06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਫਗਵਾੜਾ ਦੀ ਨੰਨ੍ਹੀ ਬੱਚੀ ਨੇ ਇੰਡੀਆ ਬੁੱਕ ਆਫ ਰਿਕਾਰਡਜ਼ 'ਚ ਫਗਵਾੜਾ ਦੀ ਨੰਨ੍ਹੀ ਬੱਚੀ ਨੇ ਇੰਡੀਆ ਬੁੱਕ ਆਫ ਰਿਕਾਰਡਜ਼ 'ਚ ਨਾਂਅ ਦਰਜ ਕਰਵਾਇਆ <br/>

Ad Position 21
repet_subhas-goyals [Copy P29]
ਅਜੀਤ ਡੈਸਕ 14-04-2026
ਫਗਵਾੜਾ, 13 ਅਪੈ੍ਰਲ (ਹਰਜੋਤ ਸਿੰਘ ਚਾਨਾ)-ਫਗਵਾੜਾ ਦੀ 1 ਸਾਲ ਤੇ 10 ਮਹੀਨੇ ਦੀ ਬੱਚੀ ਵਰਿਹਾ ਨੇ ਇੰਡੀਆ ਬੁੱਕ ਆਫ਼ ਰਿਕਾਰਡਜ਼ (ਆਈ. ਬੀ. ਆਰ.) 'ਚ ਆਪਣਾ ਨਾਂਅ ਦਰਜ ਕਰਵਾ ਕੇ ਪਰਿਵਾਰ ਤੇ ਸ਼ਹਿਰ ਦਾ ਨਾਂਅ ਰੌਸ਼ਨ ਕੀਤਾ ਹੈ | ਵਰਿਹਾ ਦੇ ਮਾਤਾ, ਸ਼ਿਵਾਨੀ ਹਾਂਡਾ ਨੇ ਦੱਸਿਆ ਕਿ ਉਨ੍ਹਾਂ ਦੀ ਬੇਟੀ ਨੇ ਅੱਠ ਵੱਖ-ਵੱਖ ਸ਼੍ਰੇਣੀਆਂ 'ਚ ਆਪਣੀ ਅਸਾਧਾਰਨ ਪਛਾਣ ਯੋਗਤਾ ਦਾ ਪ੍ਰਦਰਸ਼ਨ ਕਰਕੇ ਇਹ ਕਾਰਨਾਮਾ ਕੀਤਾ ਹੈ | ਵਰਿਹਾ ਦੇ ਪਿਤਾ ਪੁਨੀਤ ਹਾਂਡਾ (ਹਾਂਡਾ ਮੈਡੀਕਲ ਹਾਲ) ਨੇ ਦੱਸਿਆ ਕਿ ਉਨ੍ਹਾਂ ਨੇ ਵਰਿਹਾ ਦੀਆਂ ਗਤੀਵਿਧੀਆਂ ਦੇ ਵੀਡੀਓ ਰਿਕਾਰਡ ਕੀਤੇ ਤੇ ਉਨ੍ਹਾਂ ਨੂੰ ਆਈ. ਬੀ. ਆਰ. ਨੂੰ ਭੇਜਿਆ, ਜਿਸ ਤੋਂ ਬਾਅਦ ਉਸ ਦੀ ਪ੍ਰਤਿਭਾ ਨੂੰ ਅਧਿਕਾਰਤ ਤੌਰ 'ਤੇ ਮਾਨਤਾ ਦਿੱਤੀ ਗਈ ਤੇ ਉਸ ਨੂੰ ਰਿਕਾਰਡ ਬੁੱਕ 'ਚ ਸ਼ਾਮਿਲ ਕਰਦਿਆਂ ਸਰਟੀਫਿਕੇਟ, ਤਗਮੇ ਦੇ ਨਾਲ ਗਿਫਟ ਪੈਕ ਭੇਜ ਕੇ ਹੌਸਲਾ ਅਫਜਾਈ ਕੀਤੀ ਗਈ | ਵਰਿਹਾ ਦੀਆਂ ਪ੍ਰਾਪਤੀਆਂ 'ਚ ਅੰਗਰੇਜ਼ੀ ਵਰਣਮਾਲਾ ਨੂੰ ਪਛਾਣਨਾ, ਆਵਾਜਾਈ ਦੇ ਪੰਜ ਸਾਧਨਾਂ ਦੀ ਪਛਾਣ ਕਰਨਾ, ਨੌਂ ਵੱਖ-ਵੱਖ ਆਕਾਰਾਂ ਨੂੰ ਪਛਾਣਨਾ, ਰੰਗਾਂ ਦੀ ਪਹਿਚਾਣ, ਸਰੀਰ ਦੇ 15 ਅੰਗਾਂ ਦੀ ਪਛਾਣ ਕਰਨਾ ਸਮੇਤ ਅੱਠ ਵੱਖ-ਵੱਖ ਸ਼੍ਰੇਣੀਆਂ 'ਚ ਸ਼ਾਨਦਾਰ ਪ੍ਰਦਰਸ਼ਨ ਸ਼ਾਮਲ ਹੈ | ਇੰਨੀ ਛੋਟੀ ਉਮਰ 'ਚ ਇਹ ਪ੍ਰਾਪਤੀ ਨਾ ਸਿਰਫ਼ ਉਸ ਦੇ ਪਰਿਵਾਰ ਲਈ ਸਗੋਂ ਪੂਰੇ ਫਗਵਾੜਾ ਸ਼ਹਿਰ ਲਈ ਮਾਣ ਵਾਲੀ ਗੱਲ ਹੈ | ਵਰਿਹਾ ਦੀ ਸਫਲਤਾ ਇਸ ਗੱਲ ਦਾ ਸਬੂਤ ਹੈ ਕਿ ਪ੍ਰਤਿਭਾ ਉਮਰ ਦੀ ਮੁਥਾਜ ਨਹੀਂ ਹੁੰਦੀ | ਇਸ ਸ਼ਾਨਦਾਰ ਪ੍ਰਾਪਤੀ 'ਤੇ ਨਿੱਕੀ ਵਰਿਹਾ ਨੂੰ ਉੱਜਵਲ ਭਵਿੱਖ ਦੀਆਂ ਵਧਾਈਆਂ ਮਿਲਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ | ਵਰਿਹਾ ਦੇ ਦਾਦਾ ਵਰਿੰਦਰ ਹਾਂਡਾ, ਦਾਦੀ ਵੀਨਾ ਹਾਂਡਾ, ਨਾਨਾ ਅਨਿਲ ਮੇਹਨ, ਨਾਨੀ ਪੂਨਮ ਮੇਹਨ, ਤਾਇਆ ਸੁਮਿਤ ਹਾਂਡਾ ਤਾਈ ਸ਼ਿਖਾ ਹਾਂਡਾ, ਮਾਮਾ ਮੋਹਿਤ ਮੇਹਨ ਅਤੇ ਮਾਮੀ ਅੰਜਲੀ ਮੇਹਨ ਨੇ ਵੀ ਖ਼ੁਸ਼ੀ ਸਾਂਝੀ ਕੀਤੀ |

Ad Position 22
No active advertisement
ਪਿਛਲੀ ਖ਼ਬਰ ਐਸ. ਪੀ. ਐਸ. ਇੰਟਰਨੈਸ਼ਨਲ ਸਕੂਲ 'ਚ ਵਿਸਾਖੀ ਮੇਲਾ ਕਰਵਾਇਆ <br/> ਅਗਲੀ ਖ਼ਬਰ ਸਰਕਾਰੀ ਕਾਲਜ ਵਿਖੇ ਮਾਨਸਿਕ ਸਿਹਤ ਸੰਬੰਧੀ ਵਿਸ਼ੇਸ਼ ਜਾਗਰੂਕਤਾ ਸੈਮੀਨਾਰ <br/>
Ad Position 24