24-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

'ਆਪ' ਦੇ ਉਮੀਦਵਾਰ ਦਿਨੇਸ਼ ਧੀਰ ਨੇ ਕੀਤਾ ਡੋਰ ਟੂ ਡੋਰ ਚੋਣ ਪ੍ਰਚਾਰ

Ad Position 21
No active advertisement
ਅਜੀਤ ਡੈਸਕ 16-05-2026
ਸੁਲਤਾਨਪੁਰ ਲੋਧੀ, 15 ਮਈ (ਨਰੇਸ਼ ਹੈਪੀ)-ਨਗਰ ਕੌਂਸਲ ਚੋਣਾਂ ਸੁਲਤਾਨਪੁਰ ਲੋਧੀ ਦੇ ਵਾਰਡ ਨੰਬਰ 10 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਿਨੇਸ਼ ਧੀਰ ਸਾਬਕਾ ਪ੍ਰਧਾਨ ਨਗਰ ਕੌਂਸਲ ਸੁਲਤਾਨਪੁਰ ਲੋਧੀ ਨੇ ਵਾਰਡ ਦੇ ਮੁਹੱਲਾ ਪੁਰੀਆਂ, ਭਾਰਾ ਮਲ ਮੰਦਰ ਰੋਡ, ਸਦਰ ਬਾਜ਼ਾਰ, ਚੌਂਕ ਚੇਲਿਆਂ, ਮੰਡੀ ਰੋਡ, ਮੁਹੱਲਾ ਖਿੰਦੜੀਆ, ਮੁਹੱਲਾ ਭੰਡਾਰੀਆਂ ਆਦਿ ਵਿਖੇ ਘਰ ਘਰ ਜਾ ਕੇ ਵੋਟਰਾਂ ਨੂੰ ਆਪਣੇ ਹੱਕ ਵਿਚ ਵੋਟ ਪਾਉਣ ਦੀ ਅਪੀਲ ਕੀਤੀ | ਉਨ੍ਹਾਂ ਵੋਟਰਾਂ ਨੂੰ ਭਰੋਸਾ ਵੀ ਦਵਾਇਆ ਕਿ ਉਹ ਪਹਿਲਾਂ ਵਾਂਗ ਹੀ ਉਨ੍ਹਾਂ ਦੇ ਦੁੱਖ ਸੁੱਖ ਵਿਚ ਹਰ ਵੇਲੇ ਖੜੇ ਰਹਿਣਗੇ | ਉਨ੍ਹਾਂ ਕਿਹਾ ਕਿ ਪੰਜਾਬ ਅੰਦਰ ਆਮ ਆਦਮੀ ਪਾਰਟੀ ਨੇ ਵਿਕਾਸ ਦੀ ਹਨੇਰੀ ਚਲਾ ਦਿੱਤੀ ਅਤੇ ਹੁਣ ਵੱਡੇ ਪੱਧਰ 'ਤੇ ਪਾਵਨ ਨਗਰੀ ਵਿਚ ਵੀ ਵਿਕਾਸ ਕਾਰਜ ਜਾਰੀ ਹਨ | ਇਸ ਮੌਕੇ ਵੋਟਰਾਂ ਨੇ ਉਨ੍ਹਾਂ ਨੂੰ ਭਾਰੀ ਵੋਟਾਂ ਦੇ ਫ਼ਰਕ ਨਾਲ ਜਿਤਾਉਣ ਦਾ ਭਰੋਸਾ ਵੀ ਦਵਾਇਆ | ਇਸ ਮੌਕੇ ਉਨ੍ਹਾਂ ਦੇ ਨਾਲ ਉਦਯੋਗਪਤੀ ਰਾਜ ਮੋਹਨ ਪੁਰੀ, ਉਦਯੋਗਪਤੀ ਰਾਕੇਸ਼ ਧੀਰ ਪ੍ਰਧਾਨ ਐਸ ਡੀ ਸਭਾ, ਅਸ਼ੋਕ ਕੁਮਾਰ ਧੀਰ, ਕਰਨ ਧੀਰ, ਕਨਵ ਧੀਰ, ਐਡਵੋਕੇਟ ਤਰੁਨ ਮੋਹਨ ਪੁਰੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਉਨ੍ਹਾਂ ਦੇ ਸਮਰਥਕ ਸਨ |
Ad Position 22
No active advertisement
ਪਿਛਲੀ ਖ਼ਬਰ ਪੰਜਾਬ ਸਰਕਾਰ ਵਲੋਂ ਪੁਸਤਕ ਸੱਭਿਆਚਾਰ ਕਰਨ ਲਈ ਨਵਾਂ ਉੱਦਮ ਅਗਲੀ ਖ਼ਬਰ ਆਪ ਦੇ ਯੂਥ ਵਿੰਗ ਦੇ ਜ਼ਿਲ੍ਹੇ ਦੇ ਉਪ ਪ੍ਰਧਾਨ ਸੰਦੀਪ ਕੁਮਾਰ ਨੀਟਾ ਆਪ ਨੂੰ ਅਲਵਿਦਾ ਕਹਿ ਕੇ ਭਾਜਪਾ ਵਿਚ ਸ਼ਾਮਲ <br/...
Ad Position 24