29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਐਵਰਗਰੀਨ ਡੇ ਬੋਰਡਿੰਗ ਸਕੂਲ ਖੱਸਣ ਵਿਖੇ ਕਰਵਾਏ ਸੁੰਦਰ ਲਿਖਾਈ ਮੁਕਾਬਲੇ <br/>

Ad Position 21
No active advertisement
ਅਜੀਤ ਡੈਸਕ 29-03-2026
ਭੁਲੱਥ, 28 ਮਾਰਚ (ਮਨਜੀਤ ਸਿੰਘ ਰਤਨ)-ਐਵਰਗਰੀਨ ਡੇ ਬੋਰਡਿੰਗ ਸਕੂਲ ਖੱਸਣ ਵਿਖੇ ਬੱਚਿਆਂ ਨੂੰ ਕੋਈ ਨਾ ਕੋਈ ਪਾਠ ਕ੍ਰਮ ਸੰਬੰਧੀ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ | ਇਸ ਦੇ ਤਹਿਤ ਹੀ ਪ੍ਰਾਇਮਰੀ ਕਲਾਸਾਂ ਦੇ ਬੱਚਿਆਂ ਦੇ ਸੁੰਦਰ ਲਿਖਾਈ ਮੁਕਾਬਲੇ ਕਰਵਾਏ ਗਏ | ਬੱਚਿਆਂ ਨੇ ਬਹੁਤ ਹੀ ਉਤਸ਼ਾਹ ਨਾਲ ਇਸ ਮੁਕਾਬਲੇ 'ਚ ਭਾਗ ਲਿਆ | ਇਸ ਵਿਚ ਪਹਿਲੇ ਸਥਾਨ ਤੇ ਤੇਜਵੀਰ ਸਿੰਘ ਪੁੱਤਰ ਪੁਨੀਤ ਸਿੰਘ ਚੀਮਾ, ਦੂਜੇ ਸਥਾਨ 'ਤੇ ਵੰਸ਼ ਖੋਸਲਾ ਪੁੱਤਰ ਸੰਦੀਪ ਸਿੰਘ, ਅਤੇ ਤੀਸਰੇ ਸਥਾਨ 'ਤੇ ਵੰਸ਼ਪ੍ਰੀਤ ਕੌਰ ਤੇ ਗੁਰਵੰਸ਼ ਸਿੰਘ ਰਹੇ, ਜਿਨ੍ਹਾਂ ਨੂੰ ਇਨਾਮਾਂ ਦੀ ਵੰਡ ਸਕੂਲ ਦੇ ਚੇਅਰਮੈਨ ਬਲਵਿੰਦਰ ਸਿੰਘ ਚੀਮਾ ਤੇ ਸਕੂਲ ਸਟਾਫ਼ ਵਲੋਂ ਕੀਤੀ ਗਈ | ਇਸ ਸਮੇਂ ਸਕੂਲ ਦੇ ਚੇਅਰਮੈਨ ਵਲੋਂ ਕਰਵਾਈਆਂ ਜਾਂਦੀਆਂ ਪਾਠ ਕ੍ਰਮ ਗਤੀਵਿਧੀਆਂ ਦੀ ਮਹੱਤਤਾ ਤੋਂ ਬੱਚਿਆਂ ਨੂੰ ਜਾਣੂ ਕਰਵਾਇਆ ਅਤੇ ਇਨ੍ਹਾਂ ਗਤੀਵਿਧੀਆਂ ਵਿਚ ਵੱਧ ਚੜ੍ਹ ਕੇ ਬੱਚਿਆਂ ਨੂੰ ਹਿੱਸਾ ਲੈਣ ਲਈ ਉਤਸ਼ਾਹਿਤ ਕੀਤਾ | ਇਸ ਮੌਕੇ ਸਮੂਹ ਸਕੂਲ ਸਟਾਫ਼ ਵਿਦਿਆਰਥੀ ਤੇ ਉਨ੍ਹਾਂ ਦੇ ਮਾਤਾ ਪਿਤਾ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਰੋਟਰੀ ਕਲੱਬ ਬੇਗੋਵਾਲ ਨੇ ਲੋੜਵੰਦ ਔਰਤ ਦੇ ਇਲਾਜ ਲਈ ਦਿੱਤੀ ਵਿੱਤੀ ਸਹਾਇਤਾ <br/> ਅਗਲੀ ਖ਼ਬਰ ਰਿਹਾਣਾ ਜੱਟਾਂ ਵਿਖੇ ਫੁੱਟਬਾਲ ਟੂਰਨਾਮੈਂਟ ਅਮਿੱਟ ਯਾਦਾਂ ਛੱਡਦਾ ਹੋਇਆ ਸਮਾਪਤ <br/>
Ad Position 24