06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਸਾਹਿਤਕ ਸੰਸਥਾ ਅਦਬੀ ਸ਼ਾਮ ਵਲੋਂ ਹੋਮਿਓਪੈਥਿਕ ਡਾ. ਹਰਭਜਨ ਸਿੰਘ ਦਾ ਸਨਮਾਨ <br/>

Ad Position 21
No active advertisement
ਅਜੀਤ ਡੈਸਕ 20-04-2026
ਕਪੂਰਥਲਾ, 19 ਅਪ੍ਰੈਲ (ਵਿਸ਼ੇਸ਼ ਪ੍ਰਤੀਨਿਧ)-ਸਾਹਿਤਕ ਸੰਸਥਾ ਅਦਬੀ ਸ਼ਾਮ ਵਲੋਂ ਉੱਘੇ ਹੋਮਿਓਪੈਥਿਕ ਡਾ. ਹਰਭਜਨ ਸਿੰਘ ਜਿਨ੍ਹਾਂ ਨੂੰ ਲਾਈਫ਼ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ, ਦੇ ਸਨਮਾਨ 'ਚ ਗੁਰੂ ਨਾਨਕ ਜ਼ਿਲ੍ਹਾ ਲਾਇਬ੍ਰੇਰੀ ਕਪੂਰਥਲਾ 'ਚ ਸੰਸਥਾ ਦੇ ਸਰਪ੍ਰਸਤ ਇੰਜ. ਖਜਾਨ ਸਿੰਘ, ਪ੍ਰਧਾਨ ਪਿ੍ੰਸੀਪਲ ਪੋ੍ਰਮਿਲਾ ਅਰੋੜਾ, ਸਾਬਕਾ ਪ੍ਰਧਾਨ ਸ਼ਹਿਬਾਜ ਖ਼ਾਨ ਦੀ ਪ੍ਰਧਾਨਗੀ ਹੇਠ ਇਕ ਸਮਾਗਮ ਕਰਵਾਇਆ | ਸਮਾਗਮ ਦੇ ਆਰੰਭ 'ਚ ਸੰਸਥਾ ਦੇ ਜਨਰਲ ਸਕੱਤਰ ਨਰਿੰਦਰ ਨੀਤ ਨੇ ਡਾ. ਹਰਭਜਨ ਸਿੰਘ ਨੂੰ ਹੈਲਥ ਐਂਡ ਹੋਮਿਉਪੈਥੀ ਐਕਸਪੋ ਵਲੋਂ ਕਰਵਾਏ ਸਮਾਗਮ 'ਚ ਲਾਈਫ ਟਾਈਮ ਅਚੀਵਮੈਂਟ ਐਵਾਰਡ ਨਾਲ ਸਨਮਾਨਿਤ ਕੀਤੇ ਜਾਣ 'ਤੇ ਮੁਬਾਰਕਬਾਦ ਦਿੱਤੀ | ਉਪਰੰਤ ਸਭਾ ਦੀ ਪ੍ਰਧਾਨ ਪ੍ਰੋਮਿਲਾ ਅਰੋੜਾ ਨੇ ਮਹਿਮਾਨਾਂ ਦਾ ਸਵਾਗਤ ਕੀਤਾ | ਉਨ੍ਹਾਂ ਕਿਹਾ ਕਿ ਡਾ. ਹਰਭਜਨ ਸਿੰਘ ਇਕ ਬਹੁਪੱਖੀ ਸ਼ਖ਼ਸੀਅਤ ਹੋਣ ਦੇ ਨਾਲ ਨਾਲ ਉਸਾਰੂ ਤੇ ਊਰਜਾਵਾਨ ਪ੍ਰਵਿਰਤੀ ਦੀ ਧਾਰਨੀ ਹਨ | ਨਰਿੰਦਰ ਨੀਤ ਨੇ ਕਵੀ ਦਰਬਾਰ ਦਾ ਆਗਾਜ਼ ਕੀਤਾ, ਜਿਸ 'ਚ ਮੁਨੱਜਾ ਇਰਸ਼ਾਦ, ਅਵਤਾਰ ਸਿੰਘ, ਸੁਖਦੇਵ ਪ੍ਰਕਾਸ਼ ਸਭਰਵਾਲ, ਸਹਿਜਪਾਲ ਸਿੰਘ, ਹਰਪ੍ਰੀਤ ਕੌਰ, ਅਮਨ ਗਾਂਧੀ, ਡਾ. ਰਾਜੇਸ਼ਵਰ ਸਿੰਘ ਅਰੋੜਾ, ਸਵਰਾਜ ਕੌਰ, ਮੋਹਨ ਸਿੰਘ ਮੋਤੀ ਤੋਂ ਇਲਾਵਾ ਇੰਜ. ਖਜਾਨ ਸਿੰਘ, ਪ੍ਰੋਮਿਲਾ ਅਰੋੜਾ, ਸ਼ਹਿਬਾਜ ਖ਼ਾਨ ਤੇ ਡਾ. ਹਰਭਜਨ ਸਿੰਘ ਨੇ ਆਪਣੀਆਂ ਚੋਣਵੀਂਆਂ ਰਚਨਾਵਾਂ ਪੇਸ਼ ਕੀਤੀਆਂ | ਕਵੀ ਦਰਬਾਰ ਦੀ ਸਮਾਪਤੀ ਤੋਂ ਬਾਅਦ ਸ਼ਹਿਬਾਜ ਖ਼ਾਨ ਨੇ ਡਾ. ਹਰਭਜਨ ਸਿੰਘ ਦੇ ਜੀਵਨ, ਸਾਹਿਤਕ ਸਫ਼ਰ ਤੇ ਉਨ੍ਹਾਂ ਵਲੋਂ ਸਮਾਜ ਸੇਵਾ ਲਈ ਕੀਤੇ ਜਾ ਰਹੇ ਕਾਰਜਾਂ ਬਾਰੇ ਵਿਸਥਾਰ ਪੂਰਵਕ ਚਾਨਣਾ ਪਾਇਆ | ਬਾਅਦ 'ਚ ਇੰਜ. ਖਜਾਨ ਸਿੰਘ ਨੇ ਡਾ. ਹਰਭਜਨ ਸਿੰਘ ਨੂੰ ਸਨਮਾਨ ਮਿਲਣ 'ਤੇ ਸ਼ੁੱਭਕਾਮਨਾਵਾਂ ਦਿੱਤੀਆਂ | ਇਸ ਮੌਕੇ ਪ੍ਰਧਾਨਗੀ ਮੰਡਲ ਨੇ ਸਾਂਝੇ ਤੌਰ 'ਤੇ ਡਾ. ਹਰਭਜਨ ਸਿੰਘ ਤੇ ਉਨ੍ਹਾਂ ਦੀ ਧਰਮ-ਪਤਨੀ ਰਵਿੰਦਰ ਕੌਰ ਸਾਬਕਾ ਬੈਂਕ ਮੈਨੇਜਰ ਨੂੰ ਸਭਾ ਵਲੋਂ ਸਨਮਾਨਿਤ ਕੀਤਾ | ਸਨਮਾਨ ਪ੍ਰਾਪਤ ਕਰਨ ਤੋਂ ਬਾਅਦ ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਹੈ ਕਿ ਅਦਬੀ ਸਾਂਝ ਵਰਗੀ ਸਾਹਿਤਕ ਸੰਸਥਾ ਨੇ ਮੈਨੂੰ ਸਨਮਾਨਿਤ ਕੀਤਾ ਹੈ | ਸਮਾਗਮ ਦੀ ਸਮਾਪਤੀ 'ਤੇ ਮੁਨੱਜਾ ਇਰਸ਼ਾਦ ਨੇ ਮਹਿਮਾਨਾਂ ਦਾ ਧੰਨਵਾਦ ਕੀਤਾ ਤੇ ਕਿਹਾ ਕਿ ਭਵਿੱਖ ਵਿਚ ਸਭਾ ਅਜਿਹੇ ਸਿਰਜਣਾਤਮਿਕ ਤੇ ਸਾਹਿਤਕ ਸਮਾਗਮ ਕਰਦੀ ਰਹੇਗੀ | ਇਸ ਮੌਕੇ ਪ੍ਰਗਣ ਸਿੰਘ ਧਾਲੀਵਾਲ, ਰਾਜਪਾਲ, ਉਪਕਾਰ ਕੌਰ, ਕੁਲਦੀਪ ਕੌਰ ਮੋਤੀ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸੁਲਤਾਨਪੁਰ ਲੋਧੀ ਦੇ ਲੋਕਾਂ ਲਈ ਵੱਡੀ ਰਾਹਤ, ਅੰਡਰ ਬਰਿਜਾਂ 'ਤੇ ਸ਼ੈੱਡ ਪਾਉਣ ਦਾ ਕੰਮ ਜਲਦ ਸ਼ੁਰੂ <br/> ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਵਲੋਂ ਮੁਬਾਰਕਪੁਰ ਬਾਓਲੀ 'ਚ ਇਕਾਈ ਦਾ ਗਠਨ <br/>
Ad Position 24