ਨਡਾਲਾ, 24 ਅਪ੍ਰੈਲ (ਰਘਬਿੰਦਰ ਸਿੰਘ)-ਕਣਕ ਦੀ ਖ਼ਰੀਦ ਸੰਬੰਧੀ ਮਾਰਕੀਟ ਕਮੇਟੀ ਢਿਲਵਾਂ ਦੇ ਚੇਅਰਮੈਨ ਕੁਲਦੀਪ ਪਾਠਕ ਨੇ ਆਪਣੀ ਟੀਮ ਨਾਲ ਲੱਖਣ ਕੇ ਪੱਡਾ ਦੀ ਅਨਾਜ ਮੰਡੀ ਤੇ ਨਿਊ ਪੱਡਾ ਟਰੇਡਿੰਗ ਕੰਪਨੀ ਤੇ ਹਮੀਰਾ ਦੀ ਅਨਾਜ ਮੰਡੀ 'ਚ ਕਿਸਾਨਾਂ ਦੀ ਕਣਕ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਤੇ ਵੱਖ-ਵੱਖ ਅਨਾਜ ਮੰਡੀਆਂ 'ਚ ਆਏ ਕਿਸਾਨਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ | ਲੱਖਣ ਕੇ ਪੱਡਾ ਦੀ ਅਨਾਜ ਮੰਡੀ ਵਿਚ ਕਣਕ ਵੇਚਣ ਆਏ ਕਿਸਾਨ ਸੋਹਨ ਸਿੰਘ ਪੱਡਾ, ਬਲਜਿੰਦਰ ਸਿੰਘ, ਅਵਤਾਰ ਸਿੰਘ, ਕੁਲਵੰਤ ਸਿੰਘ ਮਨਸੂਰਵਾਲ ਨੇ ਮੰਗ ਕੀਤੀ ਕਿ ਮੰਡੀ ਵਿਚ ਕਣਕ ਦੀ ਤੁਲਾਈ ਲਈ ਨਵੇਂ ਆਧੁਨਿਕ ਇਲੈਕਟੋ੍ਰਨਿਕ ਕੰਡੇ ਲਗਾਉਣੇ ਚਾਹੀਦੇ ਹਨ | ਇਸ ਮੌਕੇ ਮਾਰਕੀਟ ਕਮੇਟੀ ਢਿਲਵਾਂ ਦੇ ਚੇਅਰਮੈਨ ਕੁਲਦੀਪ ਪਾਠਕ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਉਹ ਇਸ ਸਬੰਧੀ ਮੰਡੀ ਬੋਰਡ ਪੰਜਾਬ ਦੇ ਚੇਅਰਮੈਨ ਹਰਚੰਦ ਬਰਸਟ ਨਾਲ ਗੱਲਬਾਤ ਕਰਕੇ ਉਨ੍ਹਾਂ ਦੇ ਧਿਆਨ 'ਚ ਲਿਆਉਣਗੇ | ਇਸੇ ਤਰ੍ਹਾਂ ਹਮੀਰਾ ਅਨਾਜ ਮੰਡੀ ਵਿਚ ਜਗਦੀਸ਼ ਟਰੇਡਿੰਗ ਕੰਪਨੀ ਹਮੀਰਾ ਫੜ੍ਹ ਤੇ ਕਣਕ ਵੇਚਣ ਆਏ ਕਿਸਾਨ ਸਤਬੀਰ ਸਿੰਘ ਕੁੱਦੋਵਾਲ, ਜੋਗਿੰਦਰ ਸਿੰਘ ਕੁੱਦੋਵਾਲ, ਸਰਬਜੀਤ ਸਿੰਘ ਧੀਰਪੁਰ, ਜੋਗਿੰਦਰ ਸਿੰਘ ਲੱਖਣ ਖ਼ੁਰਦ, ਬੀਬੀ ਮਨਦੀਪ ਕੌਰ ਕੁੱਦੋਵਾਲ ਆਦਿ ਕਿਸਾਨਾਂ ਨੇ ਮੰਡੀ 'ਚ ਕਿਸਾਨਾਂ ਨੇ ਕਣਕ ਦੀ ਖ਼ਰੀਦ ਦੇ ਪ੍ਰਬੰਧਾਂ ਤੇ ਸੰਤੁਸ਼ਟੀ ਪ੍ਰਗਟ ਕੀਤੀ ਕਿ ਮੰਡੀਆਂ 'ਚ ਕਿਸਾਨਾਂ ਨੂੰ ਕੋਈ ਸਮੱਸਿਆ ਨਹੀਂ ਆ ਰਹੀ | ਇਸ ਮੌਕੇ ਹਰਜੀਤ ਸਿੰਘ ਗੁਡਾਣਾ, ਪਰਮਿੰਦਰ ਸਿੰਘ ਰਿੰਕੂ ਗੁਡਾਣਾ, ਹਰਜਿੰਦਰ ਸਿੰਘ ਗਿੱਲ, ਇਕਬਾਲ ਸਿੰਘ ਕਲਰਕ ਮਾਰਕੀਟ ਕਮੇਟੀ ਢਿਲਵਾਂ, ਰਾਮ ਲਾਲ ਆਦਿ ਸ਼ਾਮਿਲ ਸਨ |