29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਰਿਹਾਣਾ ਜੱਟਾਂ ਵਿਖੇ ਫੁੱਟਬਾਲ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ <br/>

Ad Position 21
No active advertisement
ਅਜੀਤ ਡੈਸਕ 29-03-2026
ਫਗਵਾੜਾ, 28 ਮਾਰਚ (ਅਸ਼ੋਕ ਕੁਮਾਰ ਵਾਲੀਆ)-ਪਿੰਡ ਰਿਹਾਣਾ ਜੱਟਾ ਵਿਖੇ ਸਵ: ਮੋਹਨ ਸਿੰਘ ਦਿਓਲ, ਸਵ: ਜਸਵਿੰਦਰ ਸਿੰਘ ਲੱਲੀ ਤੇ ਸਵ: ਤਰਲੋਕ ਸਿੰਘ ਪੀਟਾ ਦੀ ਯਾਦ ਵਿਚ ਪ੍ਰਵਾਸੀ ਭਾਰਤੀਆਂ ਤੇ ਨਗਰ ਨਿਵਾਸੀਆਂ ਦੇ ਸਹਿਯੋਗ ਨਾਲ ਦਸਮੇਸ਼ ਸਪੋਰਟਸ ਕਲੱਬ ਵਲੋਂ ਕਰਵਾਇਆ ਫੁੱਟਬਾਲ ਟੂਰਨਾਮੈਂਟ ਆਪਣੀਆਂ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ ਹੋਇਆ | ਟੂਰਨਾਮੈਂਟ ਦੇ ਆਖ਼ਰੀ ਦਿਨ ਰਿਹਾਣਾ ਜੱਟਾ ਨੇ ਮੇਹਟਾ ਨੂੰ ਹਰਾ ਕੇ 61 ਹਜ਼ਾਰ ਰੁਪਏ ਦੀ ਨਕਦ ਰਾਸ਼ੀ ਸਮੇਤ ਟਰਾਫ਼ੀ ਹਾਸਿਲ ਕੀਤੀ ਅਤੇ ਉਪ ਜੇਤੂ ਟੀਮ ਨੂੰ 51 ਹਜ਼ਾਰ ਰੁਪਏ ਸਮੇਤ ਟਰਾਫ਼ੀ ਦੇ ਕੇ ਨਿਵਾਜਿਆ | ਵੇਟ ਵਰਗ 'ਚ ਪਹਿਲਾ ਸਥਾਨ ਰਿਹਾਣਾ ਜੱਟਾ ਨੇ ਹਾਸਿਲ ਕੀਤਾ ਅਤੇ ਦੂਜਾ ਸਥਾਨ ਡੁਮੇਲੀ ਨੇ ਹਾਸਿਲ ਕੀਤਾ | ਇਸ ਮੌਕੇ ਨੰਬਰਦਾਰ ਹਰਸਰੂਪ ਸਿੰਘ ਰਿਹਾਣਾ ਜੱਟਾ ਨੇ ਆਖਿਆ ਕਿ ਟੂਰਨਾਮੈਂਟ 'ਚ ਵਿਦੇਸ਼ਾਂ ਵਿਚ ਬੈਠੇ ਭਰਾਵਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ, ਜਿਨ੍ਹਾਂ ਨੂੰ ਪ੍ਰਬੰਧਕਾਂ ਵਲੋਂ ਸਨਮਾਨਿਤ ਵੀ ਕੀਤਾ | ਟੂਰਨਾਮੈਂਟ 'ਚ ਇਨਾਮਾਂ ਦੀ ਵੰਡ ਸੰਤ ਹਰਦੀਪ ਸਿੰਘ ਰਿਹਾਣਾ ਜੱਟਾ ਵਲੋਂ ਕੀਤੀ ਗਈ | ਅੰਤ 'ਚ ਨੰਬਰਦਾਰ ਹਰਸਰੂਪ ਸਿੰਘ ਰਿਹਾਣਾ ਜੱਟਾਂ ਵਲੋਂ ਪੱੁਜੇ ਹੋਏ ਪ੍ਰਵਾਸੀ ਭਾਰਤੀਆਂ ਤੇ ਇਲਾਕਾ ਨਿਵਾਸੀਆਂ ਦਾ ਇਸ ਟੂਰਨਾਮੈਂਟ 'ਚ ਸਹਿਯੋਗ ਦੇਣ ਲਈ ਸਭਨਾਂ ਦਾ ਧੰਨਵਾਦ ਕੀਤਾ | ਟੂਰਨਾਮੈਂਟ ਦੌਰਾਨ ਵਧੀਆਂ ਖਿਡਾਰੀਆਂ ਨੂੰ ਨਕਦ ਰਾਸ਼ੀ ਸਮੇਤ ਟਰਾਫ਼ੀਆਂ ਨਾਲ ਨਿਵਾਜਿਆ | ਇਸ ਮੌਕੇ ਨੰਬਰਦਾਰ ਹਰਸਰੂਪ ਸਿੰਘ ਰਿਹਾਣਾ ਜੱਟਾ, ਬਹਾਦਰ ਸਿੰਘ ਯੂ. ਕੇ., ਗੁਰਦੇਵ ਸਿੰਘ ਯੂ. ਕੇ., ਗੁਰਿੰਦਰ ਸਿੰਘ, ਸਤਿੰਦਰ ਸਿੰਘ, ਹਰਜੀਤ ਸਿੰਘ, ਜਤਿੰਦਰ ਸਿੰਘ ਹੈਪੀ ਯੂ. ਐਸ. ਏ., ਕਮਲਜੀਤ ਸਿੰਘ ਯੂ. ਕੇ., ਗੁਰਜੀਤ ਸਿੰਘ ਗਰੇਵਾਲ, ਇੰਦਰਜੀਤ ਸਿੰਘ ਕੈਨੇਡਾ, ਪੁਸਬਿੰਦਰ ਸਿੰਘ ਨਭੀ ਕੈਨੇਡਾ, ਸੁਰਜੀਤ ਸਿੰਘ ਹੀਰ ਯੂ. ਕੇ., ਕਮਲਪ੍ਰੀਤ ਸਿੰਘ, ਦੀਪਕ, ਗੁਰਜਿੰਦਰ ਸਿੰਘ, ਜਸਪ੍ਰੀਤ ਸਿੰਘ, ਸੁਰਾਜਦੀਨ, ਪੁਸਪ੍ਰੀਤ ਤੋਂ ਇਲਾਵਾ ਵੱਡੀ ਗਿਣਤੀ ਇਲਾਕੇ ਦੇ ਲੋਕ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਐਵਰਗਰੀਨ ਡੇ ਬੋਰਡਿੰਗ ਸਕੂਲ ਖੱਸਣ ਵਿਖੇ ਕਰਵਾਏ ਸੁੰਦਰ ਲਿਖਾਈ ਮੁਕਾਬਲੇ <br/> ਅਗਲੀ ਖ਼ਬਰ ਗੱਡੀ ਨੂੰ ਟੱਕਰ ਮਾਰਨ ਦੇ ਸੰਬੰਧ 'ਚ ਕਾਰ ਚਾਲਕ ਖ਼ਿਲਾਫ਼ ਕੇਸ ਦਰਜ
Ad Position 24