06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-04-2026

ਲੰਗਰ ਹਾਲ ਦੀ ਉਸਾਰੀ ਲਈ ਸੱਜਣ ਸਿੰਘ ਚੀਮਾ ਵਲੋਂ 21 ਹਜ਼ਾਰ ਰੁਪਏ ਦਾ ਯੋਗਦਾਨ

Ad Position 21
No active advertisement
ਸੱਜਣ ਸਿੰਘ ਚੀਮਾ ਵਲੋਂ ਭੇਜੇ ਗਏ 21000 ਰੁਪਏ ਲੰਗਰ ਹਾਲ ਦੀ ਉਸਾਰੀ ਲਈ ਲੰਗਰ ਕਮੇਟੀ ਦੇ ਪ੍ਰਧਾਨ ਜੋਗਾ ਸਿੰਘ ਨੂੰ ਦਿੰਦੇ ਹੋਏ | <br/> 06-04-2026
ਤਲਵੰਡੀ ਚੌਧਰੀਆਂ, 5 ਅਪ੍ਰੈਲ (ਪਰਸਨ ਲਾਲ ਭੋਲਾ)-ਗੁਰੂ ਨਾਨਕ ਦੇਵ ਜੀ ਦੇੇ ਇਨਸਾਨੀਅਤ, ਧਰਮ ਤੇ ਪਹਿਰਾ ਦਿੰਦਿਆਂ ਸਮੂਹ ਧਰਮਾਂ, ਧਾਰਮਿਕ ਤੇ ਸਮਾਜ ਜਥੇਬੰਦੀਆਂ, ਸਿਆਸੀ ਪਾਰਟੀਆਂ ਤੇ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਦੇ ਸਹਿਯੋਗ ਨਾਲ ਗ੍ਰਾਮ ਪੰਚਾਇਤ ਤੇ ਗੁਰੂ ਨਾਨਕ ਲੰਗਰ ਕਮੇਟੀ ਵਲੋਂ ਨਵੇਂ ਲੰਗਰ ਹਾਲ ਦਾ ਨਿਰਮਾਣ ਕੀਤਾ ਜਾ ਰਿਹਾ ਹੈ | ਸ੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਦਿਹਾੜੇ ਨੂੰ ਸਮਰਪਿਤ ਹਰ ਸਾਲ ਤਲਵੰਡੀ ਚੌਧਰੀਆਂ ਦੀ ਸਮੂਹ ਸੰਗਤ ਵਲੋਂ ਸਾਲਾਨਾ ਲੰਗਰ ਲਗਾਏ ਜਾਂਦੇ ਹਨ ਪਰ ਇਨ੍ਹਾਂ ਲੰਗਰਾਂ ਲਈ ਕੋਈ ਪੱਕਾ ਲੰਗਰ ਹਾਲ ਨਹੀਂ ਸੀ | ਗ੍ਰਾਮ ਪੰਚਾਇਤ ਵਲੋਂ ਜ਼ਮੀਨ ਦੇਣ ਉਪਰੰਤ ਇਸ ਲੰਗਰ ਹਾਲ ਦੀ ਉਸਾਰੀ ਦਾ ਕੰਮ ਸ਼ੁਰੂ ਕੀਤਾ ਗਿਆ ਹੈ | ਜਿਸ 'ਚ ਐਨ. ਆਰ. ਆਈ. ਤੇ ਆਸ ਪਾਸ ਦੀਆਂ ਗੁਰੂ ਨਾਨਕ ਨਾਮ ਲੇਵਾ ਸੰਗਤਾਂ ਵੀ ਵੱਡੀ ਗਿਣਤੀ ਵਿਚ ਸੇਵਾ ਕਰ ਰਹੀਆਂ ਹਨ | ਗੌਰਤਲਬ ਹੈ ਕਿ ਕਿ ਲੰਗਰ ਹਾਲ ਦਾ ਨਿਰਮਾਣ ਤੇ ਮਿੱਟੀ ਪਾਉਣ ਦਾ ਕੰਮ ਆਰੰਭ ਹੈ | ਬੀਤੇ ਦਿਨੀਂ ਹੋਈ ਮੀਟਿੰਗ ਵਿਚ ਸੱਜਣ ਸਿੰਘ ਚੀਮਾ ਅਰਜੁਨਾ ਅਵਾਰਡੀ, ਚੇਅਰਮੈਨ ਇੰਪਰੂਵਮੈਂਟ ਟਰੱਸਟ ਕਪੂਰਥਲਾ ਤੇ ਹਲਕਾ ਇੰਚਾਰਜ ਸੁਲਤਾਨਪੁਰ ਲੋਧੀ ਵਲੋਂ ਲੰਗਰ ਹਾਲ ਦੀ ਉਸਾਰੀ ਲਈ 21000 ਰੁਪਏ ਦੇਣ ਦਾ ਐਲਾਨ ਕੀਤਾ ਸੀ | ਅੱਜ ਉਨ੍ਹਾਂ ਦੇ ਸਾਥੀਆਂ ਵਲੋਂ 21000 ਰੁਪਏ ਦੀ ਰਕਮ ਲੰਗਰ ਕਮੇਟੀ ਦੇ ਪ੍ਰਬੰਧਕ ਮੈਂਬਰਾਂ ਨੂੰ ਦੇ ਦਿੱਤੀ ਹੈ | ਇਸ ਮੌਕੇ ਸਰਪੰਚ ਬਲਵਿੰਦਰ ਸਿੰਘ ਲੱਡੂ, ਹਰਜਿੰਦਰ ਸਿੰਘ ਘੁਮਾਣ, ਜੋਗਾ ਸਿੰਘ ਪ੍ਰਧਾਨ ਸ੍ਰੀ ਗੁਰੂ ਨਾਨਕ ਦੇਵ ਲੰਗਰ ਕਮੇਟੀ ਤਲਵੰਡੀ ਚੌਧਰੀਆਂ, ਜਸਕਮਲ ਸਿੰਘ ਬਲਾਕ ਪ੍ਰਧਾਨ 'ਆਪ', ਬਲਜੀਤ ਸਿੰਘ ਬਾਜਵਾ ਤੇ ਮਾਸਟਰ ਬਲਵਿੰਦਰ ਸਿੰਘ ਓਠੀ ਦੋਵੇਂ ਬਲਾਕ ਕੋਆਰਡੀਨੇਟਰ 'ਯੁੱਧ ਨਸ਼ਿਆਂ ਵਿਰੁੱਧ'. ਵਾਈਸ ਪਿ੍ੰਸੀਪਲ ਰਜਿੰਦਰ ਸਿੰਘ ਓਠੀ, ਸਵਰਨ ਸਿੰਘ ਚੁਲੱਧੀਆ, ਡਾ. ਭੁਪਿੰਦਰ ਸਿੰਘ ਤੇ ਭੋਲਾ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਸੁੱਚਾ ਸਿੰਘ ਪੰਜਾਬ ਗੌਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਦੇ ਮੁੜ ਜ਼ਿਲ੍ਹਾ ਪ੍ਰਧਾਨ ਬਣੇ <br/> ਅਗਲੀ ਖ਼ਬਰ ਸ਼ੋ੍ਰਮਣੀ ਅਕਾਲੀ ਦਲ ਨੇ ਸਮਾਜ ਸੇਵਾ ਦਾ ਕਾਰਜ ਕਰਦਿਆਂ 51 ਲੋੜਵੰਦਾਂ ਨੂੰ ਟਰਾਈ ਸਾਈਕਲ ਵੰਡੇ
Ad Position 24