ਖਲਵਾੜਾ, 13 ਅਪ੍ਰੈਲ (ਮਨਦੀਪ ਸਿੰਘ ਸੰਧੂ)-ਫਗਵਾੜਾ ਦੇ ਨਜ਼ਦੀਕੀ ਪਿੰਡ ਸੰਗਤਪੁਰ ਵਿਖੇ ਸੂਦ ਬਿਰਾਦਰੀੇ ਮਕੌੜੇ ਗੋਤਰ ਦਾ ਸਾਲਾਨਾ ਜੋੜ ਮੇਲਾ ਪ੍ਰਬੰਧਕਾਂ ਵਲੋਂ ਸਮੂਹ ਸੂਦ ਪਰਿਵਾਰਾਂ ਦੇ ਸਹਿਯੋਗ ਸਦਕਾ ਸ਼ਰਧਾ ਨਾਲ ਮਨਾਇਆ | ਜਠੇਰੇ ਅਸਥਾਨ ਦੇ ਮੁੱਖ ਸੇਵਾਦਾਰ ਨਿਰਮਲ ਕੁਮਾਰ ਸੂਦ ਦੀ ਦੇਖ-ਰੇਖ ਹੇਠ ਸਵੇਰੇ ਚਰਾਗ਼ ਦੀ ਰਸਮ ਉਪਰੰਤ ਸੂਦ ਬਿਰਾਦਰੀ ਦੀ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ | ਉਪਰੰਤ ਸੂਦ ਪਰਿਵਾਰਾਂ ਨੇ ਵੱਡੇ ਵਡੇਰਿਆਂ ਦੀ ਵਿਧੀ ਵਿਧਾਨ ਨਾਲ ਪੂਜਾ ਕਰਦਿਆਂ ਆਸ਼ੀਰਵਾਦ ਲਿਆ | ਉਪਰੰਤ ਭਜਨ ਕੀਰਤਨ ਨਾਲ ਵੱਡੇ ਵਡੇਰਿਆਂ ਦਾ ਗੁਣਗਾਨ ਕੀਤਾ | ਮੁੱਖ ਸੇਵਾਦਾਰ ਨਿਰਮਲ ਕੁਮਾਰ ਸੂਦ, ਪ੍ਰੋਫੈਸਰ ਪ੍ਰਵੇਸ਼ ਸੂਦ ਤੇ ਤਰਲੋਕ ਸੂਦ ਨੇ ਸਮੂਹ ਸੂਦ ਪਰਿਵਾਰਾਂ ਨੂੰ ਸਾਲਾਨਾ ਜੋੜ ਮੇਲੇ ਦੀ ਵਧਾਈ ਦਿੰਦਿਆਂ ਕਿਹਾ ਕਿ ਵੱਡੇ ਵਡੇਰਿਆਂ ਦੇ ਆਸ਼ੀਰਵਾਦ ਸਦਕਾ ਅੱਜ ਸੂਦ ਪਰਿਵਾਰ ਦੇਸ਼-ਵਿਦੇਸ਼ ਵਿਚ ਤਰੱਕੀਆਂ ਮਾਣ ਰਹੇ ਹਨ | ਸਾਨੂੰ ਉਨ੍ਹਾਂ ਦੀ ਯਾਦ 'ਚ ਧਰਮ ਅਤੇ ਪੁੰਨ ਦੇ ਕੰਮ ਕਰਦੇ ਰਹਿਣਾ ਚਾਹੀਦਾ ਹੈ | ਇਸ ਮੌਕੇ ਚਾਹ ਪਕੌੜੇ ਸਮੇਤ ਵੱਖ ਵੱਖ ਪਕਵਾਨਾ ਦੇ ਲੰਗਰ ਦੀ ਸੇਵਾ ਸੇਵਾਦਾਰਾਂ ਵਲੋਂ ਅਤੁੱਟ ਵਰਤਾਈ ਗਈ | ਸੂਦ ਬਿਰਾਦਰੀ ਮਕੌੜੇ ਗੋਤਰ ਪਰਿਵਾਰਾਂ ਨੇ ਵੱਡੀ ਗਿਣਤੀ ਵਿਚ ਨਤਮਸਤਕ ਹੋ ਕੇ ਵੱਡੇ ਵਡੇਰਿਆਂ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਪ੍ਰਬੰਧਕਾਂ ਨੇ ਹਰ ਸਾਲ ਦੀ ਤਰ੍ਹਾਂ ਸਮੂਹ ਸੂਦ ਪਰਿਵਾਰਾਂ ਵਲੋਂ ਇਸ ਸਾਲਾਨਾ ਸਮਾਗਮ ਨੂੰ ਸਫਲ ਬਣਾਉਣ 'ਚ ਸਹਿਯੋਗ ਲਈ ਧੰਨਵਾਦ ਕੀਤਾ | ਇਸ ਮੌਕੇ ਅਨਿਲ ਕੁਮਾਰ ਸੂਦ, ਰਾਜੀਵ ਸੂਦ, ਰਜਨੀਸ਼ ਸੂਦ, ਨਵੀਨ ਸੂਦ, ਸੁਨੀਲ ਸੂਦ, ਅਮਿਤ ਸੂਦ, ਰਵੀ ਸੂਦ, ਰਾਕੇਸ਼ ਸੂਦ, ਮਨੀਸ਼ ਸੂਦ, ਨਿਤਿਨ ਸੂਦ, ਸਵਰਨ ਸੂਦ, ਨਰੇਸ਼ ਸੂਦ, ਰਾਜਨ ਸੂਦ, ਅਤੁਲ ਸੂਦ, ਅਰੁਣ ਸੂਦ, ਰਾਹੁਲ ਸੂਦ, ਸਾਹਿਲ ਸੂਦ ਕਮਲੇਸ਼ ਚੰਦਰ ਸੂਦ ਆਦਿ ਹਾਜ਼ਰ ਸਨ |