ਸੁਲਤਾਨਪੁਰ ਲੋਧੀ, 18 ਅਪ੍ਰੈਲ (ਨਰੇਸ਼ ਹੈਪੀ)-ਵਿਸਾਖੀ ਦਿਹਾੜੇ ਨੂੰ ਸਮਰਪਿਤ ਪਿੰਡ ਭਰੋਆਣਾ ਦੀ ਸੰਗਤ ਵਲੋਂ ਪ੍ਰਵਾਸੀ ਭਰਾਵਾਂ ਤੇ ਇਲਾਕੇ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਸਾਲਾਨਾ ਕਬੱਡੀ ਟੂਰਨਾਮੈਂਟ ਧੂਮਧਾਮ ਤੇ ਉਤਸ਼ਾਹ ਨਾਲ ਕਰਵਾਇਆ | ਇਸ ਮੌਕੇ ਕਬੱਡੀ ਦੀਆਂ ਅੱਧੀ ਦਰਜਨ ਟੀਮਾਂ ਨੇ ਭਾਗ ਲਿਆ ਤੇ ਜੇਤੂ ਟੀਮਾਂ ਨੂੰ ਕਬੱਡੀ ਕੱਪ ਅਤੇ ਨਕਦ ਇਨਾਮ ਦੇ ਕੇ ਸਨਮਾਨਿਤ ਕੀਤਾ | ਜੇਤੂ ਟੀਮਾਂ ਨੂੰ ਜਥੇਦਾਰ ਸ਼ਮਸ਼ੇਰ ਸਿੰਘ, ਸਾਬਕਾ ਸਰਪੰਚ ਸਰੂਪ ਸਿੰਘ, ਸਰਪੰਚ ਬਲਵੀਰ, ਸੁਖਵਿੰਦਰ ਸਿੰਘ ਕਾਲੀ ਤੇ ਸਮੂਹ ਮੈਂਬਰ ਪੰਚਾਇਤ ਵਲੋਂ ਸਾਂਝੇ ਤੌਰ 'ਤੇ ਇਨਾਮਾਂ ਦੀ ਵੰਡ ਕੀਤੀ ਗਈ | ਇਸ ਮੌਕੇ ਜਥੇਦਾਰ ਸ਼ਮਸ਼ੇਰ ਸਿੰਘ ਨੇ ਸਮੂਹ ਸੰਗਤਾਂ ਨੂੰ ਵਿਸਾਖੀ ਦੇ ਦਿਹਾੜੇ ਦੀਆਂ ਵਧਾਈਆਂ ਦਿੰਦੇ ਹੋਏ ਕਿਹਾ ਕਿ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਖੇਡਾਂ ਅਹਿਮ ਭੂਮਿਕਾ ਨਿਭਾਉਂਦੀਆਂ ਹਨ | ਉਨ੍ਹਾਂ ਪ੍ਰਵਾਸੀ ਵੀਰਾਂ ਵਲੋਂ ਇਨ੍ਹਾਂ ਖੇਡਾਂ ਵਿਚ ਦਿੱਤੇ ਗਏ ਸਹਿਯੋਗ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਪ੍ਰਬੰਧਕ ਕਮੇਟੀ ਵਲੋਂ ਪਤਵੰਤਿਆਂ ਦਾ ਵਿਸ਼ੇਸ਼ ਸਨਮਾਨ ਕੀਤਾ | ਪ੍ਰਬੰਧਕਾਂ ਨੇ ਦੱਸਿਆ ਕਿ ਟੂਰਨਾਮੈਂਟ ਕਰਵਾਉਣ 'ਚ ਮਨਰੂਪ ਸਿੰਘ ਯੂ. ਕੇ., ਸੁਰਿੰਦਰ ਸਿੰਘ ਸੋਨੂੰ ਯੂ. ਕੇ., ਲਵਪ੍ਰੀਤ ਸਿੰਘ ਕੈਨੇਡਾ, ਹਰਪ੍ਰੀਤ ਸਿੰਘ ਕੈਨੇਡਾ, ਖਪਤਾਨ ਸਿੰਘ ਕੈਨੇਡਾ, ਰਣਜੀਤ ਸਿੰਘ ਯੂ. ਕੇ., ਜਸਕਰਨ ਸਿੰਘ ਯੂ. ਕੇ., ਸਿਮਰਨਜੀਤ ਸਿੰਘ ਜਰਮਨ, ਸੁਰਜੀਤ ਸਿੰਘ ਟਿੱਬੀ ਯੂ. ਐਸ. ਏ., ਰਾਜਾ ਟਿੱਬੀ ਯੂ. ਐਸ. ਏ., ਲਵਪ੍ਰੀਤ ਸਿੰਘ ਯੂ. ਐਸ. ਏ., ਵਿਸ਼ਾਲ ਸਿੰਘ ਤੇ ਨਵਦੀਪ ਸਿੰਘ ਸਾਊਥ ਅਫ਼ਰੀਕਾ, ਜਗਮੋਹਨ ਸਿੰਘ ਆਸਟਰੇਲੀਆ, ਕਰਮਜੀਤ ਸਿੰਘ ਕੈਨੇਡਾ, ਅੰਗਰੇਜ਼ ਸਿੰਘ ਕੈਨੇਡਾ, ਪਲਵਿੰਦਰ ਸਿੰਘ ਟਿੱਬੀ ਸਪੇਨ, ਰੀਤਕ ਕੁਵੈਤ ਆਦਿ ਨੇ ਵਿਸ਼ੇਸ਼ ਸਹਿਯੋਗ ਦਿੱਤਾ ਹੈ | ਇਸ ਮੌਕੇ ਜਥੇਦਾਰ ਸ਼ਮਸ਼ੇਰ ਸਿੰਘ ਤੋਂ ਇਲਾਵਾ ਨੰਬਰਦਾਰ ਮੁਖ਼ਤਿਆਰ ਸਿੰਘ, ਸਾਬਕਾ ਸਰਪੰਚ ਸਰੂਪ ਸਿੰਘ, ਸਰਪੰਚ ਬਲਵੀਰ, ਸੁਖਵਿੰਦਰ ਸਿੰਘ ਕਾਲੀ, ਗੁਰਮੇਜ ਸਿੰਘ, ਨੰਬਰਦਾਰ ਸੁਰਿੰਦਰ ਸਿੰਘ, ਬਲਾਕ ਸੰਮਤੀ ਮੈਂਬਰ ਜਸਵਿੰਦਰ ਸਿੰਘ ਅਨੋਖ ਸਿੰਘ, ਮੈਂਬਰ ਪੰਚਾਇਤ ਦਵਿੰਦਰ ਸਿੰਘ, ਮੈਂਬਰ ਮਨਜੀਤ ਸਿੰਘ, ਪੰਚ ਦਿਲਦਾਰ ਸਿੰਘ, ਪੰਚ ਮੁਖ਼ਤਿਆਰ ਸਿੰਘ, ਗੁਰਚਰਨ ਸਿੰਘ ਟਿੱਬੀ, ਗੁਰਮੇਜ ਸਿੰਘ, ਯੁਵਰਾਜ ਸਿੰਘ ਭਰੋਆਣਾ, ਹੀਰਾ ਸਿੰਘ ਭਰੋਆਣਾ ਆਦਿ ਵੀ ਹਾਜ਼ਰ ਸਨ |