28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਹਰਪਿੰਦਰ ਸਿੰਘ ਭਿੰਦਾ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ 'ਤੇ ਕਿਸਾਨ ਆਗੂਆਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ

Ad Position 21
No active advertisement
ਅਜੀਤ ਡੈਸਕ 12-05-2026
ਭੁਲੱਥ, 11 ਮਈ (ਮੇਹਰ ਚੰਦ ਸਿੱਧੂ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੇ ਸੂਬਾ ਪ੍ਰਧਾਨ ਹਰਿੰਦਰ ਸਿੰਘ ਲੱਖੋਵਾਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਲੁਧਿਆਣਾ ਵਿਖੇ ਕੀਤੀ ਗਈ ਸੂਬਾ ਪੱਧਰੀ ਮੀਟਿੰਗ ਦੌਰਾਨ ਭੁਲੱਥ ਦੇ ਹਰਪਿੰਦਰ ਸਿੰਘ ਭਿੰਦਾ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ | ਜ਼ਿਕਰਯੋਗ ਹੈ ਕਿ ਪਹਿਲਾਂ ਰਹਿ ਚੁੱਕੇ ਜ਼ਿਲ੍ਹਾ ਪ੍ਰਧਾਨ ਮਰਹੂਮ ਗੁਰਚਰਨ ਸਿੰਘ ਕੰਗ ਦੇ ਦਿਹਾਂਤ ਤੋਂ ਬਾਅਦ ਯੂਨੀਅਨ ਦੇ ਕਿਸਾਨ ਆਗੂਆਂ ਦੀ ਸਹਿਮਤੀ ਨਾਲ ਹਰਪਿੰਦਰ ਸਿੰਘ ਭਿੰਦਾ ਆਰਜ਼ੀ ਤੌਰ 'ਤੇ ਕੁੱਝ ਮਹੀਨਿਆਂ ਤੋਂ ਜ਼ਿਲ੍ਹਾ ਪ੍ਰਧਾਨ ਵਜੋਂ ਸੇਵਾ ਨਿਭਾਅ ਰਹੇ ਸਨ, ਲੇਕਿਨ ਉਨ੍ਹਾਂ ਦੀਆਂ ਚੰਗੀਆਂ ਸੇਵਾਵਾਂ ਨੂੰ ਦੇਖਦੇ ਹੋਏ ਪੱਕੇ ਤੌਰ 'ਤੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ | ਇਸ ਮੌਕੇ ਕਿਸਾਨ ਆਗੂਆਂ ਵਲੋਂ ਭੁਲੱਥ ਵਿਚ ਬੀਤੀ ਸ਼ਾਮ ਖ਼ੁਸ਼ੀ ਦਾ ਪ੍ਰਗਟਾਵਾ ਕਰਦੇ ਹੋਏ ਢੋਲ ਵਜਾ ਕੇ ਭੰਗੜੇ ਪਾਏ ਗਏ | ਗੱਲਬਾਤ ਕਰਦਿਆਂ ਜ਼ਿਲ੍ਹਾ ਪ੍ਰਧਾਨ ਹਰਭਿੰਦਰ ਸਿੰਘ ਭਿੰਦਾ ਨੇ ਕਿਹਾ ਕਿ ਉਹ ਯੂਨੀਅਨ ਹਾਈ ਕਮਾਂਡ ਦੀ ਰਹਿਨੁਮਾਈ ਹੇਠ ਹਰੇਕ ਕਿਸਾਨੀ ਅੰਦੋਲਨ ਵਿਚ ਤੇ ਯੂਨੀਅਨ ਦੇ ਸਾਰੇ ਕਿਸਾਨ ਭਰਾਵਾਂ ਦੇ ਸਹਿਯੋਗ ਨਾਲ ਆਪਣੇ ਫ਼ਰਜ਼ਾਂ ਨੂੰ ਨਿਭਾਉਣ ਤੋਂ ਪਿੱਛੇ ਨਹੀਂ ਹਟਣਗੇ | ਇਸ ਮੌਕੇ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਮਨਜੀਤ ਸਿੰਘ ਚੀਮਾ ਵਲੋਂ ਵੀ ਸੰਬੋਧਨ ਕੀਤਾ ਗਿਆ | ਇਸ ਮੌਕੇ ਸੀਨੀਅਰ ਜ਼ਿਲ੍ਹਾ ਮੀਤ ਪ੍ਰਧਾਨ ਸਰਪੰਚ ਸੁਖਜਿੰਦਰ ਸਿੰਘ ਧਾਲੀਵਾਲ, ਜ਼ਿਲ੍ਹਾ ਮੀਤ ਪ੍ਰਧਾਨ ਐਡਵੋਕੇਟ ਪੰਥਜੀਤ ਸਿੰਘ ਪੱਡਾ, ਜ਼ਿਲ੍ਹਾ ਮੀਤ ਪ੍ਰਧਾਨ ਅਮਰੀਕ ਸਿੰਘ ਬੋਪਾਰਾਏ, ਜ਼ਿਲ੍ਹਾ ਕੈਸ਼ੀਅਰ ਬਲਵੀਰ ਸਿੰਘ, ਸੁਖਵਿੰਦਰ ਸਿੰਘ ਬਲਾਕ ਪ੍ਰਧਾਨ, ਪ੍ਰਤਾਪ ਸਿੰਘ ਭਿੰਡਰ ਬਲਾਕ ਪ੍ਰਧਾਨ, ਹਰਭਜਨ ਸਿੰਘ ਗੁਰਾਇਆ ਜ਼ਿਲ੍ਹਾ ਕੈਸ਼ੀਅਰ, ਲਖਬੀਰ ਸਿੰਘ ਫਗੂੜਾ, ਬਲਜੀਤ ਸਿੰਘ ਤੱਖਰ ਪ੍ਰਧਾਨ ਰਾਜਪੁਰ ਇਕਾਈ, ਕੁੰਦਨ ਸਿੰਘ ਮਾਨਾ ਤਲਵੰਡੀ ਇਕਾਈ ਪ੍ਰਧਾਨ, ਜਗਜੀਤ ਸਿੰਘ ਮੁਬਾਰਕਪੁਰ ਬਾਉਲੀ ਸੀਨੀਅਰ ਮੀਤ ਪ੍ਰਧਾਨ, ਲਖਬੀਰ ਸਿੰਘ ਇਕਾਈ ਪ੍ਰਧਾਨ, ਸਵਰਨ ਸਿੰਘ ਇਕਾਈ ਪ੍ਰਧਾਨ ਮੁਬਾਰਕਪੁਰ ਬਾਉਲੀ, ਮਿੰਟੂ ਸਿੰਘ ਮੈਂਬਰ, ਸਤਬੀਰ ਸਿੰਘ ਰਾਜੂ ਪੰਡੋਰੀ ਇਕਾਈ ਪ੍ਰਧਾਨ, ਗੁਰ ਪ੍ਰਤਾਪ ਸਿੰਘ ਗੋਪੀ ਸ਼ੇਰ ਸਿੰਘ ਵਾਲਾ ਇਕਾਈ ਪ੍ਰਧਾਨ, ਹਰਜੋਤ ਸਿੰਘ ਮੱਲੀ ਮੈਂਬਰ, ਸੋਮਨਾਥ ਸਿੰਘ ਸਾਬਕਾ ਸਰਪੰਚ ਮੁਬਾਰਕਪੁਰ ਬਾਉਲੀ, ਗੁਰਨਾਮ ਸਿੰਘ, ਅੰਮਿ੍ਤ ਪਾਲ ਸਿੰਘ ਬੱਲ, ਸਤਪਾਲ ਸਿੰਘ ਇਕਾਈ ਪ੍ਰਧਾਨ ਪਿੰਡ ਲਿੱਟਾ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਦੇ ਏਡਿਡ ਕਾਲਜਾਂ ਲਈ ਸਾਲ 2026 ਤਨਖ਼ਾਹਾਂ ਤੋਂ ਸੱਖਣਾ ਅਗਲੀ ਖ਼ਬਰ ਆਫ਼ਤ ਬਣ ਕੇ ਵਰ੍ਹੀ ਤੇਜ਼ ਹਨੇਰੀ, ਬਿਜਲੀ ਦੇ ਖੰਭਿਆਂ ਤੇ ਦਰੱਖਤਾਂ ਦਾ ਹੋਇਆ ਭਾਰੀ ਨੁਕਸਾਨ
Ad Position 24