28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਪੰਜਾਬ ਦੇ ਏਡਿਡ ਕਾਲਜਾਂ ਲਈ ਸਾਲ 2026 ਤਨਖ਼ਾਹਾਂ ਤੋਂ ਸੱਖਣਾ

Ad Position 21
No active advertisement
ਅਜੀਤ ਡੈਸਕ 12-05-2026
ਫਗਵਾੜਾ, 11 ਮਈ (ਅਸ਼ੋਕ ਕੁਮਾਰ ਵਾਲੀਆ)-ਪੰਜਾਬ ਭਰ ਦੇ ਸਰਕਾਰੀ ਸਹਾਇਤਾ ਪ੍ਰਾਪਤ ਕਾਲਜਾਂ ਵਾਸਤੇ ਵਰ੍ਹਾ 2026 ਤਨਖ਼ਾਹ ਤੋਂ ਸੱਖਣਾ ਹੈ | ਇਸ ਦੀ ਜਾਣਕਾਰੀ ਪਿ੍ੰਸੀਪਲ ਐਸੋਸੀਏਸ਼ਨ ਆਫ਼ ਗਵਰਨਮੈਂਟ ਏਡਿਡ ਕਾਲਜਿਜ਼ ਪੰਜਾਬ ਦੇ ਪ੍ਰਧਾਨ ਡਾ. ਗੁਰਦੇਵ ਸਿੰਘ ਰੰਧਾਵਾ ਨੇ ਦਿੰਦੇ ਹੋਏ ਦੱਸਿਆ ਕਿ ਪੰਜਾਬ ਭਰ ਦੇ ਸਮੂਹ ਏਡਿਡ ਕਾਲਜਾਂ ਨੂੰ ਕੇਵਲ ਦਸੰਬਰ 2025 ਤੱਕ ਹੀ ਤਨਖ਼ਾਹ ਗਰਾਂਟ ਪ੍ਰਾਪਤ ਹੋਈ ਹੈ ਤੇ ਇਹ ਗਰਾਂਟ ਵੀ ਮਾਲੀ ਵਰ੍ਹਾ 2024-25 ਦਾ ਕੇਵਲ 90 ਪ੍ਰਤੀਸ਼ਤ ਹੈ, ਜਦਕਿ ਲਗਭਗ ਸਾਰੇ ਕਾਲਜਾਂ ਵੱਲੋਂ 2025-26 ਦਾ ਕਲੇਮ ਡਾਇਰੈਕਟ ਸਿੱਖਿਆ ਵਿਭਾਗ ਪੰਜਾਬ ਕੋਲ ਜਮ੍ਹਾ ਹੋ ਚੁੱਕੇ ਹਨ | ਇਨ੍ਹਾਂ ਕਾਲਜਾਂ ਦੇ ਸਮੂਹ ਟੀਚਿੰਗ ਅਤੇ ਨਾਨ-ਟੀਚਿੰਗ ਕਰਮਚਾਰੀ ਡੂੰਘੇ ਮਾਲੀ ਸੰਕਟ ਵਿਚੋਂ ਸਰਕਾਰ ਦੇ ਇਸ ਗ਼ੈਰ-ਜ਼ਿੰਮੇਦਾਰਨਾ ਰਵੱਈਏ ਕਰਕੇ ਗੁਜ਼ਰ ਰਹੇ ਹਨ | ਪਿ੍ੰਸੀਪਲ ਰੰਧਾਵਾ ਨੇ ਇਸ ਰਵੱਈਏ 'ਤੇ ਦੁੱਖ ਪ੍ਰਗਟ ਕਰਦੇ ਹੋਏ ਕਿਹਾ ਕਿ ਇਹ ਸਰਕਾਰ ਸਿੱਖਿਆ ਕ੍ਰਾਂਤੀ ਦੀ ਗੱਲ ਕਰਦੀ ਹੈ, ਪਰ ਹਕੀਕਤ ਵਿਚ ਇਨ੍ਹਾਂ ਉੱਚ-ਸਿੱਖਿਆ ਦੇ ਮੰਦਰਾਂ ਨੂੰ ਵਾਰ-ਵਾਰ ਸਬੰਧਿਤ ਸਰਕਾਰੀ ਹਿਤ ਧਾਰਕਾਂ ਨੂੰ ਇਸ ਪ੍ਰਤੀ ਜਾਗਰੂਕ ਕਰਵਾਉਣ ਦੇ ਬਾਵਜੂਦ ਵੀ ਬੁਰੀ ਤਰ੍ਹਾਂ ਅਣਗੌਲਿਆ ਕਰ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ ਪਿੰਡ ਜਗਪਾਲਪੁਰ ਵਿਖੇ ਲਾਇਆ ਮੁਫ਼ਤ ਮੈਡੀਕਲ ਕੈਂਪ ਅਗਲੀ ਖ਼ਬਰ ਹਰਪਿੰਦਰ ਸਿੰਘ ਭਿੰਦਾ ਨੂੰ ਜ਼ਿਲ੍ਹਾ ਪ੍ਰਧਾਨ ਬਣਾਉਣ 'ਤੇ ਕਿਸਾਨ ਆਗੂਆਂ ਵਲੋਂ ਖ਼ੁਸ਼ੀ ਦਾ ਪ੍ਰਗਟਾਵਾ
Ad Position 24