ਫਗਵਾੜਾ, 28 ਮਾਰਚ (ਅਸ਼ੋਕ ਕੁਮਾਰ ਵਾਲੀਆ)-ਗੁਰੂ ਰਵਿਦਾਸ ਮਹਾਰਾਜ ਦੇ 649ਵੇਂ ਆਗਮਨ ਪੁਰਬ, ਰਵਿਦਾਸੀਆ ਧਰਮ ਦੇ 17ਵੇਂ ਸਥਾਪਨਾ ਦਿਵਸ ਤੇ ਭਾਰਤ ਰਤਨ ਡਾ. ਬੀ. ਆਰ. ਅੰਬੇਡਕਰ ਦੀ ਜਨਮ ਜੈਅੰਤੀ ਨੂੰ ਸਮਰਪਿਤ 10ਵਾਂ ਮਹਾਨ ਸੰਤ ਸੰਮੇਲਨ ਪਦਮਸ੍ਰੀ 108 ਸੰਤ ਨਿਰੰਜਨ ਦਾਸ ਮਹਾਰਾਜ ਗੱਦੀ ਨਸ਼ੀਨ ਡੇਰਾ ਸੱਚਖੰਡ ਬੱਲਾਂ ਦੀ ਸਰਪ੍ਰਸਤੀ ਹੇਠ ਰਵਿਦਾਸੀਆ ਧਰਮ ਪ੍ਰਚਾਰ ਕਮੇਟੀ (ਰਜਿ.) ਫਗਵਾੜਾ ਵਲੋਂ ਸਮੂਹ ਸੰਗਤਾਂ ਦੇ ਸਹਿਯੋਗ ਨਾਲ ਨਵੀਂ ਦਾਣਾ ਮੰਡੀ ਹੁਸ਼ਿਆਰਪੁਰ ਰੋਡ ਫਗਵਾੜਾ ਵਿਖੇ ਕਰਵਾਇਆ | ਇਸ ਮੌਕੇ ਅੰਮਿ੍ਤਬਾਣੀ ਜੀ ਦੇ ਜਾਪ ਉਪਰੰਤ ਸਰਬੱਤ ਦੇ ਭਲੇ ਤੇ ਰਵਿਦਾਸੀਆ ਕੌਮ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ | ਸਮਾਗਮ ਦੌਰਾਨ ਸੰਤ ਨਿਰੰਜਨ ਦਾਸ ਨੇ ਸੰਗਤਾਂ ਨੂੰ ਜਗਤ ਗੁਰੂ ਰਵਿਦਾਸ ਮਹਾਰਾਜ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਪ੍ਰੇਰਿਆ | ਇਸ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ 108 ਸੰਤ ਕ੍ਰਿਸ਼ਨ ਨਾਥ ਚਹੇੜੂ, ਸੰਤ ਲੇਖਰਾਜ ਨੂਰਪੁਰ ਵਾਲੇ, ਸੰਤ ਮਨਦੀਪ ਦਾਸ ਡੇਰਾ ਸਿਰਸਗੜ੍ਹ (ਅੰਬਾਲਾ), ਸੰਤ ਸੁਖਵਿੰਦਰ ਦਾਸ, ਸੰਤ ਪ੍ਰੀਤਮ ਦਾਸ ਸੰਗਤਪੁਰ, ਸੰਤ ਹਰਵਿੰਦਰ ਦਾਸ ਈਸਪੁਰ ਵਾਲੇ, ਸੰਤ ਬੀਬੀ ਕ੍ਰਿਸ਼ਨਾ ਦੇਵੀ ਬੋਪਾਰਾਏ, ਸਾਈਾ ਪੱਪਲ ਸ਼ਾਹ, ਸੰਤ ਸੁਮਿੱਤਰ ਦਾਸ ਨੇ ਜਿਥੇ ਸੰਗਤਾਂ ਨੂੰ ਗੁਰੂ ਰਵਿਦਾਸ ਮਹਾਰਾਜ ਦੀਆਂ ਸਿੱਖਿਆਵਾਂ 'ਤੇ ਚੱਲਣ ਲਈ ਪ੍ਰੇਰਿਆ, ਉੱਥੇ ਹੀ ਬਾਬਾ ਸਾਹਿਬ ਅੰਬੇਡਕਰ ਦੇ ਸੰਦੇਸ਼ ਪੜ੍ਹੋ, ਲਿਖੋ ਸੰਘਰਸ਼ ਕਰੋ ਤੇ ਅਮਲ ਕਰਦਿਆਂ ਨਰੋਏ ਸਮਾਜ ਦੀ ਸਿਰਜਣਾ 'ਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ | ਸਮਾਗਮ ਦੌਰਾਨ ਵੱਖ ਵੱਖ ਕੀਰਤਨੀ ਜਥਿਆਂ ਤੇ ਮਿਸ਼ਨਰੀ ਗਾਇਕਾਂ ਨੇ ਕੀਰਤਨ ਅਤੇ ਇਨਕਲਾਬੀ ਗੀਤਾਂ ਰਾਹੀਂ ਸੰਗਤਾਂ ਨੂੰ ਅੰਮਿ੍ਤ ਬਾਣੀ ਨਾਲ ਜੋੜਿਆ | ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸੋਮ ਪ੍ਰਕਾਸ਼ ਕੈਂਥ, ਹਲਕਾ ਵਿਧਾਇਕ ਬਲਵਿੰਦਰ ਸਿੰਘ ਧਾਲੀਵਾਲ, ਸਾਬਕਾ ਮੰਤਰੀ ਜੋਗਿੰਦਰ ਸਿੰਘ ਮਾਨ ਤੋਂ ਇਲਾਵਾ ਤਵਿੰਦਰ ਰਾਮ ਚੇਅਰਮੈਨ ਮਾਰਕੀਟ ਕਮੇਟੀ, ਜਰਨੈਲ ਨੰਗਲ ਚੇਅਰਮੈਨ ਨਗਰ ਸੁਧਾਰ ਟਰੱਸਟ ਫਗਵਾੜਾ, ਤੇਜਪਾਲ ਬਸਰਾ ਸੀਨੀਅਰ ਡਿਪਟੀ ਮੇਅਰ, ਅਮਨਦੀਪ ਕੌਰ ਕੌਂਸਲਰ, ਬਿਮਲਾ ਬੰਗਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਕਮਲਜੀਤ ਬੰਗਾ ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ, ਸੇਠ ਦੇਸਰਾਜ, ਬਲਵੀਰ ਸਿੰਘ ਸਾਬਕਾ ਡੀ.ਈ.ਓ., ਮਾਸਟਰ ਹਰਭਜਨ ਸਿੰਘ ਬਲਾਲੋ ਸੀਨੀਅਰ ਬਸਪਾ ਆਗੂ, ਲਛਮਣ ਲਾਲ ਬੇਗਮਪੁਰ ਏਡ ਇੰਟਰਨੈਸ਼ਨਲ, ਪ੍ਰਬੰਧਕ ਕਮੇਟੀ ਦੇ ਪ੍ਰਧਾਨ ਗੁਰਬਚਨ ਦਾਸ, ਉਪ ਪ੍ਰਧਾਨ ਜੋਗਿੰਦਰ ਰਾਮ, ਸਕੱਤਰ ਜਗਦੀਸ਼ ਕਲੇਰ ਅਤੇ ਕੈਸ਼ੀਅਰ ਓਮ ਪ੍ਰਕਾਸ਼ ਪਾਲ ਸੂਬੇਦਾਰ ਸਤਪਾਲ, ਗੁਲਜ਼ਾਰ ਸਿੰਘ ਅਕਾਲਗੜ੍ਹ, ਮਹਿੰਦਰ ਪਾਲ ਪੰਡੋਰੀ, ਜਸਵਿੰਦਰ ਠੱਕਰਕੀ, ਜੈ ਸ਼ਿਵ ਖਾਟੀ, ਜੀਤਾ ਕੋਟਰਾਣੀ, ਸਾਬਕਾ ਸਰਪੰਚ ਸੋਮਨਾਥ, ਡਾ. ਸਤੀਸ਼ ਸੁਮਨ, ਸਾਲਗਰਾਮ ਜੱਸੀ, ਕੁਲਵੰਤ ਸਿੰਘ ਬੋਧ, ਕਰਮਵੀਰ, ਗੁਰਨਾਮ ਦਾਸ, ਬਲਦੇਵ ਰਾਜ ਤੇ ਅਰਵਿੰਦਰ ਆਦਿ ਹਾਜ਼ਰ ਸਨ |