07-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-04-2026

ਕੇਂਦਰੀ ਟੀਮ ਨੇ ਜ਼ਿਲ੍ਹੇ ਦੀ ਕਪੂਰਥਲਾ ਤੇ ਭੁਲੱਥ ਮੰਡੀਆਂ ਦਾ ਦੌਰਾ ਕਰਕੇ ਕਣਕ ਦੇ ਸੈਂਪਲ ਭਰੇ <br/>

Ad Position 21
repet_subhas-goyals [Copy P29]
ਅਜੀਤ ਡੈਸਕ 14-04-2026
ਕਪੂਰਥਲਾ, 13 ਅਪ੍ਰੈਲ (ਅਮਰਜੀਤ ਕੋਮਲ)-ਕੇਂਦਰੀ ਟੀਮ ਨੇ ਅੱਜ ਜ਼ਿਲ੍ਹੇ ਦੀ ਦਾਣਾ ਮੰਡੀ ਕਪੂਰਥਲਾ ਤੇ ਭੁਲੱਥ 'ਚ ਐਫ. ਸੀ. ਆਈ. ਦੇ ਅਧਿਕਾਰੀ ਆਰ. ਕੇ. ਸਿੰਘ ਦੀ ਅਗਵਾਈ ਵਿਚ ਬੇਮੌਸਮੀ ਬਾਰਿਸ਼ ਕਾਰਨ ਮੰਡੀ 'ਚ ਆਈਆਂ ਕਣਕ ਦੀਆਂ ਢੇਰੀਆਂ ਦਾ ਜਾਇਜ਼ਾ ਲਿਆ, ਟੀਮ ਦੇ ਮੈਂਬਰਾਂ ਵਲੋਂ ਦੋਹਾਂ ਮੰਡੀਆਂ 'ਚੋਂ ਕਣਕ ਦੇ ਸੈਂਪਲ ਭਰੇ | ਦੱਸਿਆ ਜਾਂਦਾ ਹੈ ਕਿ ਇਹ ਟੀਮ ਕਣਕ ਦੇ ਭਰੇ ਸੈਂਪਲਾਂ ਦੀ ਜਾਂਚ ਤੋਂ ਉਪਰੰਤ ਰਿਪੋਰਟ ਕੇਂਦਰ ਸਰਕਾਰ ਨੂੰ ਸੌਂਪੇਗੀ ਤੇ ਇਸ ਰਿਪੋਰਟ ਨੂੰ ਮੁੱਖ ਰੱਖਦਿਆਂ ਸਰਕਾਰ ਵਲੋਂ ਕਣਕ ਦੀ ਖ਼ਰੀਦ ਵਿਚ ਛੋਟ ਦਿੱਤੇ ਜਾਣ ਸਬੰਧੀ ਫ਼ੈਸਲਾ ਲਏ ਜਾਣ ਤੋਂ ਬਾਅਦ ਮੰਡੀਆਂ ਵਿਚੋਂ ਕਣਕ ਦੀ ਖ਼ਰੀਦ ਸ਼ੁਰੂ ਹੋਣ ਦੇ ਆਸਾਰ ਹਨ | ਮੰਡੀਆਂ ਦਾ ਦੌਰਾ ਕਰਨ ਆਈ ਟੀਮ ਨਾਲ ਜ਼ਿਲ੍ਹਾ ਖ਼ੁਰਾਕ ਤੇ ਸਪਲਾਈ ਕੰਟਰੋਲਰ ਹਰਸ਼ਰਨ ਸਿੰਘ ਤੋਂ ਇਲਾਵਾ ਐਫ.ਸੀ.ਆਈ. ਦੇ ਅਧਿਕਾਰੀ ਵੀ ਸਨ | ਇਥੇ ਵਰਨਣਯੋਗ ਹੈ ਕਿ ਪਿਛਲੇ ਦਿਨੀਂ ਹੋਈਆਂ ਬੇਮੌਸਮੀ ਬਾਰਸ਼ ਤੇ ਗੜ੍ਹੇਮਾਰੀ ਕਾਰਨ ਕਣਕ ਦਾ ਦਾਣਾ ਬਦਰੰਗ ਹੋਇਆ ਹੈ, ਜਿਸ ਕਾਰਨ ਪੰਜਾਬ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਵਲੋਂ ਮੰਡੀਆਂ ਵਿਚੋਂ ਕਣਕ ਦੀ ਖ਼ਰੀਦ ਨਹੀਂ ਕੀਤੀ ਜਾ ਰਹੀ | ਭਾਵੇਂ ਹੁਣ ਮੰਡੀਆਂ ਵਿਚ ਘੱਟ ਨਮੀ ਵਾਲੀ ਕਣਕ ਆ ਰਹੀ ਹੈ, ਪਰ ਖ਼ਰੀਦ ਏਜੰਸੀਆਂ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਿੰਨੀ ਦੇਰ ਤੱਕ ਸਰਕਾਰ ਬਦਰੰਗ ਦਾਣੇ ਸੰਬੰਧੀ ਛੋਟ ਦਾ ਐਲਾਨ ਨਹੀਂ ਕਰਦੀ ਉਨੀ ਦੇਰ ਤੱਕ ਉਹ ਕਣਕ ਦੀ ਖ਼ਰੀਦ ਨਹੀਂ ਕਰਨਗੇ | ਵਰਨਣਯੋਗ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਮੰਡੀ ਵਿਚ ਲਗਾਤਾਰ ਕਣਕ ਦੀ ਆਮਦ ਹੋ ਰਹੀ ਹੈ ਤੇ ਅੱਜ ਤੱਕ ਕਪੂਰਥਲਾ ਮੰਡੀ ਵਿਚ 10 ਤੋਂ ਲੈ ਕੇ 15 ਹਜ਼ਾਰ ਬੋਰੀ ਕਣਕ ਦੀ ਆਮਦ ਹੋ ਚੁੱਕੀ ਹੈ, ਪਰ ਪੰਜਾਬ ਸਰਕਾਰ ਦੀਆਂ ਖ਼ਰੀਦ ਏਜੰਸੀਆਂ ਨੇ ਬੀਤੇ ਦਿਨ ਤੱਕ ਮੰਡੀਆਂ ਵਿਚੋਂ ਕਣਕ ਦੀ ਖ਼ਰੀਦ ਨਹੀਂ ਕੀਤੀ | ਜ਼ਿਕਰਯੋਗ ਹੈ ਕਿ ਅੱਜ ਦੁਪਹਿਰ ਬਾਅਦ 'ਆਪ' ਦੇ ਹਲਕਾ ਇੰਚਾਰਜ ਐਡਵੋਕੇਟ ਕਰਮਬੀਰ ਸਿੰਘ ਚੰਦੀ ਨੇ ਰਸਮੀ ਤੌਰ 'ਤੇ ਕਣਕ ਦੀ ਖ਼ਰੀਦ ਸ਼ੁਰੂ ਕਰਵਾਈ ਤੇ ਖ਼ਰੀਦ ਏਜੰਸੀ ਪਨਗਰੇਨ, ਮਾਰਕਫੈੱਡ ਤੇ ਪਨਸਪ ਨੇ 250 ਕੁਇੰਟਲ ਕਣਕ ਦੀ ਖ਼ਰੀਦ ਕੀਤੀ | ਬਾਅਦ 'ਚ ਖਰੀਦ ਏਜੰਸੀ ਦੇ ਇਕ ਇੰਸਪੈਕਟਰ ਨੇ ਦੱਸਿਆ ਕਿ ਇਹ ਇਕ ਰਸਮੀ ਕਰਵਾਈ ਸੀ ਤੇ ਖ਼ਰੀਦ ਏਜੰਸੀਆਂ ਕੇਂਦਰ ਸਰਕਾਰ ਵਲੋਂ ਕਣਕ ਦੀ ਖ਼ਰੀਦ 'ਚ ਛੋਟ ਦਿੱਤੇ ਜਾਣ ਤੋਂ ਫ਼ੈਸਲੇ ਤੋਂ ਬਾਅਦ ਹੀ ਨਿਰਧਾਰਿਤ ਮਾਪਦੰਡਾਂ ਅਨੁਸਾਰ ਕਣਕ ਦੀ ਖ਼ਰੀਦ ਕਰਨਗੀਆਂ |

Ad Position 22
No active advertisement
ਪਿਛਲੀ ਖ਼ਬਰ ਕਿਸਾਨ ਮੰਡੀਆਂ 'ਚ ਸੁੱਕੀ ਕਣਕ ਲੈ ਕੇ ਆਉਣ-ਡੀ. ਸੀ. ਅਗਲੀ ਖ਼ਬਰ ਪੁਲਿਸ ਵਲੋਂ ਲੋਕਾਂ ਨੂੰ ਬਲੈਕਮੇਲ ਕਰ ਪੈਸੇ ਬਟੋਰਨ ਵਾਲੇ ਸੈਕਸ ਰੈਕਟ ਗਰੋਹ ਦੇ 4 ਹੋਰ ਮੈਂਬਰ ਗਿ੍ਫ਼ਤਾਰ
Ad Position 24