03-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਨੇ ਦਿੱਤਾ ਡੀ.ਐੱਸ.ਪੀ. ਭੁਲੱਥ ਨੂੰ ਮੰਗ-ਪੱਤਰ •ਕਿਸਾਨਾਂ ਨੂੰ ਆ ਰਹੀਆਂ ਮੁਸ਼ਕਿਲਾਂ ਨੂੰ ਦੂਰ ਕੀਤਾ ਜਾਵੇਗਾ-ਡੀ.ਐੱਸ.ਪੀ. ਗਗਨਦੀਪ ਸਿੰਘ

Ad Position 21
No active advertisement
ਅਜੀਤ ਡੈਸਕ 25-05-2026
ਭੁਲੱਥ, 24 ਮਈ (ਮਨਜੀਤ ਸਿੰਘ ਰਤਨ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਜਸਬੀਰ ਸਿੰਘ ਲਿਟਾਂ ਦੀ ਅਗਵਾਈ ਹੇਠ ਵੱਡੀ ਗਿਣਤੀ ਵਿਚ ਕਿਸਾਨਾਂ ਵੱਲੋਂ ਡੀ.ਐੱਸ.ਪੀ. ਭੁਲੱਥ ਗਗਨਦੀਪ ਸਿੰਘ ਘੁੰਮਣ ਨੂੰ ਆਪਣੀਆਂ ਮੰਗਾਂ ਸਬੰਧੀ ਇੱਕ ਮੰਗ ਪੱਤਰ ਦਿੱਤਾ ਗਿਆ | ਇਸ ਮੰਗ ਪੱਤਰ ਵਿਚ ਉਨ੍ਹਾਂ ਨੇ ਕਿਹਾ ਕਿ ਸਬ ਡਵੀਜ਼ਨ ਭੁਲੱਥ ਦੇ ਪਿੰਡਾਂ ਅਤੇ ਸ਼ਹਿਰਾਂ ਵਿਚ ਵੱਡੀ ਪੱਧਰ ਤੇ ਸ਼ਰੇਆਮ ਨਸ਼ਾ ਵਿਕ ਰਿਹਾ ਹੈ | ਨੌਜਵਾਨ ਨਸ਼ਾ, ਟੀਕੇ, ਚਿੱਟਾ, ਗੋਲੀਆਂ ਜਾਂ ਹੋਰ ਗਲਤ ਦਵਾਈਆਂ ਖਾ ਕੇ ਮਰ ਰਹੇ ਹਨ | ਨਸ਼ੇ ਦੀ ਪੂਰਤੀ ਖ਼ਾਤਰ ਫਿਰ ਉਹ ਚੋਰੀਆਂ ਕਰਦੇ ਹਨ, ਘਰ ਅਤੇ ਦੁਕਾਨਾਂ ਲੁੱਟਦੇ ਹਨ, ਮੋਬਾਈਲ ਬਟੂਏ ਕੱਢਦੇ ਹਨ ਜਾਂ ਮੋਟਰਾਂ ਦੀਆਂ ਕੇਬਲਾਂ ਸਟਾਰਟਰ ਤੇ ਹੋਰ ਸਮਾਨ ਚੋਰੀਆਂ ਕਰਦੇ ਹਨ | ਉਨ੍ਹਾਂ ਮੰਗ ਕਰਦੇ ਹੋਏ ਕਿਹਾ ਕਿ ਨਸ਼ਾ ਅਤੇ ਚੋਰੀਆਂ ਰੋਕਣ ਲਈ ਪੁਲਿਸ ਦੀ ਗਸ਼ਤ ਵਧਾਈ ਜਾਵੇ ਤੇ ਚੋਰਾਂ ਨੂੰ ਕਾਬੂ ਕਰਕੇ ਉਨ੍ਹਾਂ ਦੇ ਖ਼ਿਲਾਫ਼ ਕਾਨੂੰਨੀ ਕਾਰਵਾਈ ਕੀਤੀ ਜਾਵੇ | ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਜਦੋਂ ਟਰਾਂਸਫ਼ਾਰਮਰ ਚੋਰੀ ਹੁੰਦੇ ਹਨ ਜਾਂ ਤੇਲ ਚੋਰੀ ਹੁੰਦਾ ਹੈ ਉਸ ਦੀ ਐਫ.ਆਈ. ਆਰ.ਥਾਣੇ ਲਿਖਵਾ ਕੇ ਬਿਜਲੀ ਦਫ਼ਤਰ ਨੂੰ ਦਿੱਤੀ ਜਾਂਦੀ ਹੈ ਤੇ ਫਿਰ ਕਿਸਾਨ ਨੂੰ ਟਰਾਂਸਫ਼ਾਰਮਰ ਮਿਲਦਾ ਹੈ | ਪਰ ਜਦੋਂ ਕਿਸਾਨ ਥਾਣੇ ਜਾਂਦਾ ਹੈ ਤੇ ਉਸ ਨੂੰ ਖੱਜਲ ਖ਼ਰਾਬ ਕੀਤਾ ਜਾਂਦਾ ਹੈ | ਰਿਸ਼ਵਤ ਖੋਰੀ ਦੀ ਮੰਗ ਕੀਤੀ ਜਾਂਦੀ ਹੈ ਇਸ ਲਈ ਮੁਨਸ਼ੀ ਉਸ ਦੀ ਐਫ.ਆਈ.ਆਰ. ਦੀ ਕਾਪੀ ਕਿਸਾਨ ਨੂੰ ਜਲਦੀ ਦੇਵੇ ਤਾਂ ਕਿ ਕਿਸਾਨ ਦੀ ਫ਼ਸਲ ਨਾ ਸੁੱਕੇ ਤੇ ਉਸ ਦਾ ਨੁਕਸਾਨ ਨਾ ਹੋਵੇ | ਭੁਲੱਥ ਕਚਹਿਰੀ ਚੌਂਕ ਜਾਮ ਬਹੁਤ ਲੱਗਦਾ ਹੈ | ਉੱਥੇ ਦਿਨ ਟਾਈਮ ਪੁਲਿਸ ਮੁਲਾਜ਼ਮ ਦੀ ਡਿਊਟੀ ਲਾਈ ਜਾਵੇ ਤਾਂ ਕਿ ਘੰਟਿਆਂ ਬੱਧੀ ਜਾਮ ਨੂੰ ਰੋਕਿਆ ਜਾ ਸਕੇ ਕਿਉਂਕਿ ਗਰਮੀ ਬਹੁਤ ਜ਼ਿਆਦਾ ਹੋਣ ਕਰਕੇ ਲੋਕ ਪ੍ਰੇਸ਼ਾਨ ਹੁੰਦੇ ਹਨ | ਉਨ੍ਹਾਂ ਕਿਹਾ ਕਿ ਦੁਪਹਿਰ ਦੇ ਟਾਈਮ ਜਦੋਂ ਸਕੂਲਾਂ ਵਿਚ ਛੁੱਟੀ ਹੁੰਦੀ ਹੈ ਤਾਂ ਉਸ ਵਕਤ ਵੀ ਚੌਂਕ ਵਿਚ ਵਧੇਰੇ ਜਾਮ ਲੱਗਦਾ ਹੈ ਅਤੇ ਬੱਚਿਆਂ ਨੂੰ ਬੱਸਾਂ ਵਿਚ ਬੈਠ ਕੇ ਕੜਾਕੇ ਦੀ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਲਈ ਚੌਂਕ ਵਿਚ ਟਰੈਫ਼ਿਕ ਮੁਲਾਜ਼ਮਾਂ ਦੀ ਡਿਊਟੀ ਲਗਾਈ ਜਾਵੇ ਤਾਂ ਜੋ ਸੁਚਾਰੂ ਢੰਗ ਨਾਲ ਟਰੈਫ਼ਿਕ ਨੂੰ ਚਲਾ ਸਕਣ | ਇਸ ਮੌਕੇ ਉਨ੍ਹਾਂ ਦੇ ਨਾਲ ਸਰਬਜੀਤ ਸਿੰਘ ਬਾਠ ਧੀਰਪੁਰ ਜ਼ਿਲ੍ਹਾ ਸਕੱਤਰ ਜਨਰਲ, ਕਸ਼ਮੀਰ ਸਿੰਘ ਬੋਪਾਰਾਏ ਬਲਾਕ ਮੀਤ ਪ੍ਰਧਾਨ, ਗੁਰਮੇਜ ਸਿੰਘ ਖੱਸਣ, ਬਿਕਰਮਜੀਤ ਸਿੰਘ ਲਿਟਾ, ਜੋਗਿੰਦਰ ਸਿੰਘ ਬਾਗੜੀਆਂ ਮੀਤ ਪ੍ਰਧਾਨ ਜ਼ਿਲ੍ਹਾ, ਪ੍ਰਦੀਪ ਸਿੰਘ ਘਈ ਇਕਾਈ ਪ੍ਰਧਾਨ ਭੁਲੱਥ, ਹਰਭਜਨ ਸਿੰਘ ਬੋਪਾਰਾਏ, ਗੁਰਵਿੰਦਰ ਸਿੰਘ ਤੂਰ ਮਕਸੂਦਪੁਰ, ਉਮਰਾਓ ਸਿੰਘ ਬਾਗੜੀਆਂ, ਲਖਬੀਰ ਸਿੰਘ, ਨਰਿੰਦਰ ਸਿੰਘ ਅਤੇ ਵੱਡੀ ਗਿਣਤੀ ਵਿਚ ਕਿਸਾਨ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਮਹਿੰਮੀ ਜਠੇਰਿਆਂ ਦਾ ਬਰਨਾ ਵਿਖੇ ਸਾਲਾਨਾ ਜੋੜ ਮੇਲਾ ਸੰਪੰਨ ਅਗਲੀ ਖ਼ਬਰ ਬਾਬਾ ਮੰਡ ਪੀਰ ਦੇ ਦਰਬਾਰ 'ਤੇ ਸਾਲਾਨਾ ਮੇਲਾ ਕਰਵਾਇਆ •ਸਾਨੂੰ ਆਪਣੇ ਪੀਰਾਂ ਫ਼ਕੀਰਾਂ ਦੇ ਮੇਲੇ ਸ਼ਰਧਾ ਭਾਵਨਾ ਨਾਲ ਕਰ...
Ad Position 24