ਕਾਲਾ ਸੰਘਿਆਂ, 9 ਅਪ੍ਰੈਲ (ਬਲਜੀਤ ਸਿੰਘ ਸੰਘਾ)-ਨਜ਼ਦੀਕੀ ਪਿੰਡ ਖੁਸਰੋਪੁਰ ਵਿਖੇ ਸ਼੍ਰੋਮਣੀ ਅਕਾਲੀ ਦਲ (ਅੰਮਿ੍ਤਸਰ) ਕਪੂਰਥਲਾ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਦੇ ਗ੍ਰਹਿ ਵਿਖੇ ਇਕ ਪ੍ਰਭਾਵਸ਼ਾਲੀ ਇਕੱਠ ਹੋਇਆ, ਜਿਸ ਵਿਚ ਅਕਾਲੀ ਦਲ 'ਵਾਰਿਸ ਪੰਜਾਬ ਦੇ' ਦੇ ਪ੍ਰਧਾਨ ਭਾਈ ਅੰਮਿ੍ਤਪਾਲ ਸਿੰਘ ਖ਼ਾਲਸਾ ਮੈਂਬਰ ਪਾਰਲੀਮੈਂਟ ਦੇ ਪਿਤਾ ਭਾਈ ਤਰਸੇਮ ਸਿੰਘ ਖਾਲਸਾ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਉਕਤ ਪ੍ਰਭਾਵਸ਼ਾਲੀ ਇਕੱਤਰਤਾ ਦੌਰਾਨ ਜਥੇਦਾਰ ਨਰਿੰਦਰ ਸਿੰਘ ਖੁਸਰੋਪੁਰ ਪਰਿਵਾਰਿਕ ਮੈਂਬਰਾਂ ਤੇ ਸੈਂਕੜੇ ਸਾਥੀਆਂ ਸਮੇਤ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਿਚ ਸ਼ਾਮਿਲ ਹੋਏ | ਜ਼ਿਕਰਯੋਗ ਹੈ ਕਿ ਪਿਛਲੇ ਲਗਪਗ 2 ਦਹਾਕਿਆਂ ਤੋਂ ਸ਼੍ਰੋਮਣੀ ਅਕਾਲੀ ਦਲ (ਅ) ਵਿਚ ਵੱਡੇ ਕੱਦ ਦੇ ਲੀਡਰ ਰਹੇ ਜਥੇ: ਨਰਿੰਦਰ ਸਿੰਘ ਖੁਸਰੋਪੁਰ 2 ਵਾਰ ਅਕਾਲੀ ਦਲ ਮਾਨ ਵਲੋਂ ਵਿਧਾਨ ਸਭਾ ਹਲਕਾ ਕਪੂਰਥਲਾ ਤੋਂ ਚੋਣ ਵੀ ਲੜ ਚੁੱਕੇ ਹਨ | ਭਾਈ ਕਿਰਪਾਲ ਸਿੰਘ, ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ, ਭਾਈ ਪ੍ਰਗਟ ਸਿੰਘ, ਭਾਈ ਪਲਵਿੰਦਰ ਸਿੰਘ, ਭਾਈ ਨਛੱਤਰ ਸਿੰਘ ਨਡਾਲਾ, ਭਾਈ ਕਰਮ ਸਿੰਘ ਭੂਈਆਂ, ਭਾਈ ਪਰਮਜੀਤ ਸਿੰਘ ਜੌਹਲ, ਭਾਈ ਅਮਰੀਕ ਸਿੰਘ ਕਿਲਾ ਹਕੀਮਾਂ ਅਤੇ ਜ਼ਿਲ੍ਹਾ ਪ੍ਰਧਾਨ ਜਥੇਦਾਰ ਗੁਰਦੀਪ ਸਿੰਘ ਭੰਡਾਲ ਆਦਿ ਦੀ ਹਾਜ਼ਰੀ ਦੌਰਾਨ ਜਥੇਦਾਰ ਨਰਿੰਦਰ ਸਿੰਘ ਖੁਸਰੋਪੁਰ, ਬੀਬੀ ਜਸਵਿੰਦਰ ਕੌਰ ਖੁਸਰੋਪੁਰ, ਬੀਬੀ ਰਣਜੀਤ ਕੌਰ ਖੁਸਰੋਪੁਰ, ਜਥੇਦਾਰ ਗੁਰਵਿੰਦਰ ਸਿੰਘ ਫਰਾਂਸ, ਜਥੇਦਾਰ ਇੰਦਰਜੀਤ ਸਿੰਘ ਖੁਸਰੋਪੁਰ, ਜਥੇਦਾਰ ਸਰਵਣ ਸਿੰਘ ਖੁਸਰੋਪੁਰ, ਕੈਪਟਨ ਸੋਹਨ ਸਿੰਘ, ਜਥੇਦਾਰ ਬੂਟਾ ਸਿੰਘ ਖੁਸਰੋਪੁਰ, ਭਾਈ ਮੰਗਲ ਸਿੰਘ, ਜਥੇਦਾਰ ਮੋਹਨ ਸਿੰਘ ਅਹਈਆ, ਮੇਲਾ ਸਿੰਘ ਅਹਈਆ, ਇੰਦਰਜੀਤ ਸਿੰਘ ਬਿਹਾਰੀਪੁਰ, ਤਰਸੇਮ ਸਿੰਘ ਬਿਹਾਰੀਪੁਰ, ਪ੍ਰਗਟ ਸਿੰਘ ਬਿਹਾਰੀਪੁਰ ,ਬਲਵੰਤ ਸਿੰਘ ਔਜਲਾ, ਸੰਤੂ ਸਿੰਘ ਕਾਦੂਪੁਰ, ਪ੍ਰੇਮ ਸਿੰਘ ਕਪੂਰਥਲਾ, ਕੁਲਦੀਪ ਸਿੰਘ ਕੇਸਰਪੁਰ, ਲਖਬੀਰ ਸਿੰਘ, ਨਿਰਮਲ ਸਿੰਘ, ਤਰਸੇਮ ਸਿੰਘ, ਸੁਖਦੀਪ ਸਿੰਘ, ਜੋਗਿੰਦਰ ਸਿੰਘ, ਹੈਪੀ ਸੰਘਾ, ਪਿੰਦਰ ਜੈਲਦਾਰ, ਭੁਪਿੰਦਰ ਸਿੰਘ ਭਿੰਦਾ, ਰਣਜੀਤ ਸਿੰਘ ਜੀਤਾ, ਮਨਿੰਦਰ ਸਿੰਘ ਮੰਨਾ, ਅਮਨਜੋਤ ਸਿੰਘ, ਜੱਸ ਸੰਘਾ,ਇੰਦਰ ਕਾਲਾ ਸੰਘਿਆਂ ਆਦਿ ਨੂੰ ਭਾਈ ਤਰਸੇਮ ਸਿੰਘ ਨੇ ਅਕਾਲੀ ਦਲ 'ਵਾਰਿਸ ਪੰਜਾਬ ਦੇ' ਵਿਚ ਸ਼ਾਮਿਲ ਕਰਵਾਇਆ ਅਤੇ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਹਾਜ਼ਰ ਸਾਬਕਾ ਅੰਤਰਰਾਸ਼ਟਰੀ ਕਬੱਡੀ ਖਿਡਾਰੀ ਜਿੰਦਰ ਖਾਨੋਵਾਲ, ਸਰਪੰਚ ਜਗਦੀਪ ਸਿੰਘ ਵੰਝ, ਰਸ਼ਪਾਲ ਸਿੰਘ ਚਾਹਲ ਭਾਣੋ ਲੰਗਾ, ਭਾਈ ਰੇਸ਼ਮ ਸਿੰਘ ਚਾਹਲ, ਲਖਬੀਰ ਸਿੰਘ ਧੰਦਲ, ਭਾਈ ਨਰਿੰਦਰ ਪਾਲ ਸਿੰਘ ਆਰ ਸੀ ਐਫ, ਬਾਬਾ ਗੁਰਦੇਵ ਸਿੰਘ, ਬਾਬਾ ਹੀਰਾ ਸਿੰਘ ਆਦਿ ਹਾਜ਼ਰ ਸਨ |