20-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਡਾ. ਅੰਬੇਡਕਰ ਦੇ ਜਨਮ ਦਿਹਾੜੇ 'ਤੇ ਬਸਪਾ ਨੇ ਕੱਢੀ ਮੋਟਰਸਾਈਕਲ ਰੈਲੀ <br/>

Ad Position 21
No active advertisement
ਅਜੀਤ ਡੈਸਕ 18-04-2026
ਕਪੂਰਥਲਾ, 17 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਬਹੁਜਨ ਸਮਾਜ ਪਾਰਟੀ ਵਲੋਂ ਬਾਬਾ ਸਾਹਿਬ ਅੰਬੇਡਕਰ ਦੇ 135ਵਾਂ ਜਨਮ ਦਿਹਾੜਾ ਮੁਹੱਲਾ ਸਥਾਨਕ ਮੁਹੱਲਾ ਸ਼ਹਿਰੀਆਂ ਵਿਚ ਬਹੁਤ ਹੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ | ਇਸ ਮੌਕੇ ਪਾਰਟੀ ਵਲੋਂ ਮੁਹੱਲਾ ਸ਼ਹਿਰੀਆਂ ਤੋਂ ਇਕ ਮੋਟਰਸਾਈਕਲ ਰੈਲੀ ਕੱਢੀ ਗਈ | ਜਿਸ ਵਿਚ ਵੱਡੀ ਗਿਣਤੀ ਵਿਚ ਬਸਪਾ ਵਰਕਰਾਂ ਨੇ ਭਾਗ ਲਿਆ | ਇਹ ਰੈਲੀ ਸ਼ਹੀਦ ਭਗਤ ਸਿੰਘ ਚੌਂਕ, ਸਦਰ ਬਾਜ਼ਾਰ, ਜਲੋਖਾਨਾ ਚੌਂਕ, ਸ਼ਾਲਾਮਾਰ ਬਾਗ, ਅੰਮਿ੍ਤਸਰ ਰੋਡ, ਬੱਸ ਸਟੈਂਡ ਤੋਂ ਹੁੰਦੀ ਡਾ. ਅੰਬੇਡਕਰ ਭਵਨ ਕਪੂਰਥਲਾ ਵਿਖੇ ਪੁੱਜੀ, ਜਿੱਥੇ ਬਸਪਾ ਦੇ ਸੂਬਾਈ ਸਕੱਤਰ ਤਰਸੇਮ ਸਿੰਘ ਥਾਪਰ ਤੇ ਸੂਬਾਈ ਸਕੱਤਰ ਹਰਿੰਦਰ ਸ਼ੀਤਲ ਦੀ ਅਗਵਾਈ ਵਿਚ ਬਸਪਾ ਵਰਕਰਾਂ ਨੇ ਡਾ. ਭੀਮ ਰਾਓ ਅੰਬੇਡਕਰ ਦੇ ਬੁੱਤ 'ਤੇ ਫ਼ੁੱਲ ਮਾਲਾਵਾਂ ਭੇਟ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕੀਤੀ | ਉਨ੍ਹਾਂ ਪਾਰਟੀ ਦੇ ਆਗੂਆਂ ਤੇ ਵਰਕਰਾਂ ਨੂੰ ਅਪੀਲ ਕੀਤੀ ਕਿ ਉਹ ਦਲਿਤ ਸਮਾਜ ਦੇ ਉਥਾਨ ਲਈ ਇੱਕਜੁੱਟ ਹੋ ਕੇ ਕੰਮ ਕਰਨ | ਉਨ੍ਹਾਂ ਡਾ. ਅੰਬੇਡਕਰ ਵਲੋਂ ਅਧੂਰੇ ਪਏ ਕਾਰਜਾਂ ਨੂੰ ਪੂਰੇ ਕਰਨ ਦਾ ਅਹਿਦ ਲਿਆ | ਮੋਟਰਸਾਈਕਲ ਰੈਲੀ ਵਿਚ ਹਲਕਾ ਪ੍ਰਧਾਨ ਬਲਬੀਰ ਚੰਦ ਸਿੱਧਵਾਂ, ਜ਼ਿਲ੍ਹਾ ਸਕੱਤਰ ਰੋਸ਼ਨ ਲਾਲ ਲੋਟੀਆ, ਹਲਕਾ ਇੰਚਾਰਜ ਸੁਰਜੀਤ ਸਿੰਘ, ਬਲਵਿੰਦਰ ਸਿੰਘ, ਗੁਰਜੀਤ ਸਿੰਘ, ਡਾ. ਮਨਜੀਤ ਸਿੰਘ ਲੱਖਣ ਖ਼ੁਰਦ, ਹਰਨਾਮ ਸਿੰਘ, ਬਲਦੇਵ ਮਸੀਹ, ਸੋਮਨਾਥ, ਮਦਨ ਲਾਲ, ਸੋਨੂੰ ਆਰੀਆਂਵਾਲ, ਜਸਵੀਰ ਸਿੰਘ ਪੱਪਾ ਜ਼ਿਲ੍ਹਾ ਸਕੱਤਰ, ਮਾਛੀਪਾਲ ਤੋਂ ਜਸਵੰਤ ਕੌਰ, ਸਰਪੰਚ ਹਰਬੰਸ ਸਿੰਘ, ਬੀਬੀ ਕਾਂਤਾ, ਬੀਬੀ ਅਮਰਜੀਤ ਕੌਰ, ਵੇਦ ਪ੍ਰਕਾਸ਼, ਅਸ਼ੋਕ ਕੁਮਾਰ ਗਿੱਲ, ਹਰਬੰਸ ਸਿੰਘ ਸਭਰਵਾਲ, ਪਿ੍ਤਪਾਲ ਸਿੰਘ, ਮੇਜਰ ਸਿੰਘ ਸਿੱਧਵਾਂ, ਅਲੀ ਖਾਂ, ਸੁਲਤਾਨ ਖ਼ਾਂ, ਮੋਹਿਤ ਕੁਮਾਰ, ਰੂਪ ਲਾਲ, ਰਾਮ ਪ੍ਰਕਾਸ਼ ਤੋਂ ਇਲਾਵਾ ਪਾਰਟੀ ਦੇ ਹੋਰ ਆਗੂ ਤੇ ਵਰਕਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਬਜ਼ੀ ਮੰਡੀ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਆੜ੍ਹਤੀ ਐਸੋਸੀਏਸ਼ਨ ਨੇ ਚੱਬੇਵਾਲ ਨੂੰ ਸੌਂਪਿਆ ਮੰਗ-ਪੱਤਰ <br/> ਅਗਲੀ ਖ਼ਬਰ ਡਾ. ਅੰਬੇਡਕਰ ਦੇ ਜਨਮ ਦਿਨ ਤੇ ਵਿਸਾਖੀ ਦਿਹਾੜੇ ਸਬੰਧੀ ਸਮਾਗਮ <br/>
Ad Position 24