24-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-03-2026

ਮਾਡਰਨ ਜੇਲ੍ਹ ਦੇ ਹਵਾਲਾਤੀ ਪਾਸੋਂ ਨਸ਼ੀਲਾ ਪਦਾਰਥ ਬਰਾਮਦ

Ad Position 21
No active advertisement
ਅਜੀਤ ਡੈਸਕ 10-03-2026
ਕਪੂਰਥਲਾ, 9 ਮਾਰਚ (ਸਡਾਨਾ)-ਮਾਡਰਨ ਜੇਲ੍ਹ ਦੇ ਹਵਾਲਾਤੀ ਪਾਸੋਂ ਨਸ਼ੀਲਾ ਪਦਾਰਥ ਮਿਲਣ ਦੇ ਮਾਮਲੇ ਸੰਬੰਧੀ ਕੋਤਵਾਲੀ ਪੁਲਿਸ ਨੇ ਹਵਾਲਾਤੀ ਵਿਰੁੱਧ ਕੇਸ ਦਰਜ ਕੀਤਾ ਹੈ | ਆਪਣੀ ਸ਼ਿਕਾਇਤ 'ਚ ਸਹਾਇਕ ਸੁਪਰਡੈਂਟ ਕਿਰਪਾਲ ਸਿੰਘ ਨੇ ਦੱਸਿਆ ਕਿ ਹਵਾਲਾਤੀ ਜਗਦੀਪ ਕੁਮਾਰ ਜਦੋਂ ਪੇਸ਼ੀ ਭੁਗਤ ਕੇ ਵਾਪਸ ਆਇਆ ਤਾਂ ਜੇਲ੍ਹ ਅੰਦਰ ਦਾਖਲ ਹੋਣ ਸਮੇਂ ਲਈ ਗਈ ਤਲਾਸ਼ੀ ਦੌਰਾਨ ਉਸ ਪਾਸੋਂ 3.09 ਗ੍ਰਾਮ ਨਸ਼ੀਲਾ ਪਦਾਰਥ ਬਰਾਮਦ ਹੋਇਆ | ਜਿਸ ਤਹਿਤ ਹਵਾਲਾਤੀ ਵਿਰੁੱਧ ਥਾਣਾ ਕੋਤਵਾਲੀ ਵਿਖੇ ਕੇਸ ਦਰਜ ਕਰ ਲਿਆ ਗਿਆ ਹੈ ਤੇ ਉਸ ਨੂੰ ਪ੍ਰੋਡਕਸ਼ਨ ਵਾਰੰਟ 'ਤੇ ਲਿਆ ਕੇ ਹੋਰ ਪੁੱਛਗਿੱਛ ਕੀਤੀ ਜਾਵੇਗੀ |
ਜੋਸ਼ੀ ਗੋਤਰ ਜਠੇਰਿਆਂ ਦਾ ਮੇਲਾ 17 ਨੂੰ
ਨਡਾਲਾ, 9 ਮਾਰਚ (ਰਘਬਿੰਦਰ ਸਿੰਘ)-ਜੋਸ਼ੀ ਗੋਤਰ ਜਠੇਰਿਆਂ ਦਾ ਮੇਲਾ 17 ਮਾਰਚ ਨੂੰ ਨਡਾਲਾ-ਨਿਹਾਲਗੜ੍ਹ ਲਿੰਕ ਰੋਡ ਸਥਿਤ ਜੋਸ਼ੀ ਮੰਦਰ 'ਚ ਸ਼ਰਧਾ ਭਾਵਨਾ ਨਾਲ ਕਰਵਾਇਆ ਜਾ ਰਿਹਾ ਹੈ | ਇਸ ਸੰਬੰਧੀ ਸੰਜੀਵ ਕੁਮਾਰ ਜੋਸ਼ੀ, ਸੁਰਿੰਦਰ ਕੁਮਾਰ ਜੋਸ਼ੀ ਨੇ ਦੱਸਿਆ ਕਿ 16 ਮਾਰਚ ਨੂੰ ਪਵਿੱਤਰ ਰਮਾਇਣ ਦਾ ਪਾਠ ਆਰੰਭ ਹੋਵੇਗਾ ਤੇ 17 ਮਾਰਚ ਭੋਗ ਪਾਉਣ ਉਪਰੰਤ ਮੇਲੇ ਦੀ ਸ਼ੁਰੂਆਤ ਹੋਵੇਗੀ | ਉਸ ਦਿਨ ਅਤੁੱਟ ਲੰਗਰ ਵਰਤਾਇਆ ਜਾਵੇਗਾ |
Ad Position 22
No active advertisement
ਪਿਛਲੀ ਖ਼ਬਰ ਕਪੂਰਥਲਾ-ਸੁਲਤਾਨਪੁਰ ਲੋਧੀ ਜੀ. ਟੀ. ਰੋਡ ਥਾਂ-ਥਾਂ ਤੋਂ ਪੁੱਟਿਆ ਵਿਭਾਗ ਬੇਖ਼ਬਰ ਅਗਲੀ ਖ਼ਬਰ ਪੰਜਾਬ ਦੀ 'ਆਪ' ਸਰਕਾਰ ਨੇ ਬਜਟ ਪੇਸ਼ ਕਰਨ ਸਮੇਂ ਹਰ ਵਰਗ ਦਾ ਧਿਆਨ ਰੱਖਿਆ : ਡਾ. ਕੇ.ਜੇ. ਸਿੰਘ
Ad Position 24