ਭੁਲੱਥ, 19 ਅਪ੍ਰੈਲ (ਮਨਜੀਤ ਸਿੰਘ ਰਤਨ)-ਅਲਪਾਈਨ ਇੰਟਰਨੈਸ਼ਨਲ ਪਬਲਿਕ ਸਕੂਲ ਭੁਲੱਥ ਦੇ ਵਿਦਿਆਰਥੀ, ਜਿਨ੍ਹਾਂ ਨੇ ਮੋਹਨ ਬੀਰ ਸਿੰਘ ਬੱਲ ਵਲੋਂ ਕਰਵਾਏ 57ਵੇਂ ਕਬੱਡੀ ਕੱਪ 'ਚ ਹਿੱਸਾ ਲਿਆ ਸੀ, ਜਿਸ 'ਚ ਬਾਬਾ ਫ਼ਤਿਹ ਸਿੰਘ ਕਲੱਬ ਤੇ ਅਲਪਾਈਨ ਅਕੈਡਮੀ ਭੁਲੱਥ ਦੇ ਵਿਚਕਾਰ ਮੈਚ ਹੋਇਆ ਸੀ ਤੇ ਅਲਪਾਈਨ ਅਕੈਡਮੀ ਭੁਲੱਥ ਦੇ ਬੱਚੇ ਜਿੱਤੇ ਸਨ | ਜੇਤੂ ਬੱਚਿਆਂ ਦਾ ਸਨਮਾਨ ਕਬੱਡੀ ਕੱਪ ਦੇ ਪ੍ਰਬੰਧਕ ਡਾ. ਮਾਨ ਸਿੰਘ ਮੁਲਤਾਨੀ ਤੇ ਕਮਲਜੀਤ ਮੰਨਣ ਵਲੋਂ ਬੱਚਿਆਂ ਨੂੰ ਤਗਮੇ ਤੇ ਹਰੇਕ ਬੱਚੇ ਨੂੰ ਹਜ਼ਾਰ-ਹਜ਼ਾਰ ਰੁਪਏ ਦੇ ਕੇ ਕੀਤਾ | ਇਸ ਮੌਕੇ ਡਾ. ਮਾਨ ਵਲੋਂ ਜੇਤੂ ਬੱਚਿਆਂ ਨੂੰ ਵਧਾਈ ਦਿੰਦੇ ਹੋਏ ਦੱਸਿਆ ਗਿਆ ਕਿ ਖੇਡਾਂ ਸਾਡੇ ਜੀਵਨ ਦਾ ਮੁੱਖ ਅੰਗ ਹਨ ਅਤੇ ਸਾਨੂੰ ਆਪਣੇ ਸਰੀਰ ਨੂੰ ਨਿਰੋਗ ਰੱਖਣ ਲਈ ਹਮੇਸ਼ਾ ਕਸਰਤ ਤੇ ਖੇਡਾਂ ਖੇਡਣੀਆਂ ਚਾਹੀਦੀਆਂ ਹਨ | ਇਸ ਮੌਕੇ ਸਕੂਲ ਦੇ ਚੇਅਰਮੈਨ ਬਲਵਿੰਦਰ ਸਿੰਘ ਚੀਮਾ ਵਲੋਂ ਆਏ ਹੋਏ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਮੌਕੇ ਸਮੂਹ ਸਕੂਲ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ |