ਸੁਲਤਾਨਪੁਰ ਲੋਧੀ, 21 ਮਈ (ਪ.ਪ.)-ਰਾਹੀਂ ਨਗਰ ਕੌਂਸਲ ਚੋਣਾਂ ਵਿਚ ਸੁਲਤਾਨਪੁਰ ਲੋਧੀ ਦੇ ਵਾਰਡ ਨੰਬਰ 9 ਤੋਂ ਆਜ਼ਾਦ ਰਾਣਾ ਧੜੇ ਦੀ ਉਮੀਦਵਾਰ ਪੂਨਮ ਧੀਰ ਦੇ ਵਿਲੱਖਣ ਤਰੀਕੇ ਦੇ ਚੋਣ ਪ੍ਰਚਾਰ ਨੇ ਜਿੱਥੇ ਵਿਰੋਧੀਆਂ ਦੀ ਨੀਂਦ ਉਡਾ ਦਿੱਤੀ ਹੈ, ਉੱਥੇ ਵਾਰਡ ਤੇ ਮਹੱਲੇ ਵਿਚ ਮਿਲ ਰਹੇ ਵੱਡੇ ਸਮਰਥਨ ਤੋਂ ਪੂਨਮ ਧੀਰ ਕਾਫ਼ੀ ਉਤਸ਼ਾਹਿਤ ਹਨ | ਪੜ੍ਹੀ ਲਿਖੀ ਤੇ ਆਪਣੇ ਹੀ ਵਾਰਡ ਵਿਚ ਰਹਿਣ ਵਾਲੀ ਲੋਕਾਂ ਦੇ ਦੁੱਖ ਦਰਦ ਸਮਝਣ ਵਾਲੀ ਪੂਨਮ ਧੀਰ ਇੱਕ ਅਧਿਆਪਕਾ ਵੀ ਹੈ, ਜਿਸ ਨੇ ਮਹੱਲੇ ਵਿਚ ਕਈ ਬੱਚਿਆਂ ਦੇ ਭਵਿੱਖ ਨੂੰ ਸਵਾਰ ਕੇ ਉਨ੍ਹਾਂ ਨੂੰ ਸਿਖ਼ਰਾਂ ਤੱਕ ਪਹੁੰਚਾਇਆ ਹੈ | ਚੋਣ ਪ੍ਰਚਾਰ ਤੇ ਕੀਤੇ ਜਲਸੇ ਵਿਚ ਪੂਰਨ ਧੀਰ ਦੇ ਹੱਕ ਵਿਚ ਵਿਧਾਇਕ ਰਾਣਾ ਇੰਦਰ ਪ੍ਰਤਾਪ ਸਿੰਘ ਨੇ ਧੰੂਆਂਧਾਰ ਪ੍ਰਚਾਰ ਕੀਤਾ ਤੇ ਲੋਕਾਂ ਤੋਂ ਆਪਣੇ ਵਾਂਗ ਚੋਣਾਂ ਵਿਚ ਜਿੱਤ ਦਿਵਾਉਣ ਦੀ ਅਪੀਲ ਕੀਤੀ | ਆਪਣੇ ਸੰਬੋਧਨ ਵਿਚ ਵਿਧਾਇਕ ਰਾਣਾ ਇੰਦਰ ਪ੍ਰਤਾਪ ਨੇ ਲੋਕਾਂ ਨੂੰ ਸ਼ਹਿਰ ਵਿਚ ਅਮਨ ਸ਼ਾਂਤੀ ਤੇ ਨਗਰ ਕੌਂਸਲ ਨੂੰ ਸਾਫ਼ ਸਵੱਛ ਬਣਾਉਣ ਲਈ ਲੋਕਾਂ ਨੂੰ ਚੋਣਾਂ ਵਿਚ ਆਪਣੇ ਧੜੇ ਦੇ ਖੜੇ ਉਮੀਦਵਾਰਾਂ ਨੂੰ ਜਿੱਤ ਦਿਵਾਉਣ ਲਈ ਕਹਿੰਦੇ ਹਨ | ਉਹ ਲੋਕਾਂ ਨੂੰ ਸਾਫ਼ ਸੁਥਰੇ ਅਕਸ ਤੇ ਲੋਕਾਂ ਦੇ ਹਮੇਸ਼ਾ ਦੁੱਖ ਦਰਦ ਸਮਝਣ ਵਾਲੇ ਉਮੀਦਵਾਰਾਂ ਨੂੰ ਜਿਤਾ ਕੇ ਪਾਵਨ ਨਗਰੀ ਸੁਲਤਾਨਪੁਰ ਲੋਧੀ ਦੇ ਵਿਕਾਸ ਦਾ ਵਚਨ ਦਿੰਦੇ ਹਨ | ਪੂਨਮ ਧੀਰ ਨੇ ਮਹੱਲਾ ਤੇ ਵਾਰਡ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਤੁਹਾਡੀ ਕਚਹਿਰੀ ਵਿਚ ਪਹਿਲੀ ਵਾਰ ਸ਼ਹਿਰ ਨੂੰ ਸਾਫ਼ ਸੁਥਰਾ ਬਣਾਉਣ ਵਿਚ ਸਹਿਯੋਗ ਦੀ ਮੰਗ ਕਰਨ ਲਈ ਆਏ ਹਨ | ਉਨ੍ਹਾਂ ਵੋਟਰਾਂ ਨੂੰ ਭਰੋਸਾ ਦਿੱਤਾ ਕਿ ਉਹ ਹਮੇਸ਼ਾ ਤੁਹਾਡੇ ਦੁੱਖ ਸੁੱਖ ਵਿਚ ਖੜੇ ਰਹਿਣਗੇ ਤੇ ਲੋਕਾਂ ਦੇ ਕੰਮ ਨੂੰ ਪਹਿਲ ਦੇ ਆਧਾਰ 'ਤੇ ਕਰਨ ਦਾ ਭਰੋਸਾ ਦਿੰਦੇ ਹਨ | ਉਨ੍ਹਾਂ ਕਿਹਾ ਕਿ ਉਹ ਵਿਧਾਇਕ ਰਾਣਾ ਇੰਦਰ ਪ੍ਰਤਾਪ ਦੀ ਸਾਫ਼ ਸੁਥਰੀ ਛਵੀ ਤੇ ਲੋਕਾਂ ਦੇ ਹਮੇਸ਼ਾ ਦੁੱਖ ਸੁੱਖ ਦੇ ਸ਼ਰੀਕ ਹੋਣ ਕਾਰਨ ਪ੍ਰਭਾਵਿਤ ਹੋ ਕੇ ਉਨ੍ਹਾਂ ਵੱਲੋਂ ਕੀਤੇ ਹੁਕਮਾਂ ਤੇ ਚੋਣ ਮੈਦਾਨ ਵਿਚ ਆਏ ਹਨ ਤੇ ਇਹ ਸੀਟ ਜਿੱਤ ਕੇ ਰਾਣਾ ਜੀ ਦੀ ਝੋਲੀ ਵਿਚ ਪਾਉਣਗੇ ਤੇ ਵਿਰੋਧੀਆਂ ਵੱਲੋਂ ਕੀਤੇ ਦੁਸ਼ਪ੍ਰਚਾਰ ਦਾ ਮੂੰਹ ਤੋੜ ਜਵਾਬ ਦੇਣਗੇ | ਇਸ ਮੌਕੇ ਵਿਧਾਇਕ ਰਾਣਾ ਇੰਦਰ ਪ੍ਰਤਾਪ, ਸਚਿਨ ਸ਼ਰਮਾ, ਗਗਨ ਭਾਗਰਥ, ਵਿਪਨ ਮੋਗਲਾ, ਸੋਨੰੂ ਧੀਰ, ਡਿੰਪਲ ਥਿੰਦ, ਦੀਪਕ ਧੀਰ, ਸੰਨੀ ਧੀਰ, ਦੀਪਕ ਬਵੇਜਾ, ਦੀਪੂ, ਰਾਜੂ ਉੱਪਲ, ਸੰਜੇ ਧੀਰ, ਰਾਜਨ, ਬਲਜਿੰਦਰ ਖਿੰਡਾ, ਪੀਏ ਭੁੱਲਰ ,ਵਿੱਕੀ, ਪ੍ਰਵੇਸ਼ ਕੁਮਾਰ, ਮੋਨੂੰ ਕਸ਼ਯਪ, ਮੁੰਨਾ, ਰਵਿੰਦਰ ਠੇਕੇਦਾਰ ਆਦਿ ਵੀ ਹਾਜ਼ਰ ਸਨ |