21-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਬਾਬਾ ਗਧੀਆ ਪੁਲੀ ਤੋਂ ਮੋਟਰਸਾਈਕਲ ਚੋਰੀ ਕਰਨ ਵਾਲਾ ਕਾਬੂ, ਪੁਲਿਸ ਵਲੋਂ ਜਾਂਚ ਸ਼ੁਰੂ

Ad Position 21
No active advertisement
ਅਜੀਤ ਡੈਸਕ 18-04-2026
ਫਗਵਾੜਾ, 17 ਅਪੈ੍ਰਲ (ਚਾਨਾ)-ਬੀਤੀ ਦੇਰ ਸ਼ਾਮ ਬਾਬਾ ਗਧੀਆ ਪੁਲੀ ਨਜ਼ਦੀਕ ਮੁਹੱਲਾ ਵਾਸੀਆਂ ਨੇ ਇਕ ਨੌਜਵਾਨ ਨੂੰ ਮੋਟਰਸਾਈਕਲ ਚੋਰੀ ਕਰਨ ਦੇ ਦੋਸ਼ ਹੇਠ ਮੌਕੇ 'ਤੇ ਹੀ ਕਾਬੂ ਕਰ ਲਿਆ ਤੇ ਪੁਲਿਸ ਹਵਾਲੇ ਕੀਤਾ | ਪੁਲਿਸ ਅਧਿਕਾਰੀ ਸੁਖਵਿੰਦਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਕ ਨੌਜਵਾਨ ਨੂੰ ਮੋਟਰਸਾਈਕਲ ਚੋਰੀ ਦੇ ਦੋਸ਼ ਹੇਠ ਮੁਹੱਲਾ ਵਾਸੀਆਂ ਵਲੋਂ ਕਾਬੂ ਕੀਤਾ ਗਿਆ ਹੈ, ਜਦਕਿ ਇਸ ਦਾ ਇਕ ਸਾਥੀ ਮੌਕੇ ਤੋਂ ਫ਼ਰਾਰ ਹੋ ਗਿਆ | ਪੁਲਿਸ ਵਲੋਂ ਉਸ ਨੂੰ ਹਿਰਾਸਤ 'ਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਕਾਬੂ ਕੀਤੇ ਗਏ ਨੌਜਵਾਨ ਨੇ ਆਪਣੇ ਉੱਪਰ ਲੱਗੇ ਦੋਸ਼ਾਂ ਨੂੰ ਨਕਾਰ ਦਿੱਤਾ ਹੈ | ਉਸ ਦਾ ਕਹਿਣਾ ਹੈ ਕਿ ਉਹ ਆਪਣੇ ਇਕ ਸਾਥੀ ਨਾਲ ਸ਼ਹਿਰ ਆਇਆ ਸੀ ਤੇ ਉਸ ਦੇ ਸਾਥੀ ਨੇ ਹੀ ਮੋਟਰਸਾਈਕਲ ਦਾ ਨੰਬਰ ਦੱਸਿਆ ਸੀ | ਉਸ ਨੇ ਦੱਸਿਆ ਕਿ ਜਿਵੇਂ ਹੀ ਉਹ ਮੋਟਰਸਾਈਕਲ ਚੁੱਕਣ ਲੱਗਾ, ਉਸ ਦਾ ਸਾਥੀ ਮੌਕੇ ਤੋਂ ਫ਼ਰਾਰ ਹੋ ਗਿਆ ਤੇ ਮੁਹੱਲਾ ਵਾਸੀਆਂ ਨੇ ਉਸ ਨੰੂ ਕਾਬੂ ਕਰ ਲਿਆ | ਘਟਨਾ ਸੰਬੰਧੀ ਪੁਲਿਸ ਦੀ ਜਾਂਚ ਜਾਰੀ ਹੈ |
Ad Position 22
No active advertisement
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਨੇ ਬਾਬਾ ਸਾਹਿਬ ਦੀ ਜੈਅੰਤੀ 'ਤੇ ਭੇਟ ਕੀਤੇ ਸ਼ਰਧਾ ਦੇ ਫੁੱਲ ਅਗਲੀ ਖ਼ਬਰ ਗੁਰਦੁਆਰਾ ਰਬਾਬਸਰ ਭਰੋਆਣ ਵਿਖੇ ਵਿਸਾਖੀ ਨੂੰ ਸਮਰਪਿਤ ਧਾਰਮਿਕ ਸਮਾਗਮ ਕਰਵਾਏ <br/>
Ad Position 24