03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਹਿਊਮਨ ਰਾਈਟਸ ਕੌਂਸਲ ਇੰਡੀਆ ਦੇ ਪਿ੍ੰਸੀਪਲ ਹਰਮੇਸ਼ ਘੇੜਾ ਜ਼ਿਲ੍ਹਾ ਪ੍ਰਧਾਨ ਬਣੇ

Ad Position 21
No active advertisement
ਅਜੀਤ ਡੈਸਕ 25-05-2026
ਫਗਵਾੜਾ, 24 ਮਈ (ਅਸ਼ੋਕ ਕੁਮਾਰ ਵਾਲੀਆ)-ਸਿੱਖਿਆ ਵਿਭਾਗ ਵਿਚ ਮਾਣਮੱਤੀ ਸੇਵਾਵਾਂ ਦੇਣ ਵਾਲੇ ਅਤੇ ਵੱਖ-ਵੱਖ ਅਧਿਆਪਕ ਤੇ ਮੁਲਾਜ਼ਮ ਜਥੇਬੰਦੀਆਂ ਦੇ ਸੂਬਾਈ ਆਗੂ ਪਿ੍ੰਸੀਪਲ ਹਰਮੇਸ਼ ਲਾਲ ਘੇੜਾ (ਰਾਜ ਪੁਰਸਕਾਰ ਵਿਜੇਤਾ) ਨੂੰ ਹਿਊਮਨ ਰਾਈਟਸ ਕੌਂਸਲ ਆਫ਼ ਇੰਡੀਆ ਵੱਲੋਂ ਸੋਸ਼ਲ ਪ੍ਰੋਟੈਕਸ਼ਨ ਦਾ ਜ਼ਿਲ੍ਹਾ ਪ੍ਰਧਾਨ ਕਪੂਰਥਲਾ ਲਗਾਇਆ ਗਿਆ | ਇਹ ਨਿਯੁਕਤੀ ਪਿ੍ੰਸੀਪਲ ਹਰਮੇਸ਼ ਘੇੜਾ ਵੱਲੋਂ ਨਿਭਾਈਆਂ ਸਮਾਜ ਵਿਚ ਦਿੱਤੀਆਂ ਸੇਵਾਵਾਂ ਲਈ ਹਿਊਮਨ ਰਾਈਟਸ ਕੌਂਸਲ ਆਫ਼ ਇੰਡੀਆ ਦੇ ਨੈਸ਼ਨਲ ਚੇਅਰਮੈਨ ਵੱਲੋਂ ਕੀਤੀ ਗਈ | ਜਾਣਕਾਰੀ ਦਿੰਦਿਆਂ ਹੋਇਆਂ ਪਿ੍ੰਸੀਪਲ ਹਰਮੇਸ਼ ਲਾਲ ਘੇੜਾ ਨੇ ਦੱਸਿਆ ਕਿ ਜਲਦੀ ਹੀ ਜ਼ਿਲੇ੍ਹ ਕਪੂਰਥਲਾ ਦੀਆਂ ਚਾਰ ਤਹਿਸੀਲਾਂ ਫਗਵਾੜਾ, ਕਪੂਰਥਲਾ, ਭੁਲੱਥ ਅਤੇ ਸੁਲਤਾਨਪੁਰ ਦੇ ਪ੍ਰਧਾਨਾਂ ਦੀ ਅਤੇ ਜ਼ਿਲ੍ਹਾ ਬਾਡੀ ਲਈ ਨਿਯੁਕਤੀਆਂ ਕੀਤੀਆਂ ਜਾਣਗੀਆਂ ਅਤੇ ਸਮਾਜ ਦੇ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਕੌਂਸਲ ਵੱਲੋਂ ਭਲਾਈ ਕਾਰਜਾਂ ਆਰੰਭੇ ਜਾਣਗੇ |

Ad Position 22
No active advertisement
ਪਿਛਲੀ ਖ਼ਬਰ 'ਆਪ' ਦੇ ਉਮੀਦਵਾਰ ਪਰਮਿੰਦਰ ਸਿੰਘ ਬੌਬੀ ਦੇ ਹੱਕ ਵਿਚ ਚੰਦੀ ਵਲੋਂ ਅਰਬਨ ਅਸਟੇਟ ਵਿਚ ਚੋਣ ਪ੍ਰਚਾਰ ਅਗਲੀ ਖ਼ਬਰ ਮਹਿੰਮੀ ਜਠੇਰਿਆਂ ਦਾ ਬਰਨਾ ਵਿਖੇ ਸਾਲਾਨਾ ਜੋੜ ਮੇਲਾ ਸੰਪੰਨ
Ad Position 24