06-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-05-2026

ਕਿਰਤੀ ਕਿਸਾਨ ਯੂਨੀਅਨ ਦੀ ਹੋਈ ਜ਼ਿਲ੍ਹਾ ਵਿਸਥਾਰੀ ਮੀਟਿੰਗ

Ad Position 21
No active advertisement
ਅਜੀਤ ਡੈਸਕ 04-05-2026
ਭੰਡਾਲ ਬੇਟ, 3 ਮਈ (ਜੋਗਿੰਦਰ ਸਿੰਘ ਜਾਤੀਕੇ)-ਕਿਰਤੀ ਕਿਸਾਨ ਯੂਨੀਅਨ ਦੀ ਜ਼ਿਲੇ੍ਹ ਭਰ ਦੀ ਵਿਸਥਾਰੀ ਮੀਟਿੰਗ ਭੰਡਾਲ ਬੇਟ ਵਿਖੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਅਤੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨੇਮਲ ਦੀ ਅਗਵਾਈ ਹੇਠ ਹੋਈ | ਮੀਟਿੰਗ ਦੌਰਾਨ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪ੍ਰਧਾਨ ਬਲਵਿੰਦਰ ਸਿੰਘ ਭੁੱਲਰ ਤੇ ਜ਼ਿਲ੍ਹਾ ਸਕੱਤਰ ਤਰਸੇਮ ਸਿੰਘ ਬੰਨੇਮਲ ਨੇ ਕਿਹਾ ਕੇ ਮੀਟਿੰਗ ਵਿਚ ਦੋ ਏਜੰਡਿਆਂ ਤੇ ਵਿਚਾਰ ਚਰਚਾ ਕੀਤੀ ਗਈ ਹੈ | ਪਹਿਲਾ ਏਜੰਡਾ ਸੰਯੁਕਤ ਮੋਰਚੇ ਦੇ ਸੱਦੇ 'ਤੇ ਬਿਆਸ ਮੈਨੇਜਮੈਂਟ ਬੋਰਡ ਵਿਚੋਂ ਪੰਜਾਬ ਦੀ ਮੈਂਬਰਸ਼ਿਪ ਖ਼ਤਮ ਕਰਨ ਦੇ ਖ਼ਿਲਾਫ਼ ਲੋਕ ਭਵਨ ਗਵਰਨਰ ਹਾਊਸ ਵੱਲ ਨੂੰ ਕੀਤੇ ਜਾ ਰਹੇ ਮਾਰਚ ਵਿਚ ਕਿਰਤੀ ਕਿਸਾਨ ਯੂਨੀਅਨ ਕਪੂਰਥਲੇ ਤੋਂ ਵੱਡੀ ਗਿਣਤੀ ਵਿਚ ਸ਼ਾਮਿਲ ਹੋਵੇਗੀ ਤੇ ਨਾਲ ਹੀ ਫ਼ੈਸਲਾ ਕੀਤਾ ਗਿਆ 4 ਮਈ ਤੋਂ ਪਿੰਡਾਂ ਵਿਚ ਕਿਰਤੀ ਕਿਸਾਨ ਯੂਨੀਅਨ ਦੀ ਮੈਂਬਰਸ਼ਿਪ ਸ਼ੁਰੂ ਕੀਤੀ ਜਾਵੇਗੀ | ਇਸ ਮੌਕੇ ਕਿਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਪੈੱ੍ਰਸ ਸਕੱਤਰ ਕੁਲਵਿੰਦਰ ਸਿੰਘ ਭੰਡਾਲ ਬੇਟ, ਸੀਤਲ ਸਿੰਘ ਸੰਗੋਜਲਾ, ਜਸਮੇਲ ਸਿੰਘ ਸੁਰਖਪੁਰ, ਸੱਜਣ ਸਿੰਘ ਭੰਡਾਲ, ਅੰਮਿ੍ਤ ਧਾਲੀਵਾਲ, ਕਰਮਜੀਤ ਸਿੰਘ ਨੂਰਪੁਰ ਜੱਟਾਂ, ਬਿਕਰਮ ਸਿੰਘ ਭੀਲਾ, ਦਿਲਬਾਗ ਸਿੰਘ ਨੂਰਪੁਰ ਰਾਜਪੂਤਾਂ, ਭਜਨ ਸਿੰਘ ਸੰਗੋਜਲਾ, ਅਵਤਾਰ ਸਿੰਘ ਸੁਰਖਪੁਰ, ਹਰਵਿੰਦਰ ਸਿੰਘ ਸੁਰਖਪੁਰ, ਮਨਦੀਪ ਸਿੰਘ ਖ਼ਾਨਪੁਰ, ਗੁਰਭੇਜ ਸਿੰਘ ਬੂਹ, ਜੁਗਰਾਜ ਸਿੰਘ ਫੱਤੂਢੀਂਗਾ, ਨਡਾਲਾ ਬਲਾਕ ਪ੍ਰਧਾਨ ਜਗਜੀਤ ਸਿੰਘ ਔਜਲਾ, ਸੁਭਾਨਪੁਰ ਸਰਕਲ ਪ੍ਰਧਾਨ ਗੁਰਬਾਗ ਸਿੰਘ ਤਾਜਪੁਰ, ਸੁਰਿੰਦਰ ਸਿੰਘ ਗ਼ਦਰੀ ਬਾਬਾ ਕਾਲਾ ਸੰਘਿਆਂ, ਹਰਮੇਲ ਸਿੰਘ ਕਾਲਾ ਕੋਠੇ, ਬਲਵਿੰਦਰ ਸਿੰਘ ਦੇਸਲ, ਗੁਰਪ੍ਰੀਤ ਸਿੰਘ ਬੂਹ, ਜੱਸੀ ਖੱਦਰ, ਜਸਵੰਤ ਸਿੰਘ ਚੱਕੋਕੀ, ਹਰਦੀਪ ਸਿੰਘ ਭੰਡਾਲ ਆਦਿ ਸ਼ਾਮਲ ਸਨ |
Ad Position 22
No active advertisement
ਪਿਛਲੀ ਖ਼ਬਰ ਗੈਸ ਸਿਲੰਡਰਾਂ 'ਚ ਕੀਤਾ ਗਿਆ ਵਾਧਾ ਨਿੰਦਣਯੋਗ-ਜਗਜੀਤ ਸਿੰਘ ਸ਼ੰਮੀ ਅਗਲੀ ਖ਼ਬਰ 'ਆਪ' ਦੇ ਹਲਕਾ ਯੂਥ ਪ੍ਰਧਾਨ ਜਸਪ੍ਰੀਤ ਸਹਿਗਲ ਆਪਣੇ ਸਾਥੀਆਂ ਨਾਲ ਕਾਂਗਰਸ 'ਚ ਸ਼ਾਮਿਲ
Ad Position 24