23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਸਿਹਤ ਕਰਮਚਾਰੀਆਂ ਵਲੋਂ ਭੁਲੱਥ ਵਿਚ ਫਰਾਈਡੇ ਡਰਾਈ ਡੇ ਸੰਬੰਧੀ ਕੀਤੀਆਂ ਡੇਂਗੂ ਗਤੀਵਿਧੀਆਂ

Ad Position 21
No active advertisement
ਅਜੀਤ ਡੈਸਕ 10-05-2026
ਭੁਲੱਥ, 9 ਮਈ (ਮੇਹਰ ਚੰਦ ਸਿੱਧੂ)-ਸਬ ਡਵੀਜ਼ਨ ਕਸਬਾ ਭੁਲੱਥ ਦੇ ਸਿਵਲ ਹਸਪਤਾਲ ਵਿਚ ਸਿਹਤ ਕਰਮਚਾਰੀਆਂ ਵੱਲੋਂ ਪੰਜਾਬ ਸਰਕਾਰ ਦੇ ਹੁਕਮਾਂ ਤਹਿਤ, ਸਿਵਲ ਸਰਜਨ ਕਪੂਰਥਲਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ, ਐੱਸ.ਐੱਮ.ਓ. ਭੁਲੱਥ ਡਾਕਟਰ ਹਰਜਿੰਦਰ ਸਿੰਘ ਦੀ ਅਗਵਾਈ ਵਿਚ ਘਰ-ਘਰ ਜਾ ਕੇ ਫਰਾਈਡੇ ਡਰਾਈਡੇ ਦੇ ਮੱਦੇਨਜ਼ਰ ਲੋਕਾਂ ਨੂੰ ਡੇਂਗੂ ਬੁਖ਼ਾਰ ਸਬੰਧੀ ਜਾਗਰੂਕ ਕੀਤਾ ਗਿਆ | ਇਸ ਮੌਕੇ ਸਿਹਤ ਕਰਮਚਾਰੀਆਂ ਵੱਲੋਂ ਦੱਸਿਆ ਗਿਆ ਕਿ ਬਦਲਦੇ ਮੌਸਮ ਦੇ ਮੱਦੇਨਜ਼ਰ ਆਪਣੇ ਘਰਾਂ ਵਿਚ ਰੱਖੇ ਗਮਲਿਆ, ਕੂਲਰਾਂ ਵਗੈਰਾ ਦੀ ਸਫ਼ਾਈ ਦਾ ਧਿਆਨ ਰੱਖਦੇ ਹੋਏ ਉਨ੍ਹਾਂ ਵਿਚਲਾ ਪਾਣੀ ਬਦਲਦੇ ਰਹਿਣਾ ਚਾਹੀਦਾ ਹੈ ਤਾਂ ਕਿ ਡੇਂਗੂ ਮੱਛਰ ਖੜੇ ਪਾਣੀ ਤੇ ਪੈਦਾ ਨਾ ਹੋ ਸਕੇ | ਉਨ੍ਹਾਂ ਦੱਸਿਆ ਕਿ ਜੇਕਰ ਕਿਸੇ ਮਰੀਜ਼ ਨੂੰ ਤੇਜ਼ ਬੁਖ਼ਾਰ ਉਲਟੀਆਂ ਵਗੈਰਾ ਵਾਰ-ਵਾਰ ਆਉਂਦੀਆਂ ਹਨ ਤਾਂ ਤੁਰੰਤ ਸਿਵਲ ਹਸਪਤਾਲ ਪਹੰੁਚ ਕੇ ਚੈੱਕਅਪ ਕਰਵਾ ਕੇ ਇਲਾਜ ਸ਼ੁਰੂ ਕੀਤਾ ਜਾਵੇ | ਇਸ ਮੌਕੇ ਗੁਰਜੀਤ ਸਿੰਘ ਐੱਮ ਪੀ ਐੱਚ, ਸੋਮਾ ਦੇਵੀ ਐੱਲ ਐੱਚ ਵੀ, ਆਸ਼ਾ ਵਰਕਰ ਮਨਦੀਪ ਕੌਰ ਤੇ ਆਸ਼ਾ ਵਰਕਰ ਬਲਜਿੰਦਰ ਕੌਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਵਾਰਡ ਨੰਬਰ 9 ਤੋਂ ਪ੍ਰੀਆ ਧੀਰ ਨੂੰ ਸਮਰਥਨ ਦਾ ਭਰੋਸਾ ਦਵਾਇਆ • ਵਾਰਡ ਵਾਸੀਆਂ ਵਲੋਂ ਦਿੱਤੇ ਪਿਆਰ ਲਈ ਉਹ ਹਮੇਸ਼ਾ ਰਿਣ... ਅਗਲੀ ਖ਼ਬਰ ਸੰਤ ਬਾਬਾ ਰਣਜੀਤ ਸਿੰਘ ਭੋਗਪੁਰ ਵਾਲਿਆਂ ਦਾ 29ਵਾਂ ਬਰਸੀ ਸਮਾਗਮ 13 ਮਈ ਨੂੰ
Ad Position 24