂਰੀ ਹੈ | ਸੰਦਲੀ ਲੇਡੀਜ਼ ਕਲੱਬ ਦੇ ਪ੍ਰਧਾਨ ਸਵਰਨ ਕੌਰ ਨੇ ਕਿਹਾ ਕਿ ਇਸ ਤਰ੍ਹਾਂ ਦੇ ਕੈਂਪ ਲਗਾਉਣ ਦਾ ਮਕਸਦ ਮਹਿਲਾਵਾਂ ਨੂੰ ਸਿਹਤ ਪ੍ਰਤੀ ਜਾਗਰੂਕ ਕਰਨਾ ਤੇ ਉਨ੍ਹਾਂ ਨੂੰ ਸਿਹਤਮੰਦ ਜੀਵਨ ਜਿਊਣ ਲਈ ਪ੍ਰੇਰਿਤ ਕਰਨਾ ਹੈ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਵੀ ਸਮਾਜਿਕ ਭਲਾਈ ਲਈ ਇਸ ਤਰ੍ਹਾਂ ਦੇ ਪ੍ਰੋਗਰਾਮ ਕਰਵਾਏ ਜਾਂਦੇ ਰਹਿਣਗੇ | ਇਸ ਮੌਕੇ ਪ੍ਰਧਾਨ ਸਵਰਨ ਕੌਰ, ਸ਼ੋਭਾ ਬਾਵਾ, ਕਮਲਜੀਤ ਕੌਰ ਸਰਗੋਧੀਆ, ਪ੍ਰੇਮ ਲਤਾ, ਕਮਲਜੀਤ ਕੌਰ, ਸੁਮਨ ਲਤਾ, ਪਲਵਿੰਦਰ ਕੌਰ, ਜਸਪ੍ਰੀਤ ਕੌਰ, ਪ੍ਰਦੀਪ ਕੌਰ, ਰਾਜ ਕੌਰ ਮੁਲਤਾਨੀ, ਦੀਪੀ, ਲਖਵਿੰਦਰ ਕੌਰ, ਮੰਜੂ ਬਾਲਾ, ਰਮਨ, ਵੰਦਨਾ ਪੱਡਾ, ਮਨਦੀਪ ਕੌਰ, ਅਕਵਿੰਦਰ ਕੌਰ, ਸਨੇਹ ਲਤਾ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਘਰੇਲੂ ਝਗੜੇ ਤੋਂ ਬਾਅਦ ਵਿਅਕਤੀ ਬਿਜਲੀ ਦੇ ਟਾਵਰ 'ਤੇ ਚੜਿ੍ਹਆ, ਕਰੰਟ ਲੱਗਣ ਕਾਰਨ ਝੁਲਸਿਆ <br/> ਅਗਲੀ ਖ਼ਬਰ ਅੰਤਰਰਾਸ਼ਟਰੀ ਮਹਿਲਾ ਦਿਵਸ ਮੌਕੇ ਬੀ. ਡੀ. ਪੀ. ਓ. ਨਡਾਲਾ ਦਫ਼ਤਰ ਵਿਖੇ ਉੱਦਮੀ ਮਹਿਲਾਵਾਂ ਦਾ ਸਨਮਾਨ
Ad Position 24