06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਮੁਬਾਰਕਪੁਰ ਬਾਓਲੀ 'ਚ ਇਕਾਈ ਦਾ ਗਠਨ <br/>

Ad Position 21
No active advertisement
ਅਜੀਤ ਡੈਸਕ 20-04-2026
ਭੁਲੱਥ, 19 ਅਪ੍ਰੈਲ (ਮੇਹਰ ਚੰਦ ਸਿੱਧੂ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਹਰਿੰਦਰ ਸਿੰਘ ਲੱਖੋਵਾਲ ਸੂਬਾ ਪ੍ਰਧਾਨ ਪੰਜਾਬ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਜ਼ਿਲ੍ਹਾ ਪ੍ਰਧਾਨ ਹਰਪਿੰਦਰ ਸਿੰਘ ਭਿੰਦਾ ਦੀ ਅਗਵਾਈ 'ਚ ਪਿੰਡ ਮੁਬਾਰਕਪੁਰ ਬਾਓਲੀ ਵਿਖੇ ਯੂਨੀਅਨ ਆਗੂਆਂ ਦੀ ਇਕੱਤਰਤਾ ਹੋਈ ਤੇ ਨਵੀਂ ਇਕਾਈ ਦਾ ਗਠਨ ਕੀਤਾ | ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਨੇ ਦੱਸਿਆ ਕਿ ਯੂਨੀਅਨ ਵਲੋਂ ਨੰਬਰਦਾਰ ਲਖਬੀਰ ਸਿੰਘ ਨੂੰ ਮੁਬਾਰਕਪੁਰ ਬਾਓਲੀ ਇਕਾਈ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ ਜਦਕਿ ਮੈਂਬਰ ਵਜੋਂ ਸਵਰਨ ਸਿੰਘ, ਕਸ਼ਮੀਰ ਸਿੰਘ, ਵਰਿੰਦਰਪ੍ਰੀਤ ਸਿੰਘ, ਮਨਪ੍ਰੀਤ ਸਿੰਘ, ਮਹਿੰਦਰ ਸਿੰਘ, ਗੁਰਮੀਤ ਸਿੰਘ, ਪ੍ਰਭਜੀਤ ਸਿੰਘ, ਰੁਪਿੰਦਰ ਸਿੰਘ, ਬੀਬੀ ਸੋਨੀਆ, ਬਲਕਾਰ ਸਿੰਘ, ਬੀਬੀ ਦਵਿੰਦਰ ਕੌਰ, ਅਰਵਿੰਦਰ ਕੌਰ, ਰੁਪਿੰਦਰ ਸਿੰਘ ਤੇ ਸਵਰਨ ਸਿੰਘ ਦੀ ਚੋਣ ਕੀਤੀ ਗਈ | ਇਸ ਮੌਕੇ ਯੂਨੀਅਨ ਆਗੂ ਸੀਨੀਅਰ ਮੀਤ ਪ੍ਰਧਾਨ ਸੁਖਵਿੰਦਰ ਸਿੰਘ ਧਾਲੀਵਾਲ, ਮਨਜੀਤ ਸਿੰਘ ਚੀਮਾ ਸੀਨੀਅਰ ਮੀਤ ਪ੍ਰਧਾਨ, ਗੁਰਨਾਮ ਸਿੰਘ ਪੰਡੋਰੀ ਸੀਨੀਅਰ ਮੀਤ ਪ੍ਰਧਾਨ, ਕੈਸ਼ੀਅਰ ਬਲਵੀਰ ਸਿੰਘ ਪੰਡੋਰੀ ਰਿਟਾਇਰਡ ਜੇ. ਈ. ਜ਼ਿਲ੍ਹਾ ਆਗੂ, ਅਮਰੀਕ ਸਿੰਘ ਬੋਪਾਰਾਏ ਜ਼ਿਲ੍ਹਾ ਮੀਤ ਪ੍ਰਧਾਨ, ਜਗਜੀਤ ਸਿੰਘ ਮੀਤ ਪ੍ਰਧਾਨ ਮੁਬਾਰਕਪੁਰ ਬਾਓਲੀ, ਮੈਂਬਰ ਸਤਨਾਮ ਸਿੰਘ, ਮੈਂਬਰ ਜੋਗਾ ਸਿੰਘ, ਸੁਰਜੀਤ ਸਿੰਘ ਘੁੰਮਣ ਇਕਾਈ ਪ੍ਰਧਾਨ ਗੁਰੂ ਨਾਨਕ ਨਗਰ ਭੁਲੱਥ, ਬਲਜੀਤ ਸਿੰਘ ਤੱਖਰ ਇਕਾਈ ਪ੍ਰਧਾਨ ਰਾਜਪੁਰ ਭੁਲੱਥ, ਰਾਜੂ ਪੰਡੋਰੀ ਇਕਾਈ ਪ੍ਰਧਾਨ, ਸੁਖਵਿੰਦਰ ਸਿੰਘ ਬੋਪਾ ਰਾਏ ਬਲਾਕ ਪ੍ਰਧਾਨ, ਮੈਂਬਰ ਸਿੰਘ ਪੰਡੋਰੀ, ਮੈਂਬਰ ਦੀਦਾਰ ਸਿੰਘ, ਤਜਿੰਦਰ ਸਿੰਘ ਇਕਾਈ ਪ੍ਰਧਾਨ ਭੁਲੱਥ, ਮੱਲ੍ਹੀ ਭੁਲੱਥ, ਮੈਂਬਰ ਜੋਗਾ ਸਿੰਘ, ਡਾ. ਸ਼ਬੀਰ ਭਗਵਾਨਪੁਰ ਤੇ ਹੋਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸਾਹਿਤਕ ਸੰਸਥਾ ਅਦਬੀ ਸ਼ਾਮ ਵਲੋਂ ਹੋਮਿਓਪੈਥਿਕ ਡਾ. ਹਰਭਜਨ ਸਿੰਘ ਦਾ ਸਨਮਾਨ <br/> ਅਗਲੀ ਖ਼ਬਰ ਕਬੱਡੀ ਕੱਪ 'ਚ ਜੇਤੂ ਰਹਿਣ ਵਾਲੇ ਬੱਚਿਆਂ ਦਾ ਸਨਮਾਨ <br/>
Ad Position 24