ਸ਼ਾਹਕੋਟ, 26 ਅਪ੍ਰੈਲ (ਨਗਿੰਦਰ ਸਿੰਘ ਬਾਂਸਲ)-ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਤਿਕਾਰ ਹਿੱਤ ਬਣਾਏ ਗਏ ਬੇਅਦਬੀ ਸੰਬੰਧੀ ਕਾਨੂੰਨ 2026 ਦੇ ਪਾਸ ਹੋਣ ਦੀ ਖੁਸ਼ੀ 'ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜ ਰਹੇ ਸਵ. ਰਤਨ ਸਿੰਘ ਕਾਕੜ ਕਲਾਂ ਦੇ ਪਰਿਵਾਰ ਵਲੋਂ ਗੁਰਦੁਆਰਾ ਤੀਰਥਸਰ (ਤਪਾ ਸਾਹਿਬ) ਨੇੜੇ ਦਾਣਾ ਮੰਡੀ ਪਰਜੀਆ ਕਲਾਂ ਪਿੰਡ ਗੇਹਲਣ ਵਿਖੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ | ਇਸ ਮÏਕੇ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਦੇ ਸੂਬਾ ਵਾਈਸ ਪ੍ਰਧਾਨ ਤੇ ਇਨਫੋਟੈਕ ਪੰਜਾਬ ਦੇ ਡਾਇਰੈਕਟਰ ਬੀਬੀ ਰਣਜੀਤ ਕੌਰ ਕਾਕੜ ਕਲਾਂ ਨੇ ਕਿਹਾ ਕਿ ਪੰਜਾਬ 'ਚ ਬੇਅਦਬੀਆਂ ਵਿਰੁੱਧ ਸੂਬੇ ਦੀ 'ਆਪ' ਸਰਕਾਰ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪਾਸ ਕੀਤਾ ਬਿੱਲ ਰਾਜਪਾਲ ਵਲੋਂ ਮਨਜ਼ੂਰੀ ਮਿਲਣ ਨਾਲ ਕਾਨੂੰਨ ਬਣ ਗਿਆ ਹੈ | ਇਸ ਮÏਕੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਕਾਕੜ ਕਲਾਂ ਪਰਿਵਾਰ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਵੀ ਕੀਤਾ | ਇਸ ਮÏਕੇ ਗੁਰੂ ਕਾ ਲੰਗਰ ਅਤੁੱਟ ਵਰਤਾਇਆ | ਇਸ ਮੌਕੇ ਮੁੱਖ ਗ੍ਰੰਥੀ ਭਾਈ ਸੁਖਦੇਵ ਸਿੰਘ ਸ਼ਾਨ, ਹਰਜੀਤ ਸਿੰਘ, ਰਾਜਦੀਪ ਸਿੰਘ, ਆਸੀਸ ਕÏਰ, ਸਾਹਿਬ ਕÏਰ, ਮਨਦੀਪ ਸਿੰਘ ਝੀਤਾ ਪੀ. ਏ., ਲਛਮਣ ਸਿੰਘ ਪੂਨੀਆਂ, ਹਰਭਜਨ ਸਿੰਘ ਖ਼ਾਲਸਾ ਸਾਬਕਾ ਸਰਪੰਚ ਪਰਜੀਆ ਕਲਾਂ, ਕੇਵਲ ਕ੍ਰਿਸ਼ਨ ਮੱਟੂ, ਰਮੇਸ਼ ਹੰਸ, ਅਮਰਜੀਤ ਕÏਰ, ਗੁਰਮੀਤ ਸਿੰਘ, ਰਣਜੀਤ ਸਿੰਘ, ਅਵਤਾਰ ਸਿੰਘ, ਅਮਰੀਕ ਸਿੰਘ, ਜਗੀਰ ਸਿੰਘ, ਮਦਨ ਲਾਲ, ਤੇਜੀ ਕੰਗ, ਲਖਵੀਰ ਸਿੰਘ ਲੱਖਾ, ਬਲਾਕ ਪ੍ਰਧਾਨ ਬਲਬੀਰ ਸਿੰਘ, ਕਮਲਦੀਪ ਸਿੰਘ, ਬਲਵਿੰਦਰ ਕÏਰ ਹੰਸ ਆਦਿ ਹਾਜ਼ਰ ਸਨ |