07-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-04-2026

ਗਊਆਂ ਨੂੰ ਲੈ ਕੇ ਜਾ ਰਹੀ ਗੱਡੀ ਕਾਬੂ, ਡਰਾਈਵਰ ਖ਼ਿਲਾਫ਼ ਕੇਸ ਦਰਜ

Ad Position 21
No active advertisement
ਅਜੀਤ ਡੈਸਕ 20-04-2026
ਫਗਵਾੜਾ, 19 ਅਪੈ੍ਰਲ (ਹਰਜੋਤ ਸਿੰਘ ਚਾਨਾ)-ਸਿਟੀ ਪੁਲਿਸ ਨੇ ਗਊਆਂ ਨੂੰ ਲੈ ਕੇ ਜਾ ਰਹੀ ਇਕ ਗੱਡੀ ਨੂੰ ਕਾਬੂ ਕਰਕੇ ਉਸ ਦੇ ਡਰਾਈਵਰ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਐਸ. ਐਚ. ਓ. ਸਿਟੀ ਅਮਨਪ੍ਰੀਤ ਕੌਰ ਨੇ ਦੱਸਿਆ ਕਿ ਪੁਲਿਸ ਵਲੋਂ ਇਹ ਕੇਸ ਗੁਰਕਰਨ ਪੁੱਤਰ ਹਰਵਿੰਦਰ ਕੁਮਾਰ ਵਾਸੀ ਮੋਤੀ ਬਾਜ਼ਾਰ ਸੂਫ਼ੀਆ ਮੁਹੱਲਾ ਦੇ ਬਿਆਨਾ 'ਤੇ ਦਰਜ ਕੀਤਾ ਗਿਆ ਹੈ | ਸ਼ਿਕਾਇਤਕਰਤਾ ਨੇ ਦੱਸਿਆ ਕਿ ਉਹ ਗਊ ਰਕਸ਼ਾ ਦੱਲ ਦਾ ਮੈਂਬਰ ਹੈ | 18 ਅਪੈ੍ਰਲ ਨੂੰ ਉਸ ਨੂੰ ਸੂਚਨਾ ਮਿਲੀ ਸੀ ਕਿ ਇਕ ਗੱਡੀ ਮਹਿੰਦਰਾ ਬਲੈਰੋ ਜੋ ਹੈਬੋਵਾਲ ਲੁਧਿਆਣਾ ਤੋਂ ਦੋ ਗਾਵਾਂ ਨੂੰ ਲੈ ਕੇ ਫਗਵਾੜਾ ਨੂੰ ਆ ਰਹੀ ਹੈ ਤੇ ਇਹ ਗਾਵਾਂ ਪਿੰਡ ਧੱਕੀ ਪਠਾਨਕੋਟ ਦਰਿਆ ਦੇ ਨਜ਼ਦੀਕ ਛੱਡਣੀਆਂ ਹਨ ਜਿਥੇ ਗਾਵਾਂ ਇਕੱਠੀਆਂ ਕਰਕੇ ਅੱਗੇ ਜੰਮੂ ਕਸ਼ਮੀਰ ਭੇਜੀਆਂ ਜਾਂਦੀਆਂ ਹਨ ਜਿਥੇ ਇਨ੍ਹਾਂ ਦਾ ਕਤਲ ਕਰਕੇ ਗਊ ਮਾਸ ਵੇਚਿਆ ਜਾਂਦਾ ਹੈ | ਜਿਸ ਤੋਂ ਬਾਅਦ ਉਨ੍ਹਾਂ ਇਸ ਗੱਡੀ ਨੂੰ ਆਪਣੇ ਸਾਥੀਆਂ ਸਮੇਤ ਰੋਕਿਆ, ਜਿਸ 'ਚ ਦੋ ਗਾਵਾਂ ਸਵਾਰ ਸਨ ਤੇ ਉਸ ਦੇ ਡਰਾਈਵਰ ਪਾਸੋਂ ਪੁੱਛਗਿੱਛ ਕੀਤੀ ਗਈ ਤੇ ਉਹ ਕੋਈ ਤਸੱਲੀਬਖ਼ਸ਼ ਜਵਾਬ ਨਹੀਂ ਦੇ ਸਕਿਆ ਤੇ ਨਾ ਹੀ ਕਾਗਜ਼ਾਤ ਪੇਸ਼ ਕਰ ਸਕਿਆ | ਜਿਸ 'ਤੇ ਕਾਰਵਾਈ ਕਰਦਿਆਂ ਪੁਲਿਸ ਨੇ ਡਰਾਈਵਰ ਝਿਰਮਲ ਸਿੰਘ ਪੁੱਤਰ ਬੁੱਧ ਸਿੰਘ ਵਾਸੀ ਪਿੰਡ ਮਲਿਆਣਾ ਜ਼ਿਲ੍ਹਾ ਮੋਗਾ ਖ਼ਿਲਾਫ਼ ਕੇਸ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਟੋਲ ਪਲਾਜ਼ਾ ਢਿਲਵਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਕਪੂਰਥਲਾ ਤੇ ਨੈਸ਼ਨਲ ਹਾਈਵੇ ਅਥਾਰਿਟੀ ਜਲੰਧਰ ਅਧੀਨ ਲਿਆਉਣ ਦੀ ਮੰਗ ਮ... ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਣੇ ਮਹਿਲਾ ਕਾਬੂ
Ad Position 24