04-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-05-2026

ਬਲਜਿੰਦਰ ਸਿੰਘ ਨੇ ਬਤੌਰ ਇੰਸਪੈਕਟਰ ਸਹਿਕਾਰੀ ਸਭਾਵਾਂ ਵਜੋਂ ਅਹੁਦਾ ਸੰਭਾਲਿਆ

Ad Position 21
repet_subhas-goyals [Copy P29]
ਅਜੀਤ ਡੈਸਕ 03-05-2026
ਸੁਲਤਾਨਪੁਰ ਲੋਧੀ, 2 ਮਈ (ਥਿੰਦ)-ਬਲਜਿੰਦਰ ਸਿੰਘ ਵਲੋਂ ਇੰਸਪੈਕਟਰ ਸਹਿਕਾਰੀ ਸਭਾਵਾਂ ਸੁਲਤਾਨਪੁਰ ਲੋਧੀ ਵਜੋਂ ਚਾਰਜ ਸੰਭਾਲ ਕੇ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ | ਅਹੁਦਾ ਸੰਭਾਲਣ ਮੌਕੇ ਦਫ਼ਤਰ ਵਿਚ ਇੱਕ ਸਧਾਰਣ ਪਰ ਪ੍ਰਭਾਵਸ਼ਾਲੀ ਸਮਾਗਮ ਕਰਵਾਇਆ ਗਿਆ, ਜਿਸ 'ਚ ਵਿਭਾਗ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਇਲਾਕੇ ਦੀਆਂ ਸਹਿਕਾਰੀ ਸਭਾਵਾਂ ਨਾਲ ਸੰਬੰਧਿਤ ਸਕੱਤਰਾਂ ਅਤੇ ਮੈਂਬਰਾਂ ਨੇ ਭਾਗ ਲਿਆ | ਚੇਅਰਮੈਨ ਗੁਰਚਰਨ ਸਿੰਘ ਬਿੱਟੂ, ਸਰਪੰਚ ਮੇਜਰ ਸਿੰਘ ਜੈਨਪੁਰ, ਪ੍ਰਧਾਨ ਹਰਜੀਤ ਸਿੰਘ ਅਤੇ ਸਕੱਤਰ ਅਵਤਾਰ ਸਿੰਘ ਸਮੇਤ ਸਹਿਯੋਗੀਆਂ ਵੱਲੋਂ ਫੁੱਲਾਂ ਦਾ ਸੁੰਦਰ ਗੁਲਦਸਤਾ ਭੇਂਟ ਕਰਕੇ ਉਨ੍ਹਾਂ ਨੂੰ ਨਵੀਂ ਜ਼ਿੰਮੇਵਾਰੀ ਲਈ ਵਧਾਈਆਂ ਦਿੱਤੀਆਂ ਗਈਆਂ | ਇਸ ਮੌਕੇ ਗੱਲਬਾਤ ਕਰਦੇ ਹੋਏ ਬਲਜਿੰਦਰ ਸਿੰਘ ਨੇ ਕਿਹਾ ਕਿ ਉਹ ਆਪਣੇ ਫਰਜ਼ਾਂ ਨੂੰ ਪੂਰੀ ਇਮਾਨਦਾਰੀ ਅਤੇ ਪਾਰਦਰਸ਼ਿਤਾ ਨਾਲ ਅਦਾ ਕਰਨ ਲਈ ਵਚਨਬੱਧ ਹਨ | ਉਨ੍ਹਾਂ ਕਿਹਾ ਕਿ ਸਹਿਕਾਰੀ ਸਭਾਵਾਂ ਦੀ ਮਜ਼ਬੂਤੀ ਅਤੇ ਕਿਸਾਨਾਂ ਦੇ ਹਿੱਤਾਂ ਦੀ ਰੱਖਿਆ ਉਨ੍ਹਾਂ ਦੀ ਪਹਿਲ ਰਹੇਗੀ | ਇਸ ਦੇ ਨਾਲ ਹੀ ਉਨ੍ਹਾਂ ਨੇ ਸਟਾਫ਼ ਅਤੇ ਸਭਾ ਮੈਂਬਰਾਂ ਨਾਲ ਮਿਲਜੁਲ ਕੇ ਕੰਮ ਕਰਨ ਦੀ ਇੱਛਾ ਜਤਾਈ ਤਾਂ ਜੋ ਲੋਕਾਂ ਨੂੰ ਵਧੀਆ ਸੇਵਾਵਾਂ ਪ੍ਰਦਾਨ ਕੀਤੀਆਂ ਜਾ ਸਕਣ | ਇਸ ਮੌਕੇ ਇੰਦਰਬੀਰ ਸਿੰਘ ਇੰਸਪੈਕਟਰ, ਸੁਖਜਿੰਦਰ ਸਿੰਘ ਕਬੀਰਪੁਰ ਮੀਤ ਪ੍ਰਧਾਨ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ ਸੁਲਤਾਨਪੁਰ ਲੋਧੀ, ਹਰਕੁੰਦਨ ਸਿੰਘ ਡੱਲਾ ਪੈੱ੍ਰਸ ਸਕੱਤਰ, ਅਵਤਾਰ ਸਿੰਘ ਸਕੱਤਰ ਡਡਵਿੰਡੀ ਸੋਸਾਇਟੀ, ਸੁਖਜਿੰਦਰ ਸਿੰਘ ਬੁੱਸੋਵਾਲ ਜਨਰਲ ਸਕੱਤਰ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ,ਬਰਜਿੰਦਰ ਸਿੰਘ ਫੌਜੀ ਕਲੋਨੀ ਕੈਸ਼ੀਅਰ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ, ਜਗੀਰ ਸਿੰਘ ਜੱਬੋਵਾਲ ਕਮੇਟੀ ਮੈਂਬਰ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ, ਹਰਪ੍ਰੀਤ ਸਿੰਘ ਹਰਨਾਮਪੁਰ ਜਨਰਲ ਸਕੱਤਰ ਸਹਿਕਾਰੀ ਸਭਾਵਾਂ ਕਰਮਚਾਰੀ ਯੂਨੀਅਨ, ਬਲਜਿੰਦਰ ਸਿੰਘ ਬਿਧੀਪੁਰ ਸਕੱਤਰ ਨਵਦੀਪ ਸਿੰਘ ਸੇਲਜ਼ਮੈਨ ਜੱਬੋਵਾਲ ਕਰਮਬੀਰ ਸਿੰਘ ਸੇਲਜ਼ਮੈਨ ਟਿੱਬਾ, ਜਗਦੀਪ ਸਿੰਘ ਮੈਨੇਜਰ ਸੀ ਐੱਮ ਐੱਸ ਸੁਲਤਾਨਪੁਰ ਲੋਧੀ, ਗੁਰਚਰਨ ਸਿੰਘ ਬਿੱਟੂ ਚੇਅਰਮੈਨ, ਪਰਵਿੰਦਰ ਸਿੰਘ ਮੀਡੀਆ ਇੰਚਾਰਜ, ਹਰਜੀਤ ਸਿੰਘ ਪ੍ਰਧਾਨ, ਮੇਜਰ ਸਿੰਘ ਸਰਪੰਚ ਜੈਨਪੁਰ, ਜੋਗਿੰਦਰ ਸਿੰਘ ਸਰਪੰਚ, ਗੁਰਚਰਨ ਸਿੰਘ ਮੀਰਪੁਰ, ਸਾਬੀ ਮੀਰ ਪੁਰ, ਜਤਿੰਦਰਜੀਤ ਸਿੰਘ ਮੀਡੀਆ ਇੰਚਾਰਜ, ਸਰਬਣ ਸਿੰਘ ਡਾਇਰੈਕਟਰ ਮਨਜੀਤ ਸਿੰਘ ਸੀਨੀਅਰ ਆਗੂ ਆਦਿ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਜੈਨਪੁਰ ਦੇ ਵਾਲੀਬਾਲ ਨਾਈਟ ਟੂਰਨਾਮੈਂਟ ਦਾ ਖ਼ਿਤਾਬ ਦੇਸਲ ਕਲੱਬ ਨੇ ਜਿੱਤਿਆ ਅਗਲੀ ਖ਼ਬਰ ਡਾ. ਚੱਬੇਵਾਲ ਨੇ ਕਰਵਾਈ ਫਗਵਾੜਾ-ਹੁਸ਼ਿਆਰਪੁਰ ਰੋਡ ਤੋਂ ਢੱਕ ਪਲਾਹੀ ਸੜਕ ਦੇ ਕੰਮ ਦੀ ਸ਼ੁਰੂਆਤ
Ad Position 24