ਸੁਲਤਾਨਪੁਰ ਲੋਧੀ, 17 ਅਪ੍ਰੈਲ (ਨਰੇਸ਼ ਹੈਪੀ)-ਗੁਰਦੁਆਰਾ ਸ੍ਰੀ ਰਬਾਬਸਰ ਭਰੋਆਣਾ ਵਿਖੇ ਵਿਸਾਖੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਇਆ | ਇਸ ਮੌਕੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ | ਉਪਰੰਤ ਪੰਥ ਪ੍ਰਸਿੱਧ ਹਜੂਰੀ ਰਾਗੀਆਂ, ਕਥਾ ਵਾਚਕਾਂ ਤੇ ਕਵੀਸ਼ਰੀਆਂ ਵਲੋਂ ਗੁਰਬਾਣੀ ਕਥਾ ਤੇ ਕੀਰਤਨ ਕੀਤਾ | ਉਪਰੰਤ ਸੰਗਤਾਂ ਨੂੰ ਵਿਸਾਖੀ ਨੂੰ ਸੰਬੰਧਿਤ ਇਤਿਹਾਸ ਸੁਣਾਇਆ | ਇਕ ਪਾਸੇ ਨਿਹੰਗ ਸਿੰਘ ਵਲੋਂ ਸ਼ਰਦਈ ਦੇ ਲੰਗਰ ਲਗਾਏ ਗਏ ਜਦਕਿ ਦੂਜੇ ਪਾਸੇ ਲੰਗਰ ਹਾਲ ਵਿਚ ਚਾਹ-ਪਕੌੜੇ, ਮਠਿਆਈਆਂ ਤੋਂ ਇਲਾਵਾ ਅਤੁੱਟ ਲੰਗਰ ਵਰਤਾਏ ਗਏ | ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਗੁਰਦੁਆਰਾ ਸਾਹਿਬ ਦੇ ਪਾਵਨ ਸਰੋਵਰ ਵਿਚ ਇਸ਼ਨਾਨ ਕਰਕੇ ਗੁਰਦੁਆਰਾ ਸਾਹਿਬ ਵਿਖੇ ਨਤਮਸਤਕ ਹੋਈਆਂ ਤੇ ਕੀਰਤਨ ਸਰਵਣ ਕੀਤਾ | ਇਸ ਮੌਕੇ ਸੰਤ ਬਾਬਾ ਸੁੱਖਾ ਸਿੰਘ ਸਰਹਾਲੀ ਸਾਹਿਬ ਵਾਲਿਆਂ ਦੀਆਂ ਸੰਗਤਾਂ ਵਲੋਂ ਵੀ ਵੱਖ-ਵੱਖ ਸੇਵਾਵਾਂ ਨਿਭਾਈਆਂ ਗਈਆਂ | ਬਾਬਾ ਭਜਨ ਸਿੰਘ ਤੇ ਹੋਰ ਸੰਤਾਂ ਮਹਾਂਪੁਰਖਾਂ ਵਲੋਂ ਇਸ ਮੌਕੇ ਸੰਗਤਾਂ ਲਈ ਹਰ ਤਰ੍ਹਾਂ ਦੇ ਪ੍ਰਬੰਧ ਕੀਤੇ ਗਏ ਸਨ | ਇਸ ਮੌਕੇ ਵੱਖ-ਵੱਖ ਸ਼੍ਰੋਮਣੀ ਕਮੇਟੀ ਮੈਂਬਰਾਂ ਤੋਂ ਇਲਾਵਾ ਜਥੇ. ਸ਼ਮਸ਼ੇਰ ਸਿੰਘ ਭਰੋਆਣਾ, ਸਰਪੰਚ ਬਲਵੀਰ, ਸਾਬਕਾ ਸਰਪੰਚ ਸਰੂਪ ਸਿੰਘ, ਸੁਖਵਿੰਦਰ ਸਿੰਘ ਕਾਲੀ, ਗੁਰਮੇਜ ਸਿੰਘ, ਦਵਿੰਦਰ ਸਿੰਘ, ਗੁਰਮੇਲ ਸਿੰਘ, ਸਰਬਜੀਤ ਸਿੰਘ, ਕਿਰਪਾ ਸਿੰਘ, ਗੁਰਚਰਨ ਸਿੰਘ ਚੰਨ, ਤਰਨਜੀਤ ਸਿੰਘ, ਸਵਰਨ ਸਿੰਘ, ਤਰਸੇਮ ਸਿੰਘ, ਡਾ. ਨਿਰਮਲ ਸਿੰਘ, ਬਲਵਿੰਦਰ ਸਿੰਘ ਨੰਬਰਦਾਰ ਗਿਆਨ ਸਿੰਘ ਸ਼ੇਖਮਾਂਗਾ, ਨਿੰਦਰ ਸਿੰਘ, ਸੁਖਦੇਵ ਸਿੰਘ, ਨਿੰਦਰ ਸਿੰਘ, ਕਰਨੈਲ ਸਿੰਘ ਆਦਿ ਲੰਗਰ ਦੀ ਸੇਵਾ ਵਿਚ ਸ਼ਾਮਿਲ ਸਨ |