13-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-05-2026

ਸੈਰ ਕਰ ਰਹੇ ਵਿਅਕਤੀ ਦੀ ਕੁੱਟਮਾਰ ਕਰਨ ਸਬੰਧੀ ਅਣਪਛਾਤੇ ਖ਼ਿਲਾਫ਼ ਕੇਸ ਦਰਜ

Ad Position 21
No active advertisement
ਅਜੀਤ ਡੈਸਕ 02-05-2026
ਫਗਵਾੜਾ, 1 ਮਈ (ਹਰਜੋਤ ਸਿੰਘ ਚਾਨਾ)-ਪਿੰਡ ਅਕਾਲਗੜ੍ਹ ਵਿਖੇ ਸੈਰ ਕਰ ਰਹੇ ਵਿਅਕਤੀਆਂ ਦੀ ਕੁੱਟਮਾਰ ਕਰਨ ਦੇ ਸਬੰਧ 'ਚ ਸਦਰ ਪੁਲਿਸ ਨੇ ਅਣਪਛਾਤੇ ਵਿਅਕਤੀ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਜਸਵੰਤ ਸਿੰਘ ਪੁੱਤਰ ਸਰੂਪ ਸਿੰਘ ਵਾਸੀ ਪਿੰਡ ਅਕਾਲਗੜ੍ਹ ਨੇ ਪੁਲਿਸ ਨੂੰ ਦਿੱਤੀ ਸ਼ਿਕਾਇਤ 'ਚ ਦੱਸਿਆ ਕਿ 27 ਅਪੈ੍ਰਲ ਨੂੰ ਉਹ ਤੇ ਉਸ ਦੇ ਪਿੰਡ ਦਾ ਮਲਕੀਅਤ ਸਿੰਘ ਜੋ ਰਾਏਪੁਰ ਛੱਤੀਸਗੜ੍ਹ ਵਿਖੇ ਟਰਾਂਸਪੋਰਟ ਦਾ ਕੰਮ ਕਰਦਾ ਹੈ ਉਹ ਸੈਰ ਕਰ ਰਹੇ ਸੀ ਤਾਂ ਮੋਟਰਸਾਈਕਲ ਤੇ ਆਏ ਨੌਜਵਾਨ ਵਲੋਂ ਉਸ ਦੇ ਤਿੱਖੀ ਚੀਜ਼ ਮਾਰ ਕੇ ਹਮਲਾ ਕਰ ਦਿੱਤਾ ਤੇ ਨਾਲ ਹੀ ਉਸ ਦੇ ਸਾਥੀ ਦੀ ਵੀ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਨ੍ਹਾਂ ਨੂੰ ਜ਼ਖਮੀ ਕਰ ਦਿੱਤਾ | ਜਿਸ ਸਬੰਧ 'ਚ ਪੁਲਿਸ ਨੇ ਅਣਪਛਾਤੇ ਵਿਅਕਤੀਆਂ ਖ਼ਿਲਾਫ਼ ਕੇਸ ਦਰਜ ਕੀਤਾ ਹੈ | ਇਸੇ ਤਰ੍ਹਾਂ ਮੋਤੀ ਬਾਜ਼ਾਰ ਵਿਖੇ ਕੁੱਟਮਾਰ ਕਰਨ ਦੇ ਸਬੰਧ 'ਚ ਸਿਟੀ ਪੁਲਿਸ ਨੇ ਅੱਧੀ ਦਰਜਨ ਤੋਂ ਵੱਧ ਵਿਅਕਤੀਆਂ ਖ਼ਿਲਾਫ਼ ਵੱਖ ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਹੈ | ਸ਼ਿਕਾਇਤ ਕਰਤਾ ਮਦਨ ਲਾਲ ਪੁੱਤਰ ਅਮਰਨਾਥ ਵਾਸੀ ਮੋਤੀ ਬਾਜ਼ਾਰ ਨੇ ਪੁਲਿਸ ਨੂੰ ਦਿੱਤੇ ਬਿਆਨਾ 'ਚ ਦੱਸਿਆ ਕਿ ਉਹ ਆਪਣੇ ਘਰ 'ਚ ਮੌਜੂਦ ਸੀ ਤਾਂ ਉਕਤ ਵਿਅਕਤੀ ਉਸ ਦੇ ਘਰ 'ਚ ਦਾਖ਼ਲ ਹੋ ਗਏ ਤੇ ਉਨ੍ਹਾਂ ਨੂੰ ਧਮਕੀਆਂ ਦਿੰਦਿਆਂ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੇ ਉਸ ਨੰੂ ਖਿੱਚ ਧੂਹ ਕਰਕੇ ਗਲੀ 'ਚ ਲੈ ਗਏ | ਜਦੋਂ ਉਸ ਵਲੋਂ ਰੌਲਾ ਪਾਇਆ ਤਾਂ ਉਸ ਦਾ ਲੜਕਾ ਧਰਮਿੰਦਰ ਛੁਡਾਉਣ ਲਈ ਆ ਗਿਆ ਤੇ ਹਮਲਾਵਰਾਂ ਨੇ ਉਸ ਦੀ ਵੀ ਕੁੱਟਮਾਰ ਕੀਤੀ | ਜਿਸ ਸਬੰਧ 'ਚ ਪੁਲਿਸ ਨੇ ਸੋਮਨਾਥ ਪੁੱਤਰ ਦਰਸ਼ਨ ਲਾਲ, ਸੁਮਨ ਪਤਨੀ ਸੋਮਨਾਥ, ਮੁਸਕਾਨ ਪੁੱਤਰੀ ਸੋਮਨਾਥ, ਰੱਜੀ ਪੁੱਤਰੀ ਸੋਮਨਾਥ ਵਾਸੀਆਨ ਮੋਤੀ ਬਾਜ਼ਾਰ, ਰਾਣੀ ਵਾਸੀ ਅੰਮਿ੍ਤਸਰ, ਭੋਲੂ ਪੁੱਤਰ ਰਾਣੀ ਵਾਸੀ ਅੰਮਿ੍ਤਸਰ, ਸੂਸਾ ਵਾਸੀ ਜਲੰਧਰ, ਗਗਨ, ਬਾਦਲ, ਰਾਹੁਲ ਪੁੱਤਰਾਨ ਸੂਸਾ ਵਾਸੀਆਨ ਜਲੰਧਰ ਖ਼ਿਲਾਫ਼ ਕੇਸ ਦਰਜ ਕੀਤਾ ਹੈ |
Ad Position 22
No active advertisement
ਪਿਛਲੀ ਖ਼ਬਰ ਮਰਦਮਸ਼ੁਮਾਰੀ ਦੀਆਂ ਡਿਊਟੀਆਂ ਸੰਬੰਧੀ ਸਾਂਝੇ ਅਧਿਆਪਕ ਮੋਰਚੇ ਦਾ ਵਫ਼ਦ ਨਗਰ ਨਿਗਮ ਫਗਵਾੜਾ ਦੇ ਕਮਿਸ਼ਨਰ ਨੂੰ ਮਿਲਿਆ ਅਗਲੀ ਖ਼ਬਰ ਦਸਵੀਂ ਜਮਾਤ ਦੀ ਪ੍ਰੀਖਿਆ 'ਚੋਂ ਅੱਵਲ ਰਹੇ ਵਿਦਿਆਰਥੀਆਂ ਦਾ ਸਕੂਲ ਵੱਲੋਂ ਸਨਮਾਨ
Ad Position 24