29-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਜੀ. ਐਨ. ਏ. ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇੰਡੀਆ ਸਕਿੱਲਜ ਨਾਰਥ ਜ਼ੋਨ 'ਚ ਸੋਨੇ ਤੇ ਚਾਂਦੀ ਦਾ ਤਗਮਾ ਜਿੱਤਿਆ <br/>

Ad Position 21
No active advertisement
ਅਜੀਤ ਡੈਸਕ 29-03-2026
ਫਗਵਾੜਾ, 28 ਮਾਰਚ (ਹਰਜੋਤ ਸਿੰਘ ਚਾਨਾ)-ਜੀ. ਐਨ. ਏ. ਯੂਨੀਵਰਸਿਟੀ ਦੇ ਵਿਦਿਆਰਥੀਆਂ ਨੇ ਇੰਡੀਆ ਸਕਿੱਲ ਮੁਕਾਬਲੇ ਨਾਰਥ ਜ਼ੋਨ 2026 ਜੋ ਆਂਗਰਾ ਦੇ ਬੀ. ਐਸ. ਐਨ. ਐਲ. ਗਰਾਊਾਡ 'ਚ ਕਰਵਾਏ ਗਏ ਉਨ੍ਹਾਂ 'ਚ ਚੰਗਾ ਪ੍ਰਦਰਸ਼ਨ ਕਰਦੇ ਹੋਏ ਸੋਨੇ ਤੇ ਚਾਂਦੀ ਦੇ ਤਗਮੇ ਹਾਸਿਲ ਕੀਤੇ | ਮੁਕਾਬਲੇ 'ਚ 9 ਰਾਜਾ ਤੇ ਇਕ ਕੇਂਦਰ ਸਾਸ਼ਿਤ ਪ੍ਰਦੇਸ਼ ਤੋਂ 63 ਵੱਖ-ਵੱਖ ਕੈਟਾਗਰੀਆਂ 'ਚ 360 ਤੋਂ ਵੱਧ ਚੁਣੇ ਹੋਏ ਪ੍ਰਤੀਭਾਗੀਆ ਨੇ ਭਾਗ ਲਿਆ | ਯੂਨੀਵਰਸਿਟੀ ਦੇ ਸਕੂਲ ਆਫ਼ ਇੰਜੀਨੀਅਰਿੰਗ, ਡਿਜ਼ਾਈਨ ਤੇ ਆਟੋਮੇਸ਼ਨ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਯੂਨੀਵਰਸਿਟੀ ਤੇ ਪੰਜਾਬ ਦਾ ਨਾਂਅ ਰੌਸ਼ਨ ਕੀਤਾ | ਰੋਬੋਟ ਸਿਸਟਮਜ਼ ਇੰਟੀਗ੍ਰੇਸ਼ਨ ਕੈਟੇਗਰੀ 'ਚ ਬੀ. ਟੈੱਕ ਦੇ ਵਿਦਿਆਰਥੀਆਂ ਗੋਰਾਨਸ਼ ਸ਼ਰਮਾ ਤੇ ਏਕਮਜੀਤ ਸਿੰਘ ਨੇ ਸੋਨੇ ਦਾ ਤਗਮਾ ਹਾਸਿਲ ਕੀਤਾ | ਇਸੇ ਤਰ੍ਹਾਂ ਬੀ. ਟੈੱਕ ਦੇ ਵਿਦਿਆਰਥੀ ਵਿਸ਼ੇਸ਼ ਵਰਮਾ ਨੇ ਸੀ. ਐਨ. ਸੀ. ਮਿਲਿੰਗ ਕੈਟੇਗਰੀ 'ਚ ਚਾਂਦੀ ਦਾ ਤਗਮਾ ਜਿੱਤਿਆ | ਸਮਾਗਮ 'ਚ ਮੁੱਖ ਮਹਿਮਾਨ ਵਜੋਂ ਜੇਅੰਤ ਚੌਧਰੀ ਸ਼ਾਮਿਲ ਸਨ | ਇਸ ਮੌਕੇ ਡੀਨ ਡਾ. ਸੀ. ਆਰ. ਤਿ੍ਪਾਠੀ ਨੇ ਕਿਹਾ ਕਿ ਇਹ ਉਪਲਬਧੀ ਵਿਦਿਆਰਥੀਆਂ ਦੀ ਮਿਹਨਤ ਦਾ ਪ੍ਰਤੀਕ ਹੈ | ਡਾ. ਮੋਨਿਕਾ ਹੰਸਪਾਲ ਨੇ ਵਿਦਿਆਰਥੀਆਂ ਤੇ ਫੈਕਲਟੀ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਇਸ ਸਫ਼ਲਤਾ ਸਿਧਾਂਤਕ ਤੇ ਵਿਵਹਾਰਕ ਸਿੱਖਿਆ ਦੇ ਮਜ਼ਬੂਤ ਮੇਲ ਨੂੰ ਦਰਸਾਉਂਦੀ ਹੈ | ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਹੇਮੰਤ ਸ਼ਰਮਾ ਤੇ ਚਾਂਸਲਰ ਗੁਰਦੀਪ ਸਿੰਘ ਸੀਹਰਾ ਨੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ ਯੂਨੀਵਰਸਿਟੀ ਹਮੇਸ਼ਾ ਵਿਸ਼ਵ ਪੱਧਰੀ ਸਿੱਖਿਆ ਦੇ ਮੌਕਿਆ ਲਈ ਵਚਨਬੱਧ ਹੈ |

Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਸਕੂਲ ਨਡਾਲਾ ਵਿਖੇ ਸਾਲਾਨਾ ਨਤੀਜੇ ਦੌਰਾਨ ਹਲਕਾ ਇੰਚਾਰਜ ਘੁੰਮਣ ਨੇ ਹੋਣਹਾਰ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ... ਅਗਲੀ ਖ਼ਬਰ ਰੋਟਰੀ ਕਲੱਬ ਬੇਗੋਵਾਲ ਨੇ ਲੋੜਵੰਦ ਔਰਤ ਦੇ ਇਲਾਜ ਲਈ ਦਿੱਤੀ ਵਿੱਤੀ ਸਹਾਇਤਾ <br/>
Ad Position 24