23-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਵਾਰਡ ਨੰਬਰ 9 ਤੋਂ ਪ੍ਰੀਆ ਧੀਰ ਨੂੰ ਸਮਰਥਨ ਦਾ ਭਰੋਸਾ ਦਵਾਇਆ • ਵਾਰਡ ਵਾਸੀਆਂ ਵਲੋਂ ਦਿੱਤੇ ਪਿਆਰ ਲਈ ਉਹ ਹਮੇਸ਼ਾ ਰਿਣੀ ਰਹਿਣਗੇ-ਰਜੀਵ ਧੀਰ

Ad Position 21
No active advertisement
ਅਜੀਤ ਡੈਸਕ 10-05-2026
ਸੁਲਤਾਨਪੁਰ ਲੋਧੀ, 9 ਮਈ (ਨਰੇਸ਼ ਹੈਪੀ)-ਵਾਰਡ ਨੰਬਰ 9 ਤੋਂ ਮੁਹੱਲਾ ਕੁਰਲਾਂ ਵਾਸੀਆਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀਮਤੀ ਪ੍ਰੀਆ ਧੀਰ ਅਤੇ ਉਨ੍ਹਾਂ ਦੇ ਪਤੀ ਰਾਜੀਵ ਧੀਰ ਸ਼ਹਿਰੀ ਪ੍ਰਧਾਨ ਆਮ ਆਦਮੀ ਪਾਰਟੀ ਨੂੰ ਨਗਰ ਕੌਂਸਲ ਚੋਣਾਂ ਵਿਚ ਭਾਰੀ ਬਹੁਮਤ ਨਾਲ ਜਿਤਾਉਣ ਦਾ ਭਰੋਸਾ ਦਵਾਇਆ | ਇਸ ਸਬੰਧੀ ਰੇਲਵੇ ਰੋਡ ਸਥਿਤ ਮੁਹੱਲਾ ਕੁਰਲਾਂ ਵਿਖੇ ਕਰਵਾਏ ਗਏ ਇਕ ਸੰਖੇਪ ਅਤੇ ਪ੍ਰਭਾਵਸ਼ਾਲੀ ਸਮਾਗਮ ਮੌਕੇ ਸਮੂਹ ਮੁਹੱਲਾ ਵਾਸੀਆਂ ਨੇ ਜਿੱਥੇ ਪ੍ਰੀਆ ਧੀਰ ਅਤੇ ਰਾਜੀਵ ਧੀਰ ਦਾ ਆਪਣੇ ਮੁਹੱਲੇ ਪੁੱਜਣ ਤੇ ਭਰਵਾਂ ਸਵਾਗਤ ਕੀਤਾ, ਉੱਥੇ ਉਹਨਾਂ ਨੂੰ ਨਗਰ ਕੌਂਸਲ ਚੋਣਾਂ ਵਿਚ ਭਾਰੀ ਬਹੁਮਤ ਨਾਲ ਜਿਤਾਉਣ ਦਾ ਐਲਾਨ ਵੀ ਕੀਤਾ | ਇਸ ਮੌਕੇ ਬੋਲਦੇ ਹੋਏ ਰਾਜੀਵ ਧੀਰ ਨੇ ਸਮੂਹ ਮੁਹੱਲਾ ਨਿਵਾਸੀਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਉਹ ਉਹਨਾਂ ਵੱਲੋਂ ਦਿੱਤੇ ਗਏ ਪਿਆਰ ਲਈ ਉਹਨਾਂ ਦੇ ਹਮੇਸ਼ਾ ਰਿਣੀ ਰਹਿਣਗੇ | ਉਹਨਾਂ ਇਹ ਵੀ ਕਿਹਾ ਕਿ ਵਾਰਡ ਵਾਸੀਆਂ ਦੇ ਇੱਕ ਸੱਦੇ ਤੇ ਉਨ੍ਹਾਂ ਦੀ ਹਰੇਕ ਮੁਸ਼ਕਿਲ ਲਈ ਉਹ ਹਰ ਵੇਲੇ ਹਾਜ਼ਰ ਰਹਿਣਗੇ | ਇਸ ਮੌਕੇ ਹੋਰਨਾਂ ਤੋਂ ਇਲਾਵਾ ਮਾਸਟਰ ਅਸ਼ੋਕ ਕੁਮਾਰ ਸ਼ਰਮਾ, ਸੋਨੂੰ ਸ਼ਰਮਾ, ਮੋਨੂੰ ਸ਼ਰਮਾ, ਤਜਿੰਦਰ ਕੁਮਾਰ ਪੁਰੀ, ਵਿਨੋਦ ਕੁਮਾਰ ਟਿੰਕੂ, ਕੁਲਦੀਪ ਕੁਮਾਰ, ਸਚਿਨ ਸ਼ਰਮਾ, ਮਾਧਵ ਸ਼ਰਮਾ, ਦੀਪਕ ਭਾਗਰਥ, ਪਵਨ ਕੁਮਾਰ ਭਾਗਰਥ, ਜਤਿਨ ਭਾਗਰਥ, ਗਗਨ ਭਾਗਰਥ, ਅਨਿਲ ਸ਼ਰਮਾ, ਵਿਜੇ ਕੁਮਾਰ, ਸੁਭਾਸ਼ ਕਲਿਆਣ, ਮਾਣੀ ਧੀਰ, ਕੁਲਦੀਪ ਰਾਏ, ਰਾਕੇਸ਼ ਭਾਗਰਥ, ਰਮੇਸ਼ ਰਾਣੀ, ਸਵਿਤਾ ਭਾਗਰਥ, ਰੇਨੂੰ ਸ਼ਰਮਾ, ਸ਼ੀਤਲ ਭਾਗਰਥ ਆਦਿ ਵੀ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਭਾਜਪਾ ਵਲੋਂ ਪਾਰਟੀ ਦੀ ਮਜ਼ਬੂਤੀ ਲਈ ਜ਼ਿਲ੍ਹੇ ਦੇ ਚਾਰ ਹਲਕਿਆਂ ਵਿਚ ਹਲਕਾ ਇੰਚਾਰਜ ਨਿਯੁਕਤ ਅਗਲੀ ਖ਼ਬਰ ਸਿਹਤ ਕਰਮਚਾਰੀਆਂ ਵਲੋਂ ਭੁਲੱਥ ਵਿਚ ਫਰਾਈਡੇ ਡਰਾਈ ਡੇ ਸੰਬੰਧੀ ਕੀਤੀਆਂ ਡੇਂਗੂ ਗਤੀਵਿਧੀਆਂ
Ad Position 24