02-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-04-2026

ਨਸ਼ੇੜੀਆਂ ਦੀ ਛੁਪਣਗਾਹ ਬਣਦਾ ਜਾ ਰਿਹਾ ਭੁਲੱਥ ਦਾ ਖੇਡ ਸਟੇਡੀਅਮ, ਗਰਾਊਾਡ 'ਚ ਘਾਹ ਬੂਟੀ ਨੇ ਪੈਰ ਪਸਾਰੇ <br/>

Ad Position 21
No active advertisement
ਅਜੀਤ ਡੈਸਕ 10-04-2026
ਭੁਲੱਥ, 9 ਅਪ੍ਰੈਲ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਖੱਸਣ ਰੋਡ 'ਤੇ ਸਥਿਤ ਕਈ ਸਾਲਾਂ ਤੋਂ ਬਣਿਆ ਖੇਡ ਸਟੇਡੀਅਮ ਜਿੱਥੇ ਨਸ਼ੇੜੀਆਂ ਤੇ ਨਸ਼ੇ ਕਰਨ ਵਾਲਿਆਂ ਦਾ ਅੱਡਾ ਬਣਦਾ ਜਾ ਰਿਹਾ ਹੈ, ਉਥੇ ਇਸ ਦੀ ਹਾਲਤ ਤਰਸਯੋਗ ਬਣੀ ਨਜ਼ਰ ਆ ਰਹੀ ਹੈ, ਭੁਲੱਥ ਖੇਡ ਸਟੇਡੀਅਮ ਲੰਬੇ ਸਮੇਂ ਤੋਂ ਨਗਰ ਪੰਚਾਇਤ ਭੁਲੱਥ ਦੁਆਰਾ ਬਣਾਇਆ ਗਿਆ ਸਟੇਡੀਅਮ ਹੈ, ਤੇ ਕੁਝ ਦਹਾਕੇ ਪਹਿਲਾਂ ਸਵੇਰੇ ਸ਼ਾਮ ਲੋਕ ਇਸ ਸਟੇਡੀਅਮ ਅੰਦਰ ਸੈਰ ਤੇ ਯੋਗ ਕਰਦੇ ਦੇਖੇ ਜਾਂਦੇ ਸਨ ਤੇ ਕੁਝ ਸਮਾਂ ਪਹਿਲਾਂ ਇਥੇ ਖੇਡ ਟੀਮਾਂ ਵਲੋਂ ਕਬੱਡੀ ਦੇ ਮੈਚ ਤੇ ਹੋਰ ਕਈ ਤਰ੍ਹਾਂ ਦੀਆਂ ਖੇਡਾਂ ਵੀ ਖੇਡੀਆਂ ਜਾਂਦੀਆਂ ਰਹੀਆਂ ਸਨ, ਲੋਕ ਸਵੇਰੇ ਸ਼ਾਮ ਸੈਰ ਕਰਨ ਲਈ ਸਟੇਡੀਅਮ ਵਿਚ ਜਾਂਦੇ ਸਨ, ਪਰ ਹੁਣ ਇਸ ਦੀ ਹਾਲਤ ਤਰਸਯੋਗ ਬਣੀ ਨਜ਼ਰ ਆ ਰਹੀ ਹੈ, ਸਟੇਡੀਅਮ ਦੀ ਗਰਾਊਾਡ 'ਚ ਘਾਹ ਬੂਟੀ ਨੇ ਪੈਰ ਪਸਾਰੇ ਹੋਏ ਹਨ ਅਤੇ ਨਸ਼ਾ ਕਰਨ ਵਾਲੇ ਨਸ਼ੇੜੀ ਤੇ ਗਲਤ ਅਨਸਰ ਅਕਸਰ ਸੁੰਨਸਾਨ ਸਟੇਡੀਅਮ ਦੇਖ ਕੇ ਇਥੇ ਸ਼ਿਰਕਤ ਕਰਦੇ ਰਹਿੰਦੇ ਹਨ, ਸਟੇਡੀਅਮ ਦੇ ਮੇਨ ਗੇਟ 'ਤੇ ਲੱਗਾ ਸਾਈਨ ਬੋਰਡ ਜੋ ਕਿ ਜੰਗਾਲ ਖਾਦਾ ਨਜ਼ਰ ਆ ਰਿਹਾ ਹੈ, ਤੇ ਮੇਨ ਗੇਟ ਨੂੰ ਵੀ ਜੰਗਾਲ ਲੱਗ ਚੁੱਕਾ ਹੈ, ਕਿ ਨਗਰ ਪੰਚਾਇਤ ਭੁਲੱਥ ਇਸ ਪਾਸੇ ਧਿਆਨ ਦੇਵੇਗਾ |

Ad Position 22
No active advertisement
ਪਿਛਲੀ ਖ਼ਬਰ ਕਾਰ ਵਲੋਂ ਟੱਕਰ ਮਾਰੇ ਜਾਣ ਕਾਰਨ ਸਾਈਕਲ ਸਵਾਰ ਵਿਅਕਤੀ ਦੀ ਮੌਤ ਅਗਲੀ ਖ਼ਬਰ 10 ਗ੍ਰਾਮ ਹੈਰੋਇਨ, ਮੋਟਰਸਾਈਕਲ ਤੇ ਇਲੈਕਟੋ੍ਰਨਿਕ ਕੰਡੇ ਸਮੇਤ ਦੋ ਨੌਜਵਾਨ ਗਿ੍ਫ਼ਤਾਰ <br/>
Ad Position 24