05-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਸ਼ੇਖੂਪੁਰ ਵਿਖੇ ਘਰ ਦੀ ਛੱਤ 'ਤੇ ਲੱਗੇ ਬੀ. ਐੱਸ. ਐੱਨ. ਐੱਲ. ਦੇ ਟਾਵਰ ਦੇ ਕਮਰੇ ਨੂੰ ਲੱਗੀ ਅੱਗ

Ad Position 21
No active advertisement
ਅਜੀਤ ਡੈਸਕ 04-05-2026
ਕਪੂਰਥਲਾ 3 ਮਈ (ਅਮਨਜੋਤ ਸਿੰਘ ਵਾਲੀਆ)-ਕਪੂਰਥਲਾ ਦੇ ਸ਼ੇਖੂਪੁਰ ਸਥਿਤ ਇਕ ਘਰ ਦੀ ਛੱਤ 'ਤੇ ਲੱਗੇ ਬੀ.ਐੱਸ.ਐਨ.ਐਲ. ਕੰਪਨੀ ਦੇ ਟਾਵਰ ਦੇ ਕਮਰੇ ਨੂੰ ਅਚਾਨਕ ਅੱਗ ਲੱਗ ਗਈ, ਜਿਸ ਨਾਲ ਟਾਵਰ ਦਾ ਸਾਰਾ ਸਮਾਨ ਸੜ ਕੇ ਸਵਾਹ ਹੋ ਗਿਆ | ਪ੍ਰਾਪਤ ਜਾਣਕਾਰੀ ਅਨੁਸਾਰ ਕਪੂਰਥਲਾ ਦੇ ਸ਼ੇਖੂਪੁਰ ਅੱਡੇ ਉੱਤੇ ਸਥਿਤ ਅਨੋਖ ਸਿੰਘ ਦੀ ਘਰ ਦੀ ਛੱਤ ਉੱਤੇ ਲੱਗੇ ਬੀ.ਐੱਸ.ਐਨ.ਐਲ. ਕੰਪਨੀ ਤੇ ਟਾਵਰ ਦੇ ਕਮਰੇ ਨੂੰ ਅਚਾਨਕ ਸਵੇਰੇ 11 ਵਜੇ ਦੇ ਕਰੀਬ ਅੱਗ ਲੱਗ ਗਈ, ਪਰਿਵਾਰਿਕ ਮੈਂਬਰ ਉਸ ਸਮੇਂ ਘਰ ਵਿਚ ਰੋਟੀ ਖਾ ਰਹੇ ਸਨ ਕਿ ਅਚਾਨਕ ਬਾਹਰੋਂ ਲੋਕਾਂ ਨੇ ਦੱਸਿਆ ਕਿ ਤੁਹਾਡੀ ਛੱਤ ਉੱਤੇ ਕਾਫ਼ੀ ਧੰੂਆਂ ਨਿਕਲ ਰਿਹਾ ਹੈ, ਜਦੋਂ ਪਰਿਵਾਰਕ ਮੈਂਬਰਾਂ ਨੇ ਬਾਹਰ ਆ ਕੇ ਦੇਖਿਆ ਤਾਂ ਟਾਵਰ ਦੇ ਹੇਠਲੇ ਹਿੱਸੇ ਵਿਚੋਂ ਅੱਗ ਦੀਆਂ ਲਪਟਾਂ ਨਿਕਲਣੀਆਂ ਸ਼ੁਰੂ ਹੋ ਚੁੱਕੀਆਂ ਸਨ | ਹੌਲੀ-ਹੌਲੀ ਅੱਗ ਨੇ ਭਿਆਨਕ ਰੂਪ ਧਾਰ ਲਿਆ ਤਾਂ ਪਰਿਵਾਰਿਕ ਮੈਂਬਰਾਂ ਨੇ ਤੁਰੰਤ ਹੀ ਫਾਇਰ ਬਿ੍ਗੇਡ ਵਾਲਿਆਂ ਨੂੰ ਫ਼ੋਨ ਕੀਤਾ, ਕਰੀਬ 10 ਤੋਂ 15 ਮਿੰਟ ਦੇ ਵਿਚ ਫਾਇਰ ਬਿ੍ਗੇਡ ਵਾਲਿਆਂ ਦੀ ਗੱਡੀ ਮੌਕੇ ਉੱਤੇ ਪਹੁੰਚ ਗਈ | ਫਾਇਰ ਮੇਨ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟੀਮ ਨੇ ਤੁਰੰਤ ਹੀ ਅੱਗ ਉੱਤੇ ਕਾਬੂ ਪਾ ਲਿਆ | ਪਰਿਵਾਰਿਕ ਮੈਂਬਰ ਯਾਦਵਿੰਦਰ ਸਿੰਘ ਨੇ ਦੱਸਿਆ ਕਿ ਇਸ ਲੱਗੀ ਅੱਗ ਨਾਲ ਛੱਤ ਉੱਤੇ ਲੱਗੇ ਟਾਵਰ ਦਾ ਹੀ ਨੁਕਸਾਨ ਹੋਇਆ ਹੈ, ਜਦ ਕਿ ਪਰਿਵਾਰ ਵਾਲਿਆਂ ਦੇ ਜਾਨੀ ਤੇ ਮਾਲੀ ਨੁਕਸਾਨ ਤੋਂ ਬਚਾਅ ਰਿਹਾ |
Ad Position 22
No active advertisement
ਪਿਛਲੀ ਖ਼ਬਰ 'ਆਪ' ਦੇ ਹਲਕਾ ਯੂਥ ਪ੍ਰਧਾਨ ਜਸਪ੍ਰੀਤ ਸਹਿਗਲ ਆਪਣੇ ਸਾਥੀਆਂ ਨਾਲ ਕਾਂਗਰਸ 'ਚ ਸ਼ਾਮਿਲ ਅਗਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਣੇ ਇੱਕ ਕਾਬੂ, ਨਸ਼ੇ ਦਾ ਸੇਵਨ ਕਰਨ ਵਾਲੇ ਦੋ ਕਾਬੂ
Ad Position 24