03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਮਹਿੰਮੀ ਜਠੇਰਿਆਂ ਦਾ ਬਰਨਾ ਵਿਖੇ ਸਾਲਾਨਾ ਜੋੜ ਮੇਲਾ ਸੰਪੰਨ

Ad Position 21
No active advertisement
ਅਜੀਤ ਡੈਸਕ 25-05-2026
ਫਗਵਾੜਾ, 24 ਮਈ (ਅਸ਼ੋਕ ਕੁਮਾਰ ਵਾਲੀਆ)-ਪਿੰਡ ਬਰਨਾ ਵਿਖੇ ਮਹਿੰਮੀ ਜਠੇਰਿਆਂ ਦਾ ਮੇਲਾ ਬੜੀ ਸ਼ਰਧਾ ਪੂਰਵਕ ਸੰਪੰਨ ਹੋਇਆ ਚਾਰ ਦਿਨਾਂ ਇਸ ਜੋੜ ਮੇਲੇ ਦੇ ਪਹਿਲੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਅਰੰਭ ਕੀਤੇ ਗਏ | ਦੂਸਰੇ ਦਿਨ ਵੀ ਦੀਵਾਨ ਸਜੇ | ਮੇਲੇ ਦੇ ਤੀਸਰੇ ਦਿਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪੈਣ ਉਪਰੰਤ ਕੀਰਤਨੀ ਜਥਿਆਂ ਵਲੋਂ ਸੰਗਤਾਂ ਨੂੰ ਕੀਰਤਨ ਰਾਹੀ ਨਿਹਾਲ ਕੀਤਾ ਅਤੇ ਰਾਤ ਵੇਲੇ ਨੱਕਾਲ ਅਤੇ ਕੱਵਾਲਾਂ ਪਾਰਟੀਆਂ ਨੇ ਹਾਜ਼ਰੀ ਲਗਵਾਈ | ਪ੍ਰਧਾਨ ਅਮਰੀਕ ਸਿੰਘ ਮਹਿੰਮੀ, ਰਾਮ ਮੂਰਤੀ ਮਹਿੰਮੀ ਖ਼ਜ਼ਾਨਚੀ, ਉਪ ਪ੍ਰਧਾਨ ਮਨਜੀਮ ਮਹਿੰਮੀ ਦੀ ਦੇਖ ਰੇਖ ਹੋਏ ਇਸ ਸਾਲਾਨਾ ਜੋੜ ਮੇਲੇ ਦੇ ਚੌਥੇ ਅਤੇ ਆਖ਼ਰੀ ਦਿਨ ਨਿਸ਼ਾਨ ਸਾਹਿਬ, ਚਾਦਰ ਅਤੇ ਚੁੰਨੀ ਦੀ ਰਸਮ ਤੋ ਬਾਅਦ ਪੰਜਾਬ ਦੇ ਨਾਮਵਾਰ ਗਾਇਕ ਵਨੀਤ ਵਿੰਨੀ, ਸੱਤੀ ਖੋਖੋਵਾਲੀਆ ਤੋਂ ਇਲਾਵਾ ਰਾਜਦੀਪ ਅਟਵਾਲ, ਰੂਪ ਲਾਲ ਮਹਿੰਮੀ, ਜੱਸਲ ਮਾਧੋਪੁਰੀ, ਰਾਣਾ ਰਾਣੀਪੁਰੀਆ ਆਦਿ ਗਾਇਕਾਂ ਨੇ ਆਪਣੇ ਗੀਤਾ ਰਾਹੀ ਹਾਜ਼ਰੀ ਲਗਵਾਈ | ਅੰਤ ਵਿਚ ਅਮਰੀਕ ਮਹਿੰਮੀ ਪ੍ਰਧਾਨ , ਰਾਮ ਮੂਰਤੀ ਮਹਿੰਮੀ ਖ਼ਜ਼ਾਨਚੀ, ਸਟੇਜ ਸਕੱਤਰ ਮਨਜੀਤ ਮਹਿੰਮੀ ਉਪ ਪ੍ਰਧਾਨ ਅਤੇ ਅਮਰ ਮਹਿੰਮੀ ਜਨਰਲ ਸਕੱਤਰ ਵੱਲੋਂ ਪੁੱਜੇ ਹੋਏ ਸਭਨਾਂ ਦਾ ਧੰਨਵਾਦ ਕੀਤਾ ਗਿਆ ਅਤੇ ਸਹਿਯੋਗੀਆਂ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਤੇ ਵਿਸ਼ੇਸ਼ ਤੌਰ 'ਤੇ ਪੁੱਜੇ ਸ਼ੋ੍ਰਮਣੀ ਅਕਾਲੀ ਦਲ ਦਿਹਾਤੀ ਦੇ ਹਲਕਾ ਇੰਚਾਰਜ ਰਜਿੰਦਰ ਸਿੰਘ ਚੰਦੀ ਨੇ ਜੋੜ ਮੇਲੇ ਦੀ ਸਭਨਾਂ ਨੂੰ ਵਧਾਈ ਦਿੰਦਿਆਂ ਆਖਿਆ ਇਸ ਤਰ੍ਹਾਂ ਦੇ ਜੋੜ ਮੇਲੇ ਸਾਨੂੰ ਰਲ-ਮਿਲਕੇ ਮਨਾਉਣੇ ਚਾਹੀਦੇ ਹਨ ਇਸ ਨਾਲ ਭਾਈਚਾਰਕ ਸਾਂਝ ਵਧਦੀ ਹੈ | ਇਸ ਮੌਕੇ ਤੇ ਰਜਿੰਦਰ ਸਿੰਘ ਚੰਦੀ ਹਲਕਾ ਇੰਚਾਰਜ, ਬਿੰਦਰ ਸਿੰਘ ਰਾਵਲਪਿੰਡੀ, ਗੁਰਦੀਪ ਸਿੰਘ ਖੇੜਾ, ਅਵਤਾਰ ਸਿੰਘ ਮੰਗੀ, ਮੈਡਮ ਅਨੀਤਾ ਸੋਮ ਪ੍ਰਕਾਸ਼, ਟੇਕ ਚੰਦ ਮਹਿੰਮੀ, ਬਲਿਹਾਰ ਮਹਿੰਮੀ, ਅਮਰੀਕ ਮਹਿੰਮੀ, ਰਾਮ ਮੂਰਤੀ ਮਹਿੰਮੀ, ਅਮਰ ਮਹਿੰਮੀ , ਮਨਜੀਤ ਮਹਿੰਮੀ ਸਟੇਜ ਸਕੱਤਰ, ਬਲਵਿੰਦਰ ਸਿੰਘ ਮਹਿੰਮੀ, ਸਾਈਾ ਜੋਗੇ ਸ਼ਾਹ,ਬਾਬਾ ਨਰੰਜਨ ਦਾਸ, ਸ਼ਿਵ ਲਾਲ, ਅਮਰਜੀਤ ਮਹਿੰਮੀ ਮੇਹਟਾ, ਹਰਮੇਸ਼ ਲਾਲ, ਸੁਰਿੰਦਰ ਮਹਿੰਮੀ, ਗੁਰਨਾਮ ਮਹਿੰਮੀ, ਪਵਿੱਤਰ ਸਿੰਘ ਸਰਪੰਚ, ਨਿਰਮਲ ਕੁਮਾਰ ਪੰਚ, ਸੋਹਨ ਲਾਲ, ਬਲਵੀਰ ਮਹਿੰਮੀ, ਗੌਰਵ, ਸਾਹਿਲ, ਭਿੰਦਾ, ਗੁਰਪ੍ਰੀਤ, ਰਾਮ ਮਹਿੰਮੀ, ਸੁਰਿੰਦਰਪਾਲ ਮਹਿੰਮੀ ਤੋਂ ਇਲਾਵਾ ਵੱਡੀ ਗਿਣਤੀ ਵਿਚ ਇਲਾਕੇ ਦੀਆਂ ਸੰਗਤਾਂ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਹਿਊਮਨ ਰਾਈਟਸ ਕੌਂਸਲ ਇੰਡੀਆ ਦੇ ਪਿ੍ੰਸੀਪਲ ਹਰਮੇਸ਼ ਘੇੜਾ ਜ਼ਿਲ੍ਹਾ ਪ੍ਰਧਾਨ ਬਣੇ ਅਗਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਦਿੱਤਾ ਡੀ.ਐੱਸ.ਪੀ. ਭੁਲੱਥ ਨੂੰ ਮੰਗ-ਪੱਤਰ •ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ...
Ad Position 24