06-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਮਹਾਤਮਾ ਜੋਤੀਬਾ ਫੁਲੇ ਦੇ ਜਨਮ ਦਿਨ ਨੂੰ ਸਮਰਪਿਤ ਸਮਾਗਮ <br/>

Ad Position 21
repet_subhas-goyals [Copy P29]
ਅਜੀਤ ਡੈਸਕ 14-04-2026
ਹੁਸੈਨਪੁਰ, 13 ਅਪ੍ਰੈਲ (ਤਰਲੋਚਨ ਸਿੰਘ ਸੋਢੀ)-ਓ. ਬੀ. ਸੀ. ਰੇਲਵੇ ਇੰਪਲਾਈਜ਼ ਐਸੋਸੀਏਸ਼ਨ ਰੇਲ ਕੋਚ ਫ਼ੈਕਟਰੀ ਕਪੂਰਥਲਾ ਵਲੋਂ ਮਹਾਤਮਾ ਜੋਤੀਬਾ ਫੁਲੇ ਦੀ 199ਵੀਂ ਜੈਅੰਤੀ ਨੂੰ ਸਮਰਪਿਤ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ, ਜਿਸ ਦੀ ਸ਼ੁਰੂਆਤ ਮਹਾਤਮਾ ਫੁਲੇ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਅਤੇ ਭਾਰਤੀ ਸੰਵਿਧਾਨ ਦੀ ਪ੍ਰਸਤਾਵਨਾ ਦੇ ਪਾਠ ਨਾਲ ਹੋਈ | ਆਪਣੇ ਸਵਾਗਤੀ ਭਾਸ਼ਨ 'ਚ ਐਸੋਸੀਏਸ਼ਨ ਦੇ ਪ੍ਰਧਾਨ ਅਰਵਿੰਦ ਪ੍ਰਸਾਦ ਤੇ ਜਨਰਲ ਸਕੱਤਰ ਅਸ਼ੋਕ ਕੁਮਾਰ ਨੇ ਸਾਰੇ ਮਹਿਮਾਨਾਂ ਦਾ ਨਿੱਘਾ ਸਵਾਗਤ ਕੀਤਾ | ਸੰਗਠਨ ਦੇ ਖ਼ਜ਼ਾਨਚੀ ਅਜੀਤ ਕੁਮਾਰ ਨੇ ਸਾਲ 2025-26 ਲਈ ਆਮਦਨ ਤੇ ਖ਼ਰਚ ਦਾ ਲੇਖਾ ਜੋਖਾ ਪੇਸ਼ ਕੀਤਾ | ਸਮਾਗਮ 'ਚ ਮੁੱਖ ਮਹਿਮਾਨ ਮਲਕੀਤ ਥਿੰਦ (ਚੇਅਰਮੈਨ, ਪੰਜਾਬ ਰਾਜ ਪੱਛੜੀਆਂ ਸ਼੍ਰੇਣੀਆਂ ਕਮਿਸ਼ਨ) ਨੇ ਮਹਾਤਮਾ ਫੁਲੇ ਨੂੰ ਸ਼ਰਧਾ ਦੇ ਫੁੱਲ ਭੇਟ ਕਰਦੀਆਂ ਓ. ਬੀ. ਸੀ. ਭਾਈਚਾਰੇ ਨੂੰ ਦਰਪੇਸ਼ ਚੁਣੌਤੀਆਂ 'ਤੇ ਚਾਨਣਾ ਪਾਇਆ | ਉਨ੍ਹਾਂ ਭਰੋਸਾ ਦਿੱਤਾ ਕਿ ਓ. ਬੀ. ਸੀ. ਸਰਟੀਫਿਕੇਟ ਪ੍ਰਾਪਤ ਕਰਨ 'ਚ ਆ ਰਹੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ 'ਤੇ ਹੱਲ ਕਰਨ ਲਈ ਠੋਸ ਕਦਮ ਚੁੱਕੇ ਜਾਣਗੇ | ਆਜ਼ਾਦ ਰੰਗ ਮੰਚ, ਫਗਵਾੜਾ ਦੁਆਰਾ ਪੇਸ਼ ਕੀਤੇ ਗਏ 'ਇਹੀ ਰੁੱਤ ਆਈ ਯੇ ਲੋਕੋ,' 'ਸੋ ਕਿਉਂ ਮੰਦਾ ਆਖੀਏ,' ਤੇ 'ਮਿਹਨਤਕਸ਼ ਮਜ਼ਦੂਰ' ਵਰਗੇ ਪ੍ਰਦਰਸ਼ਨਾਂ ਨੇ ਸਮਾਜ ਵਿਚ ਪ੍ਰਚਲਿਤ ਅਸਮਾਨਤਾਵਾਂ, ਮਜ਼ਦੂਰ ਵਰਗ ਦੀ ਦੁਰਦਸ਼ਾ ਤੇ ਮਨੁੱਖੀ ਸੰਵੇਦਨਾਵਾਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਉਜਾਗਰ ਕੀਤਾ | ਇਸੇ ਤਰ੍ਹਾਂ, 'ਨਾਰੀ ਸ਼ਕਤੀ ਸੰਗਠਨ' ਦੁਆਰਾ ਪੇਸ਼ ਕੀਤਾ ਛੋਟਾ ਨਾਟਕ 'ਪੈਗ਼ਾਮ', ਜਿਸ 'ਚ ਔਰਤਾਂ ਦੇ ਸਸ਼ਕਤੀਕਰਨ, ਸਵੈ-ਮਾਣ ਤੇ ਸਮਾਜਿਕ ਜਾਗਰੂਕਤਾ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ | ਸਰਿਤਾ, ਕਿਰਨ, ਸੋਨੀ, ਵਿਭਾ ਤੇ ਮਨੀਸ਼ਾ ਨੇ ਆਪਣੇ ਸ਼ਕਤੀਸ਼ਾਲੀ ਪ੍ਰਦਰਸ਼ਨਾਂ ਨਾਲ ਦਰਸ਼ਕਾਂ ਨੂੰ ਮੋਹਿਤ ਕੀਤਾ | ਇਸ ਮੌਕੇ ਸਨੋਜ ਯਾਦਵ, ਪ੍ਰਮੋਦ ਕੁਮਾਰ, ਫੈਡਰੇਸ਼ਨ ਪੰਜਾਬ ਦੇ ਪ੍ਰਧਾਨ ਬਲਵਿੰਦਰ ਸਿੰਘ ਮੁਲਤਾਨੀ, ਸਰਪੰਚ ਰੁਪਿੰਦਰ ਕੌਰ, ਨਾਰੀ-ਸ਼ਕਤੀ ਰੇਡਿਕਾ ਦੇ ਪ੍ਰਧਾਨ ਕਮਲਾਵਤੀ, ਪ੍ਰਧਾਨ ਕੁਸ਼ਲ ਕੁਮਾਰ, ਏ. ਸੀ. ਐਮ. ਓ. ਡਾ. ਪ੍ਰਮੋਦ ਕੁਮਾਰ, ਡਾ. ਕਿ੍ਸ਼ਨ ਰਾਜ, ਡਾ. ਸ਼ਿਵ, ਸੀ. ਐਮ. ਈ. ਅਮਿਤੋਂਜ ਬੱਲਭ, ਡਿਪਟੀ ਸੀ. ਐਮ. ਈ. ਅਨੰਤ ਪ੍ਰਕਾਸ਼, ਅਤਰਵੀਰ, ਐਕਸੀਅਨ ਗਜੇਂਦਰ ਕੁਮਾਰ, ਅਤੇ ਸੰਗਠਨ ਦੇ ਸਾਬਕਾ ਜਨਰਲ ਸਕੱਤਰ ਆਰ. ਕੇ. ਪਾਲ, ਸਾਬਕਾ ਪ੍ਰਧਾਨ ਧਨੀ ਪ੍ਰਸਾਦ, ਸਾਬਕਾ ਵਿੱਤ ਸਕੱਤਰ ਰਾਮ ਪਾਲ ਅਤੇ ਹੋਰ ਪਤਵੰਤੇ ਸ਼ਾਮਿਲ ਸਨ | ਸਮਾਗਮ 'ਚ ਵੱਖ-ਵੱਖ ਕਰਮਚਾਰੀ ਸੰਗਠਨਾਂ ਤੋਂ ਇਲਾਵਾ ਯੂਨੀਅਨ ਦੇ ਪ੍ਰਧਾਨ ਅਮਰੀਕ ਸਿੰਘ, ਸਾਕੇਤ ਯਾਦਵ, ਸੰਦੀਪ ਯਾਦਵ, ਅਭਿਸ਼ੇਕ ਸਿੰਘ, ਰਾਮ ਰਤਨ, ਸੁਰਜੀਤ ਸਿੰਘ, ਰਾਜੇਂਦਰ ਸਿੰਘ, ਜਸਵਿੰਦਰ ਸਿੰਘ, ਰਾਕੇਸ਼ ਬਾਗੜੀ, ਐਸ. ਸੀ./ਐਸ. ਟੀ. ਕਰਮਚਾਰੀ ਸੰਗਠਨ ਦੇ ਪ੍ਰਧਾਨ ਜੀਤ ਸਿੰਘ, ਜਗਤਾਰ ਸਿੰਘ, ਬਲਦੇਵ ਰਾਜ, ਜਗਦੀਸ਼ ਸਿੰਘ, ਮਨੋਜ ਕੁਮਾਰ, ਉਪ ਪ੍ਰਧਾਨ ਰਾਜਕੁਮਾਰ ਪ੍ਰਜਾਪਤੀ, ਸੀਨੀਅਰ ਉਪ ਪ੍ਰਧਾਨ ਪ੍ਰਮੋਦ ਕੁਮਾਰ ਭੁਪੇਂਦਰ, ਦਿਨੇਸ਼ ਕੁਮਾਰ, ਅਜੀਤ ਕੁਮਾਰ, ਸੰਜੀਵ ਕੁਮਾਰ ਯਾਦਵ, ਅਮਰੇਂਦਰ ਮੌਰੀਆ, ਪਵਨ, ਅਭਿਨਵ ਕੁਮਾਰ, ਪ੍ਰਸ਼ਾਂਤ ਕੁਮਾਰ, ਸੰਜੇ ਕੁਮਾਰ ਯਾਦਵ, ਆਨੰਦ ਰਾਜ, ਪਵਨ ਕੁਮਾਰ, ਸ਼ਰਨਜੀਤ ਸਿੰਘ, ਹੋਸ਼ਿਆਰ ਸਿੰਘ, ਦੁਰਗੇਸ਼ ਚੰਦਰ ਪ੍ਰਭਾਕਰ, ਸਾਹਿਲ ਕੁਮਾਰ, ਰਾਹੁਲ ਕੁਸ਼ਵਾਹਾ, ਰੂਪੇਸ਼ ਕੁਮਾਰ, ਦੀਪਕ ਕੁਮਾਰ, ਨਰੇਸ਼ ਭਲਰਾ, ਰਾਮਚੰਦਰਨ, ਪ੍ਰਸ਼ਾਂਤ ਕੁਮਾਰ, ਤੇਜ ਨਾਰਾਇਣ ਤੇ ਦੀਪਕ ਕੁਮਾਰ ਅਤੇ ਸਮੁੱਚੀ ਕਾਰਜਕਾਰਨੀ ਨੇ ਇਸ ਸ਼ਾਨਦਾਰ ਸਮਾਗਮ ਨੂੰ ਸਫਲ ਬਣਾਉਣ 'ਚ ਸਰਗਰਮ ਅਤੇ ਸਮਰਪਿਤ ਭੂਮਿਕਾ ਨਿਭਾਈ | ਸਮਾਗਮ ਦੌਰਾਨ ਆਡੀਟਰ ਸੰਜੀਵ ਕੁਮਾਰ ਨੂੰ ਸਾਲ ਭਰ ਐਸੋਸੀਏਸ਼ਨ ਵਿਚ ਸ਼ਾਨਦਾਰ ਕੰਮ ਕਰਨ ਲਈ ਇਕ ਵਿਸ਼ੇਸ਼ ਪੁਰਸਕਾਰ ਨਾਲ ਸਨਮਾਨਿਤ ਕੀਤਾ |

Ad Position 22
No active advertisement
ਪਿਛਲੀ ਖ਼ਬਰ ਜਰਨੈਲ ਸਿੰਘ ਸ਼ਾਲਾਪੁਰ ਬੇਟ ਵਾਲਿਆਂ ਦਾ ਅੰਤਿਮ ਸੰਸਕਾਰ <br/> ਅਗਲੀ ਖ਼ਬਰ ਪ੍ਰੀਤਾ ਲੀ ਲੈਸਨ ਸਕੂਲ 'ਚ ਸ਼ਾਨਦਾਰ ਪ੍ਰਾਪਤੀਆਂ ਕਰਨ ਵਾਲੇ ਵਿਦਿਆਰਥੀਆਂ ਦਾ ਸਨਮਾਨ <br/>
Ad Position 24