ਕਾਲਾ ਸੰਘਿਆਂ, 3 ਮਈ (ਸੰਘਾ)-ਜੇਲ੍ਹ ਪੈਨਸ਼ਨਰ ਵੱਲੋਂ ਮਿਲ ਕੇ ਲੇਬਰ ਡੇ ਮਨਾਇਆ ਗਿਆ | ਯੂਨਿਟ ਜਲੰਧਰ ਅਤੇ ਕਪੂਰਥਲਾ ਦੇ ਜੇਲ੍ਹ ਪੈਨਸ਼ਨਰ ਸਾਥੀਆ ਵੱਲੋਂ ਮਾਹੀਨਾਵਰੀ ਮੀਟਿੰਗ ਸੂਬਾ ਮੀਤ ਪ੍ਰਧਾਨ ਨਿਰਮਲ ਸਿੰਘ ਗਿੱਲ ਦੀ ਪ੍ਰਧਾਨਗੀ ਹੇਠ ਕੀਤੀ ਗਈ ਜਿਸ ਵਿਚ ਯੂਨਿਟ ਜਲੰਧਰ ਅਤੇ ਕਪੂਰਥਲਾ ਦੇ ਮੀਤ ਪ੍ਰਧਾਨ ਪਰਮਜੀਤ ਸਿੰਘ ਗਿੱਲ ਖ਼ਜ਼ਾਨਚੀ ਜਸਮੇਲ ਸਿੰਘ ਸਹਾਇਕ ਕੇਵਲ ਸਿੰਘ, ਬਲਦੇਵ ਸਿੰਘ ਗੁਰਮੀਤ ਸਿੰਘ, ਬਿਕਰਮਜੀਤ ਸਿੰਘ, ਹਰਜਿੰਦਰ ਸਿੰਘ ਨਾਭਾ, ਚਿਮਨ ਸਿੰਘ, ਨਗਿੰਦਰ ਸਿੰਘ, ਕੁਲਵੰਤ ਸਿੰਘ ਹਰਭਜਨ ਲਾਲ, ਜਸਵਿੰਦਰ ਕੁਮਾਰ ਮੀਟਿੰਗ ਵਿਚ ਸ਼ਾਮਲ ਹੋਏ | ਬੀਤੇ ਮਹੀਨੇ ਡੀਆਈਜੀ ਜੇਲ੍ਹਾਂ ਹੈੱਡ ਆਫਿਸ ਚੰਡੀਗੜ੍ਹ ਨੂੰ ਜੋ ਮੰਗ ਪੱਤਰ ਦਿੱਤਾ ਸੀ ਉਸ ਵਿਚ ਲਿਖੀਆਂ ਮੰਗਾਂ ਉਨ੍ਹਾਂ ਬਾਰੇ ਜਾਣੂ ਕਰਵਾਇਆ ਗਿਆ | ਸ਼ਿਕਾਗੋ ਦੇ ਸ਼ਹੀਦਾਂ ਨੂੰ ਲਾਲ ਸਲਾਮ ਕਿਸਾਨ ਮਜ਼ਦੂਰ ਮੁਲਾਜ਼ਮਾਂ ਪੈਨਸ਼ਨਰ ਏਕਤਾ ਜ਼ਿੰਦਾਬਾਦ ਸਾਂਝਾ ਫ਼ਰੰਟ ਜ਼ਿੰਦਾਬਾਦ ਦੇ ਨਾਅਰੇ ਲਗਾ ਕੇ ਪੰਜਾਬ ਸਰਕਾਰ ਦੀਆ ਮਾਰੂ ਨੀਤੀਆਂ ਦੀ ਸਖ਼ਤ ਸ਼ਬਦਾਂ ਨਿਖੇਧੀ ਕੀਤੀ ਗਈ |