06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਆਨੰਦ ਕਾਲਜ ਆਫ਼ ਇੰਜੀਨੀਅਰਿੰਗ ਦੀਆਂ ਤਿੰਨ ਵਿਦਿਆਰਥਣਾਂ ਦੀ ਆਈ. ਸੀ. ਆਈ. ਸੀ. ਆਈ. ਬੈਂਕ ਵਲੋਂ ਨੌਕਰੀ ਲਈ ਚੋਣ

Ad Position 21
repet_subhas-goyals [Copy P29]
14-04-2026
ਕਪੂਰਥਲਾ, 13 ਅਪ੍ਰੈਲ (ਅਮਰਜੀਤ ਕੋਮਲ)-ਆਨੰਦ ਕਾਲਜ ਆਫ ਇੰਜੀਨੀਅਰਿੰਗ ਐਂਡ ਮੈਨੇਜਮੈਂਟ ਕਪੂਰਥਲਾ ਦੇ ਤਿੰਨ ਵਿਦਿਆਰਥੀਆਂ ਦੀ ਆਈ. ਸੀ. ਆਈ. ਸੀ. ਆਈ. ਬੈਂਕ ਵਲੋਂ ਕਾਲਜ ਦੇ ਬੀ. ਬੀ. ਏ. ਤੇ ਬੀ. ਕਾਮ ਦੇ ਤਿੰਨ ਵਿਦਿਆਰਥੀਆਂ ਦੀ ਨੌਕਰੀ ਲਈ ਚੋਣ ਕੀਤੀ ਗਈ ਹੈ | ਇਥੇ ਵਰਨਣਯੋਗ ਹੈ ਕਿ ਬੈਂਕ ਵਲੋਂ ਕਾਲਜ 'ਚ ਪਲੇਸਮੈਂਟ ਸੰਬੰਧੀ ਇਕ ਕੈਂਪ ਲਗਾਇਆ, ਜਿਸ 'ਚ ਬੀ. ਬੀ. ਏ. ਤੇ ਬੀ. ਕਾਮ ਦੇ ਵਿਦਿਆਰਥੀਆਂ ਨੇ ਭਾਗ ਲਿਆ | ਕੈਂਪ 'ਚ ਛੇਵੇਂ ਸਮੈਸਟਰ ਦੇ ਵਿਦਿਆਰਥੀ ਮਨਪ੍ਰੀਤ ਕੌਰ, ਬੀ. ਬੀ. ਏ. ਛੇਵੇਂ ਸਮੈਸਟਰ ਦੀ ਵਿਦਿਆਰਥਣ ਦਿਲਰੂਪ ਕੌਰ ਤੇ ਬੀ. ਬੀ. ਏ. ਸਮੈਸਟਰ ਵਿਦਿਆਰਥੀ ਅਰਸ਼ ਕੰਬੋਜ ਨੇ ਆਪਣੀ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ, ਜਿਸ ਨੂੰ ਮੁੱਖ ਰੱਖਦਿਆਂ ਬੈਂਕ ਵਲੋਂ ਪੰਜ ਲੱਖ ਰੁਪਏ ਪ੍ਰਤੀ ਸਾਲ ਦੇ ਪੈਕੇਜ ਨਾਲ ਉਨ੍ਹਾਂ ਦੀ ਬੈਂਕ 'ਚ ਨਿਯੁਕਤੀ ਕੀਤੀ ਗਈ | ਕਾਲਜ ਦੇ ਪਿ੍ੰਸੀਪਲ ਡਾ. ਅਮਰਪ੍ਰੀਤ ਸਿੰਘ ਨੇ ਦੱਸਿਆ ਕਿ ਬੈਂਕ ਵਲੋਂ ਇਹ ਭਰਤੀ ਪ੍ਰਕਿਰਿਆ ਕਾਫ਼ੀ ਪਾਰਦਰਸ਼ੀ ਤੇ ਚਣੌਤੀਪੂਰਨ ਰਹੀ ਤੇ ਵਿਦਿਆਰਥੀਆਂ ਵੱਖ-ਵੱਖ ਪੜਾਵਾਂ 'ਚੋਂ ਗੁਜ਼ਰਦੇ ਹੋਏ ਬੈਂਕ ਦੇ ਮਾਪਦੰਡਾਂ 'ਤੇ ਖਰੇ ਉੱਤਰੇ, ਜਿਸ ਉਪਰੰਤ ਉਨ੍ਹਾਂ ਦੇ ਯੋਗਤਾ ਸੰਬੰਧੀ ਸਰਟੀਫਿਕੇਟਾਂ ਦੀ ਬਰੀਕੀ ਨਾਲ ਜਾਂਚ ਕਰਨ ਉਪਰੰਤ ਉਨ੍ਹਾਂ ਨੂੰ ਬੈਂਕ ਵਲੋਂ ਨਿਯੁਕਤੀ ਪੱਤਰ ਸੌਂਪੇ ਗਏ | ਉਨ੍ਹਾਂ ਕਿਹਾ ਕਿ ਇਹ ਵਿਦਿਆਰਥੀਆਂ ਤੇ ਉਨ੍ਹਾਂ ਦੇ ਪਰਿਵਾਰਾਂ ਲਈ ਮਾਣ ਵਾਲੀ ਗੱਲ ਹੈ ਜੋ ਆਪਣੇ ਸ਼ੁਰੂਆਤੀ ਕੈਰੀਅਰ ਦੌਰਾਨ ਬਹੁਕੌਮੀ ਕੰਪਨੀ ਵਿਚ ਰੁਜ਼ਗਾਰ ਪ੍ਰਾਪਤ ਕਰਨ ਵਿਚ ਸਫ਼ਲ ਹੋਏ | ਇਸੇ ਦੌਰਾਨ ਹੀ ਕਾਲਜ ਦੇ ਮੈਨੇਜਿੰਗ ਡਾਇਰੈਕਟਰ ਵਿਕਰਮ ਆਨੰਦ, ਡਾਇਰੈਕਟਰ ਰੁਚੀ ਆਨੰਦ ਤੇ ਪਿ੍ੰਸੀਪਲ ਡਾ. ਅਮਰਪ੍ਰੀਤ ਸਿੰਘ ਨੌਕਰੀ ਲਈ ਚੁਣੇ ਗਏ ਵਿਦਿਆਰਥੀਆਂ ਤੇ ਉਨ੍ਹਾਂ ਦੇ ਮਾਪਿਆਂ ਨੂੰ ਮੁਬਾਰਕਬਾਦ ਦਿੱਤੀ ਤੇ ਉਨ੍ਹਾਂ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ | ਉਨ੍ਹਾਂ ਕਿਹਾ ਕਿ ਭਵਿੱਖ ਵਿਚ ਕਾਲਜ ਵਿਦਿਆਰਥੀਆਂ ਦੇ ਉੱਜਵਲ ਭਵਿੱਖ ਲਈ ਇਸ ਤਰ੍ਹਾਂ ਦੇ ਪਲੇਸਮੈਂਟ ਜਾਰੀ ਰੱਖੇਗੀ |
Ad Position 22
No active advertisement
ਪਿਛਲੀ ਖ਼ਬਰ ਕਿਸਾਨਾਂ ਦੀਆਂ ਮੋਟਰਾਂ ਨੂੰ ਬਿਜਲੀ ਦੇਣ ਦਾ ਸਮਾਂ ਤੜਕੇ 4 ਵਜੇ ਤੋਂ ਸਵੇਰੇ 9 ਵਜੇ ਤੱਕ ਕੀਤਾ ਜਾਵੇ-ਲਿੱਟਾਂ, ਬਾਠ ਅਗਲੀ ਖ਼ਬਰ ਪੰਜਾਬ ਸਰਕਾਰ ਨੰਬਰਦਾਰਾਂ ਨਾਲ ਕੀਤੇ ਵਾਅਦੇ ਪੂਰੇ ਕਰੇ-ਨੰਬਰਦਾਰ ਯੂਨੀਅਨ <br/>
Ad Position 24